ਪਟਿਆਲਾ (ਇੰਦਰ) : ਅਰਬਨ ਅਸਟੇਟ ਬਾਈਪਾਸ ਦੇ ਨੇੜੇ ਬਾਜਵਾ ਕਾਲੋਨੀ ਵਿਖੇ ਬੀਤੀ ਰਾਤ ਇਕ ਫੈਕਟਰੀ ਮੁਲਾਜ਼ਮ ਦੀ ਗੱਡੀ ਰੋਕ ਕੇ ਉਸ ’ਤੇ ਜਾਨਲੇਵਾ ਹਮਲਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਰਾਤ 9.40 ਦੇ ਲਗਭਗ ਹਰਚਰਨ ਸਿੰਘ ਵਾਸੀ ਜੁਝਾਰ ਨਗਰ, ਜੋ ਫੋਕਲ ਪੁਆਇੰਟ ਫੈਕਟਰੀ ’ਚ ਕੰਮ ਕਰਨ ਉਪਰੰਤ ਛੁੱਟੀ ਤੋਂ ਬਾਅਦ ਘਰ ਜਾ ਰਿਹਾ ਸੀ।
ਜਿਉਂ ਹੀ ਉਹ ਆਪਣੀ ਸਵਿੱਫਟ ਕਾਰ ’ਚ ਬਾਜਵਾ ਕਾਲੋਨੀ ਨੇੜੇ ਪਹੁੰਚਿਆ ਤਾਂ ਗਲਤ ਪਾਸੇ ਤੋਂ ਆ ਰਹੀ ਇਕ ਬਲੈਰੋ ਗੱਡੀ ’ਚੋਂ ਇਕ ਵਿਅਕਤੀ ਨਿਕਲਿਆ। ਉਸ ਨੇ ਤੁਰੰਤ ਰਾਡ ਨਾਲ ਪਹਿਲਾਂ ਗੱਡੀ ਦੇ ਸ਼ੀਸ਼ੇ ਭੰਨ੍ਹ ਦਿੱਤੇ। ਫਿਰ ਰਾਡ ਨਾਲ ਕਾਰ ਸਵਾਰ ਹਰਚਰਨ ਸਿੰਘ ਦੇ ਸਿਰ ’ਤੇ ਵਾਰ ਕਰ ਦਿੱਤਾ ਅਤੇ ਉਹ ਗੰਭੀਰ ਜ਼ਖਮੀਂ ਹੋ ਗਿਆ। ਉਸ ਨੂੰ ਜ਼ਖਮੀਂ ਹਾਲਤ ’ਚ ਨੇੜੇ ਇਕ ਨਿੱਜੀ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ।
ਹਮਲਾਵਰ ਆਪਣੀ ਗੱਡੀ ਛੱਡ ਕੇ ਮੌਕੇ ਤੋਂ ਫਰਾਰ ਹੋ ਗਏ। ਮੌਕੇ ’ਤੇ ਪਹੁੰਚੀ ਅਰਬਨ ਅਸਟੇਟ ਦੀ ਪੁਲਸ ਨੇ ਗੱਡੀ ਨੂੰ ਆਪਣੇ ਕਬਜ਼ੇ ’ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪਤੀ ਕੋਲੋਂ ਪਤਨੀ ਨੂੰ ਖਿੱਚ ਕੇ ਲੈ ਗਏ 2 ਵਿਅਕਤੀ, ਸੁੰਨਸਾਨ ਜਗ੍ਹਾ 'ਤੇ ਲਿਜਾ ਦਿੱਤਾ ਸ਼ਰਮਨਾਕ ਵਾਰਦਾਤ ਨੂੰ ਅੰਜ਼ਾਮ
NEXT STORY