ਅਟਾਰੀ : ਭਾਰਤ-ਪਾਕਿਸਤਾਨ ਵਿਚਕਾਰ ਆਈ.ਪੀ.ਸੀ. ਦੇ ਤਹਿਤ ਹੋਣ ਵਾਲਾ ਵਾਪਾਰ 8 ਮਹੀਨੇ ਪਹਿਲਾ ਪੁਲਵਾਮਾ ਹਮਲੇ ਦੇ ਕਾਰਨ ਬੰਦ ਹੋਣ ਕਾਰਨ ਪੂਰੇ ਇਲਾਕੇ 'ਚ ਸੁੰਨ ਪਈ ਹੋਈ ਹੈ। ਇਥੇ ਕਦੀ ਪਾਕਿ ਜਾਣ ਲਈ ਟਰੱਕ ਚਾਲਕ ਆਪਣੀ ਬਾਰੀ ਦਾ ਇੰਤਜ਼ਾਰ ਕਰਦੇ ਕਈ-ਕਈ ਦਿਨ ਖੜ੍ਹੇ ਰਹਿੰਦੇ ਸਨ ਪਰ ਅੱਜ ਇਥੇ ਇਕ ਵੀ ਟਰੱਕ ਦਿਖਾਈ ਨਹੀਂ ਦੇ ਰਿਹਾ। ਇਸ ਦੇ ਕਾਰਨ ਆਈ.ਪੀ.ਸੀ. 'ਚ ਲੋਡਿੰਗ-ਅਨਲੋਡਿੰਗ ਦੇ ਲਈ ਕੰਮ ਕਰਨ ਵਾਲੇ 1400 ਤੋਂ ਵੱਧ ਕੁਲੀਆਂ ਦੇ ਸਾਹਮਣੇ ਰੋਜ਼ੀ-ਰੋਟੀ ਦਾ ਸੰਕਟ ਪੈਦਾ ਹੋ ਗਿਆ ਹੈ।
ਇਸ ਸਬੰਧੀ ਇਕ ਹਿੰਦੀ ਅਖਬਾਰ ਨੂੰ ਜਾਣਕਾਰੀ ਦਿੰਦਿਆਂ ਟਰੱਕ ਆਪਰੇਟਰ ਨੇ ਦੱਸਿਆ ਕਿ ਦੋਹਾਂ ਦੇਸ਼ਾਂ ਵਿਚਕਾਰ ਵਪਾਰ ਬੰਦ ਹੋਣ ਇਥੇ ਰੋਜ਼ੀ-ਰੋਟੀ ਕਮਾਉਣ ਵਾਲੇ ਲੋਕਾਂ ਨੂੰ ਘਾਟਾ ਪਿਆ ਹੈ। ਅਟਾਰੀ ਟਰੱਕ ਯੂਨੀਅਨ ਦੀਆਂ 400 ਗੱਡੀਆਂ ਸਨ ਪਰ ਹੁਣ 150 ਰਹਿ ਗਈਆਂ ਹਨ। ਬਾਕੀ ਸਾਰੀਆਂ ਗੱਡੀਆਂ ਜਾ ਤਾਂ ਵਿੱਕ ਗਈਆਂ ਹਨ ਜਾਂ ਬੈਂਕਾ ਨੇ ਕਿਸ਼ਤ ਨਾ ਭਰਨ ਕਾਰਨ ਕਬਜ਼ੇ 'ਚ ਲੈ ਲਏ ਹਨ। ਢਾਬੇ ਬੰਦ ਹੋ ਚੁੱਕੇ ਹਨ ਅਤੇ ਕੁਲੀ ਘਰ ਬੈਠ ਗਏ ਹਨ। ਵਾਪਾਰ ਬੰਦ ਹੋਣ ਕਾਰਨ ਟਰੱਕ ਆਪਰੇਟਰ ਦਾ ਅਟਾਰੀ ਸਥਿਤ ਦਫਤਰ ਵੀ ਬੰਦ ਹੋ ਚੁੱਕਾ ਹੈ।
ਅੰਮ੍ਰਿਤਰ ਦੇ ਸਾਂਸਦ ਗੁਰਜੀਤ ਸਿੰਘ ਔਜਲਾ ਨੇ ਵੀ ਸੰਸਦ 'ਚ ਦੋਵਾਂ ਦੇਸ਼ਾਂ ਵਿਚਕਾਰ ਵਾਪਾਰ ਸ਼ੁਰੂ ਕਰਨ ਲਈ ਆਵਾਜ਼ ਚੁੱਕੀ ਸੀ ਤੇ ਜਲਦ ਤੋਂ ਜਲਦ ਵਾਪਾਰ ਸ਼ੁਰੂ ਕਰਨ ਦੀ ਮੰਗ ਕੀਤੀ ਸੀ। ਉਨ੍ਹਾਂ ਕਿਹਾ ਕਿ ਦੋਵਾਂ ਦੇਸ਼ਾਂ 'ਚ ਵਾਪਾਰ ਬੰਦ ਹੋਣ ਕਾਰਨ ਕਈ ਲੋਕ ਬੇਰੋਜ਼ਗਾਰ ਹੋਏ ਹਨ।
ਗੁਰਦੁਆਰਾ ਭੋਰਾ ਸਾਹਿਬ 'ਚ ਬੈਠੇ ਨੌਜਵਾਨ ਨੂੰ ਕੁੱਟਣ ਵਾਲੇ ਦੇ ਹੱਕ 'ਚ ਆਇਆ 'ਮਾਨ ਦਲ'
NEXT STORY