ਜਲੰਧਰ (ਚੋਪੜਾ)–ਤੇਲੰਗਾਨਾ ਵਿਚ ਵਿਧਾਨ ਸਭਾ ਚੋਣਾਂ ਨੇੜੇ ਆਉਣ ਦੇ ਨਾਲ ਹੀ ਖੇਤਰਵਾਦ ਦਾ ਮੁੱਦਾ ਇਕ ਵਾਰ ਫਿਰ ਗਰਮਾਉਣ ਲੱਗਾ ਹੈ। ਸਾਂਝੇ ਆਂਧਰਾ ਪ੍ਰਦੇਸ਼ ਦੀ ਵੰਡ ਦੇ ਬਾਅਦ ਤੋਂ ਭਾਵਨਾਵਾਂ ਦੀ ਤੀਬਰਤਾ ਘੱਟ ਹੋਣ ਦੇ ਬਾਵਜੂਦ ਇਹ ਸਪੱਸ਼ਟ ਹੈ ਕਿ ਕੁਝ ਸਿਆਸੀ ਪਾਰਟੀਆਂ ਇਸ ਦੇ ਇਰਦ-ਗਿਰਦ ਇਕ ਕਹਾਣੀ ਬਣਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ ਪਰ ਕਾਂਗਰਸ ਇਸ ਵਾਰ ਜਾਲ ਵਿਚ ਫਸਣ ਤੋਂ ਇਨਕਾਰ ਕਰ ਰਹੀ ਹੈ, ਇਹ ਮਹਿਸੂਸ ਕਰਦੇ ਹੋਏ ਕਿ ਖੇਤਰਵਾਦ ਦਾ ਉਤਸ਼ਾਹ ਸਿਰਫ਼ ਉਸਦੀਆਂ ਸੰਭਾਵਨਾਵਾਂ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਤੇਲੰਗਾਨਾ ਕਾਂਗਰਸ ਆਂਧਰਾ ਪ੍ਰਦੇਸ਼ ਦੇ ਉਨ੍ਹਾਂ ਨੇਤਾਵਾਂ ਦਾ ਮਨੋਰੰਜਨ ਕਰਨ ਦੇ ਮੂਡ ਵਿਚ ਨਹੀਂ ਹੈ, ਜੋ ਗੁਆਂਢੀ ਸੂਬੇ ਦੀ ਸਿਆਸਤ ਵਿਚ ਸਰਗਰਮ ਭੂਮਿਕਾ ਨਿਭਾਉਣਾ ਚਾਹੁੰਦੇ ਹਨ।
ਇਹ ਉਸ ਤੋਂ ਸਪੱਸ਼ਟ ਸੀ, ਜਿਸ ਤਰ੍ਹਾਂ ਤੇਲੰਗਾਨਾ ਸੂਬਾ ਕਾਂਗਰਸ ਕਮੇਟੀ (ਪੀ. ਸੀ. ਸੀ.) ਦੇ ਪ੍ਰਧਾਨ ਏ. ਰੇਵੰਤ ਰੈੱਡੀ ਨੇ ਆਂਧਰਾ ਮੂਲ ਦੇ ਨੇਤਾਵਾਂ ਨੂੰ ਤੇਲੰਗਾਨਾ ਦੇ ਲੋਕਾਂ ਦੇ ਰੂਪ ਵਿਚ ਮਾਨਤਾ ਦੇਣ ’ਤੇ ਮੀਡੀਆ ਦੇ ਇਕ ਸਵਾਲ ਕਿ ‘‘ਕੀ ਤੁਸੀਂ ਸਾਬਕਾ ਸੰਸਦ ਮੈਂਬਰ ਅਤੇ ਸੀਨੀਅਰ ਕਾਂਗਰਸੀ ਨੇਤਾ ਕੇ. ਵੀ. ਪੀ. ਨੂੰ ਨੇਤਾ ਦੇ ਰੂਪ ਵਿਚ ਸਵੀਕਾਰ ਕਰੋਗੇ?’’ ਦਾ ਜਵਾਬ ਦੇਣ ਤੋਂ ਇਨਕਾਰ ਕਰ ਦਿੱਤਾ। ਪਰ ਸਾਬਕਾ ਮੁੱਖ ਮੰਤਰੀ ਰਾਜਸ਼ੇਖਰ ਰੈੱਡੀ ਦੇ ਸਹਿਯੋਗੀ ਰਾਮਚੰਦਰ ਰਾਵ ਨੇ ਕਿਹਾ ਕਿ ਉਨ੍ਹਾਂ ਨੂੰ ‘ਅੱਧੇ ਤੇਲੰਗਾਨਾ ਵਾਸੀ’ ਮੰਨਿਆ ਜਾ ਸਕਦਾ ਹੈ ਕਿਉਂਕਿ ਉਹ ਪਿਛਲੇ 40 ਸਾਲਾਂ ਤੋਂ ਤੇਲੰਗਾਨਾ ਹਲਕੇ ਵਿਚ ਰਹਿ ਰਹੇ ਹਨ। ਰਾਮਚੰਦਰ ਰਾਵ ਨੇ ਰੇਵੰਤ ਰੈੱਡੀ ਅਤੇ ਸਾਬਕਾ ਪੀ. ਸੀ. ਸੀ. ਮੁਖੀ ਐੱਨ. ਉੱਤਮ ਕੁਮਾਰ ਰੈੱਡੀ ਅਤੇ ਪੋਨਾਲਾ ਲਕਸ਼ਮੈਯਾ ਵਰਗੇ ਸੀਨੀਅਰ ਕਾਂਗਰਸੀ ਨੇਤਾਵਾਂ ਦੀ ਮੌਜੂਦਗੀ ਵਿਚ ਕਿਹਾ ਕਿ ‘ਉਹ ਉਥੋਂ ਦੀ ਮਿੱਟੀ ਵਿਚ ਘੁਲ-ਮਿਲ ਜਾਂਦੇ ਹਨ।’
ਇਹ ਵੀ ਪੜ੍ਹੋ- 'ਬਾਬੇ ਨਾਨਕ' ਦੇ ਵਿਆਹ ਪੁਰਬ ਮੌਕੇ ਸੁਲਤਾਨਪੁਰ ਲੋਧੀ ਤੋਂ ਅਲੌਕਿਕ ਬਰਾਤ ਰੂਪੀ ਨਗਰ ਕੀਰਤਨ ਬਟਾਲਾ ਲਈ ਰਵਾਨਾ
ਵਰਣਨਯੋਗ ਹੈ ਕਿ ਸਾਬਕਾ ਰਾਜ ਸਭਾ ਮੈਂਬਰ ਰਾਮਚੰਦਰ ਰਾਵ ਇਕ ਸਮੇਂ ਤਤਕਾਲੀਨ ਸਾਂਝੇ ਆਂਧਰਾ ਪ੍ਰਦੇਸ਼ ਦੇ ਸਭ ਤੋਂ ਸ਼ਕਤੀਸ਼ਾਲੀ ਕਾਂਗਰਸੀ ਸਨ। ਰਾਜਸ਼ੇਖਰ ਰੈੱਡੀ ਨੇ ਇਕ ਵਾਰ ਉਨ੍ਹਾਂ ਨੂੰ ਆਪਣੀ ‘ਆਤਮਾ’ ਕਿਹਾ ਸੀ। 2004 ਤੋਂ ਰਾਜਸ਼ੇਖਰ ਰੈੱਡੀ ਦੀ ਮੌਤ ਤਕ ਕਾਂਗਰਸ ਸਰਕਾਰ ਦੇ ਕਾਰਜਕਾਲ ਦੌਰਾਨ ਰਾਮਚੰਦਰ ਰਾਵ ਦੀ ਸਹਿਮਤੀ ਤੋਂ ਬਿਨਾਂ ਕੋਈ ਵੀ ਸਿਆਸੀ ਜਾਂ ਪ੍ਰਸ਼ਾਸਨਿਕ ਫੈਸਲਾ ਨਹੀਂ ਲਿਆ ਜਾ ਸਕਦਾ ਸੀ। ਅਸਲ ਵਿਚ ਪਾਰਟੀ ਵਿਚ ਉਨ੍ਹਾਂ ਦੇ ਪ੍ਰਭਾਵ ਨੂੰ ਵੇਖਦੇ ਹੋਏ ਤੇਲੰਗਾਨਾ ਦੇ ਲੋਕ ਉਨ੍ਹਾਂ ਨੂੰ ਸੂਬਾ ਅੰਦੋਲਨ ਲਈ ਸਭ ਤੋਂ ਵੱਡੀਆਂ ਰੁਕਾਵਟਾਂ ਵਿਚੋਂ ਇਕ ਮੰਨਦੇ ਸਨ।
ਹੁਣ ਇਹ ਸਪੱਸ਼ਟ ਹੈ ਕਿ ਤੇਲੰਗਾਨਾ ਕਾਂਗਰਸ 2018 ਦੀ ਆਪਣੀ ‘ਗਲਤੀ’ ਨੂੰ ਦੁਹਰਾਉਣਾ ਨਹੀਂ ਚਾਹੁੰਦੀ ਅਤੇ ਇਕ ਵਾਰ ਫਿਰ ਤੇਲੰਗਾਨਾ ਭਾਵਨਾ ਤੋਂ ਖੁੰਝਣਾ ਨਹੀਂ ਚਾਹੁੰਦੀ। ਪਾਰਟੀ ਹੁਣ ਵੀ ਮੰਨਦੀ ਹੈ ਕਿ 2018 ਦੀਆਂ ਵਿਧਾਨ ਸਭਾ ਚੋਣਾਂ ਵਿਚ ਉਸ ਦੀ ਹਾਰ ਅੰਸ਼ਿਕ ਤੌਰ ’ਤੇ ਤੇਲੰਗਾਨਾ ਕਾਂਗਰਸ ਅਤੇ ਐੱਨ. ਚੰਦਰਬਾਬੂ ਨਾਇਡੂ ਦੀ ਤੇਲਗੂਦੇਸ਼ਮ ਪਾਰਟੀ ਵਿਚਕਾਰ ਗਠਜੋੜ ਕਾਰਨ ਹੋਈ ਸੀ। ਤੇਲੰਗਾਨਾ ਦੇ ਮੁੱਖ ਮੰਤਰੀ ਕੇ. ਚੰਦਰਸ਼ੇਖਰ ਰਾਵ ਨੇ ਕਾਂਗਰਸ ’ਤੇ ਪਿਛਲੇ ਦਰਵਾਜ਼ਿਓਂ ਸੂਬੇ ਵਿਚ ਸ਼੍ਰੀ ਨਾਇਡੂ ਦੀ ਹਾਜ਼ਰੀ ਸਥਾਪਤ ਕਰਨ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਗਾ ਕੇ ਉਸ ਨੂੰ ਚੋਣਾਵੀ ਮੁੱਦਾ ਬਣਾ ਦਿੱਤਾ। ਕਾਂਗਰਸ ਨੇ ਸਿਰਫ 19 ਸੀਟਾਂ ਜਿੱਤੀਆਂ ਅਤੇ ਇਹ ਸਪੱਸ਼ਟ ਸੀ ਕਿ ਨਾਇਡੂ ਕਾਰਕ ਨੇ ਕਈ ਚੋਣ ਹਲਕਿਆਂ ਵਿਚ ਇਸ ਦੀਆਂ ਸੰਭਾਵਨਾਵਾਂ ਨੂੰ ਪ੍ਰਭਾਵਿਤ ਕੀਤਾ।
ਤੇਲੰਗਾਨਾ ਕਾਂਗਰਸ ਨਹੀਂ ਚਾਹੁੰਦੀ ਕਿ ਪਾਰਟੀ ਦੇ ਆਂਧਰਾ ਮੂਲ ਦੇ ਨੇਤਾ ਇਸ ਵਾਰ ਤੇਲੰਗਾਨਾ ਵਿਚ ਸਰਗਰਮ ਭੂਮਿਕਾ ਨਿਭਾਉਣ, ਨਾ ਤਾਂ ਚੋਣ ਲੜਨ ਤੇ ਨਾ ਹੀ ਇਸਦੇ ਲਈ ਪ੍ਰਚਾਰ ਕਰਨ। ਅਜਿਹਾ ਨਾ ਹੋਵੇ ਕਿ ਮੁੱਖ ਮੰਤਰੀ ਇਸ ਮੌਕੇ ਦੀ ਵਰਤੋਂ ਇਕ ਵਾਰ ਫਿਰ ਖੇਤਰਵਾਦੀ ਭਾਵਨਾਵਾਂ ਨੂੰ ਭੜਕਾਉਣ ਲਈ ਕਰਨ। ਉਥੇ ਹੀ, ਵਾਈ. ਐੱਸ. ਆਰ. ਤੇਲੰਗਾਨਾ ਪਾਰਟੀ ਦੇ ਨੇਤਾ ਵਾਈ. ਐੱਸ. ਦੀ ਜੁਆਇਨਿੰਗ ’ਤੇ ਪਾਰਟੀ ਸੂਤਰਾਂ ਦਾ ਕਹਿਣਾ ਹੈ ਕਿ ਇਸੇ ਕਾਰਨ ਰਾਜਸ਼ੇਖਰ ਰੈੱਡੀ ਦੀ ਬੇਟੀ ਅਤੇ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਵਾਈ. ਐੱਸ. ਦੀ ਭੈਣ ਸ਼ਰਮੀਲਾ ਦੇ ਕਾਂਗਰਸ ਵਿਚ ਸ਼ਾਮਲ ਹੋਣ ਵਿਚ ਦੇਰੀ ਹੋ ਰਹੀ ਹੈ। ਉਥੇ ਹੀ, ਜਗਨਮੋਹਨ ਰੈੱਡੀ, ਸੀਨੀਅਰ ਨੇਤਾਵਾਂ ਦਾ ਇਕ ਵਰਗ ਚਾਹੁੰਦਾ ਹੈ ਕਿ ਉਹ ਤੇਲੰਗਾਨਾ ਕਾਂਗਰਸ ਵਿਚ ਸ਼ਾਮਲ ਹੋਵੇ ਕਿਉਂਕਿ ਉਹ ਈਸਾਈ ਵੋਟਰਾਂ ਦੇ ਨਾਲ-ਨਾਲ ਹੈਦਰਾਬਾਦ ਵਿਚ ਰਾਇਲਸੀਮਾ ਹਲਕੇ ਵਿਚ ਵਸਣ ਵਾਲਿਆਂ ਦੇ ਵੋਟ ਵੀ ਹਾਸਲ ਕਰ ਸਕਦੀ ਹੈ।
ਇਹ ਵੀ ਪੜ੍ਹੋ- ਜਲੰਧਰ ਦੇ ਮਸ਼ਹੂਰ ਕੱਪਲ ਦੀਆਂ ਇਕ ਤੋਂ ਬਾਅਦ ਇਕ ਇਤਰਾਜ਼ਯੋਗ ਵੀਡੀਓਜ਼ ਵਾਇਰਲ, ਪੁਲਸ ਨੇ ਲਿਆ ਸਖ਼ਤ ਐਕਸ਼ਨ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
ਨੌਕਰੀਆਂ ਦੀ ਭਾਲ ਕਰ ਰਹੇ ਨੌਜਵਾਨਾਂ ਨੂੰ ਵੱਡਾ ਤੋਹਫ਼ਾ ਦੇਣ ਜਾ ਰਹੀ ਮਾਨ ਸਰਕਾਰ
NEXT STORY