ਜਲੰਧਰ/ਉੜਮੁੜ (ਵੈੱਬ ਡੈਸਕ) : ਉੜਮੁੜ ਹਲਕੇ 'ਚ ਕੁਲ ਮਿਲਾ ਕੇ ਕਾਂਗਰਸ ਦਾ ਦਬਦਬਾ ਰਿਹਾ ਹੈ। ਪਿਛਲੀਆਂ ਪੰਜ ਵਿਧਾਨ ਸਭਾ ਚੋਣਾਂ ਵਿੱਚ 2007 ਤੋਂ 2017 ਤੱਕ ਕਾਂਗਰਸ ਦੇ ਉਮੀਦਵਾਰ ਸੰਗਤ ਸਿੰਘ ਗਿਲਜ਼ੀਆਂ ਨੇ ਜਿੱਤ ਦੀ ਹੈਟ੍ਰਿਕ ਲਗਾਈ ਜਿਸ ਵਿੱਚ 2007 ਵਿੱਚ ਉਹ ਆਜ਼ਾਦ ਉਮਦੀਵਾਰ ਵਜੋਂ ਜਿੱਤੇ ਸਨ।ਇਕ ਵਾਰ ਸੰਗਤ ਸਿੰਘ ਗਿਲਜ਼ੀਆਂ ਕਾਂਗਰਸ ਵੱਲੋਂ ਮੁੜ ਚੋਣ ਮੈਦਾਨ ਵਿੱਚ ਹਨ।
1997
1997 ਦੀਆਂ ਚੋਣਾਂ ’ਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਬਲਵੀਰ ਸਿੰਘ ਜੇਤੂ ਰਹੇ ਸਨ। ਉਨ੍ਹਾਂ ਨੇ ਕਾਂਗਰਸ ਦੇ ਉਮੀਦਵਾਰ ਸੁਰਜੀਤ ਕੌਰ ਨੂੰ 20386 ਵੋਟਾਂ ਦੇ ਫ਼ਰਕ ਨਾਲ ਹਰਾਇਆ ਸੀ। ਬਲਵੀਰ ਸਿੰਘ ਨੂੰ 41745 ਵੋਟਾਂ ਮਿਲੀਆਂ ਸਨ ਜਦਕਿ ਸੁਰਜੀਤ ਕੌਰ ਨੂੰ 21359 ਵੋਟਾਂ ਮਿਲੀਆਂ ਸਨ।
2002
2002 ਦੀਆਂ ਚੋਣਾਂ ’ਚ ਅਕਾਲੀ ਦਲ ਦੇ ਉਮੀਦਵਾਰ ਬਲਬੀਰ ਸਿੰਘ ਨੂੰ 37354 ਵੋਟਾਂ ਪਈਆਂ ਜਦਕਿ ਕਾਂਗਰਸੀ ਉਮੀਦਵਾਰ ਸੰਗਤ ਸਿੰਘ ਗਿਲਜ਼ੀਆਂ ਨੂੰ 34828 ਵੋਟਾਂ ਮਿਲੀਆਂ। ਬਲਬੀਰ ਸਿੰਘ ਨੇ 2526 ਵੋਟਾਂ ਦੇ ਫ਼ਰਕ ਨਾਲ ਸੰਗਤ ਸਿੰਘ ਨੂੰ ਹਰਾਇਆ ਸੀ।
2007
2007 ਦੀਆਂ ਚੋਣਾਂ ’ਚ ਇਹ ਸੀਟ ਆਜ਼ਾਦ ਉਮੀਦਵਾਰ ਦੀ ਝੋਲੀ ਪਈ ਸੀ।ਸੰਗਤ ਸਿੰਘ ਗਿਲਜ਼ੀਆਂ ਆਜ਼ਾਦ ਚੋਣ ਲੜੇ ਅਤੇ ਜਿੱਤ ਦਰਜ ਕੀਤੀ।ਉਨ੍ਹਾਂ ਨੇ 12806 ਵੋਟਾਂ ਦੇ ਫ਼ਰਕ ਨਾਲ ਅਕਾਲੀ ਉਮੀਦਵਾਰ ਚੌਧਰੀ ਬਲਬੀਰ ਸਿੰਘ ਮਿਆਣੀ ਨੂੰ ਹਰਾਇਆ ਸੀ। ਸੰਗਤ ਸਿੰਘ ਨੂੰ 46915 ਵੋਟਾਂ ਮਿਲੀਆਂ ਸਨ ਜਦਕਿ ਬਲਬੀਰ ਸਿੰਘ ਨੂੰ 34109 ਵੋਟਾਂ ਮਿਲੀਆਂ।
2012
2008 ਵਿੱਚ ਹੋਈ ਹੱਦਬੰਦੀ ਸਮੇਂ ਚੋਣ ਕਮਿਸ਼ਨ ਦੀ ਸੂਚੀ ਵਿੱਚ ਟਾਂਡਾ ਹਲਕੇ ਨੂੰ ਉੜਮੁੜ ਹਲਕੇ ਵਜੋਂ ਦਰਜ ਕਰ ਦਿੱਤਾ ਗਿਆ। ਪਹਿਲਾਂ ਇਹ ਹਲਕਾ ਨੰਬਰ 49 ਸੀ ਜੋ ਬਾਅਦ ਵਿੱਚ ਉੜਮੁੜ ਹਲਕਾ ਨੰਬਰ 41 ਚੋਣ ਕਮਿਸ਼ਨ ਦੀ ਸੂਚੀ ਵਿੱਚ ਦਰਜ ਹੋਇਆ। ਇਨ੍ਹਾਂ ਚੋਣਾਂ ਦੌਰਾਨ ਕਾਂਗਰਸ ਦੇ ਸੰਗਤ ਸਿੰਘ ਨੇ 5529 ਵੋਟਾਂ ਦੇ ਫ਼ਰਕ ਨਾਲ ਅਕਾਲੀ ਦਲ ਦੇ ਅਰਬਿੰਦਰ ਸਿੰਘ ਨੂੰ ਹਰਾਇਆ ਸੀ। ਸੰਗਤ ਸਿੰਘ ਨੂੰ 51915 ਵੋਟਾਂ ਮਿਲੀਆਂ ਜਦਕਿ ਅਰਬਿੰਦਰ ਸਿੰਘ ਨੂੰ 46386 ਵੋਟਾਂ ਮਿਲੀਆਂ।
2017
ਸਾਲ 2017 ਦੀਆਂ ਚੋਣਾਂ ਦੌਰਾਨ ਕਾਂਗਰਸ ਦੇ ਸੰਗਤ ਸਿੰਘ ਗਿਲਜ਼ੀਆਂ ਨੇ ਜਿੱਤ ਦੀ ਹੈਟ੍ਰਿਕ ਲਗਾਈ।ਸੰਗਤ ਸਿੰਘ ਨੇ 14954 ਵੋਟਾਂ ਦੇ ਫ਼ਰਕ ਨਾਲ ਅਕਾਲੀ ਉਮੀਦਵਾਰ ਅਰਬਿੰਦਰ ਸਿੰਘ ਰਸੂਲਪੁਰ ਨੂੰ ਹਰਾਇਆ ਸੀ। ਸੰਗਤ ਸਿੰਘ ਨੂੰ 51477 ਵੋਟਾਂ ਮਿਲੀਆਂ ਸਨ ਜਦਕਿ ਅਰਬਿੰਦਰ ਸਿੰਘ ਨੂੰ 36523 ਵੋਟਾਂ ਮਿਲੀਆਂ ਸਨ। ਉਥੇ ਹੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਸਵੀਰ ਸਿੰਘ ਰਾਜਾ ਨੂੰ 32445 ਵੋਟਾਂ ਮਿਲੀਆਂ ਸਨ।
2022 ਚੋਣਾਂ ਦੌਰਾਨ ਕਾਂਗਰਸ ਵੱਲੋਂ ਇਸ ਸੀਟ ਤੋਂ 3 ਵਾਰ ਜਿੱਤ ਚੁੱਕੇ ਸੰਗਤ ਸਿੰਘ ਗਿਲਜ਼ੀਆਂ ਨੂੰ ਚੋਣ ਮੈਦਾਨ ’ਚ ਉਤਾਰਿਆ ਗਿਆ ਹੈ। ਇਥੇ ਇਨ੍ਹਾਂ ਦਾ ਮੁਕਾਬਲਾ ਬਸਪਾ ਦੇ ਉਮੀਦਵਾਰ ਲਖਵਿੰਦਰ ਸਿੰਘ ਲੱਖੀ, ‘ਆਪ’ ਦੇ ਉਮੀਦਵਾਰ ਜਸਵਿੰਦਰ ਸਿੰਘ ਰਾਜਾ ਗਿਲ ਅਤੇ ਸੰਯੁਕਤ ਸਮਾਜ ਮੋਰਚਾ ਦੇ ਉਮੀਦਵਾਰ ਅਰਸ਼ਦੀਪ ਸਿੰਘ ਨਾਲ ਹੋਵੇਗਾ।ਸ਼੍ਰੋਮਣੀ ਅਕਾਲੀ ਦਲ ਵੱਲੋਂ ਮਨਜੀਤ ਸਿੰਘ ਦਸੂਹਾ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ।
ਇਸ ਹਲਕੇ 'ਚ ਕੁੱਲ 181007 ਵੋਟਰ ਹਨ, ਜਿਨ੍ਹਾਂ 'ਚ 89358 ਪੁਰਸ਼, 91642 ਔਰਤਾਂ ਅਤੇ 7 ਥਰਡ ਜੈਂਡਰ ਵੋਟਰ ਹਨ।
ਕੀ ਮਜੀਠਾ ਹਲਕੇ 'ਤੇ ਅਕਾਲੀ ਦਲ ਲਗਾਏਗਾ ਹੈਟ੍ਰਿਕ, ਜਾਣੋ ਪਿਛਲੀਆਂ 5 ਚੋਣਾਂ ਦਾ ਇਤਿਹਾਸ
NEXT STORY