ਲੁਧਿਆਣਾ (ਰਾਜ) : ਪਲਾਟ ਦੇ ਝਗੜੇ ’ਚ ਕੁੱਝ ਲੋਕਾਂ ਨੇ ਸਰਪੰਚ ਦੇ ਮੁਲਾਜ਼ਮ ’ਤੇ ਹਮਲਾ ਕਰ ਦਿੱਤਾ। ਇਸ ਸਬੰਧੀ ਥਾਣਾ ਡਾਬਾ ਦੀ ਪੁਲਸ ਨੇ ਮੁਕੇਸ਼ ਦੀ ਸ਼ਿਕਾਇਤ ’ਤੇ ਵਿਸ਼ਾਲ ਰਾਣਾ, ਸਾਹਨੇਵਾਲ ਵਾਸੀ ਪੰਡਤ, ਸਿੱਧਵਾਂ ਖੁਰਦ ਵਾਸੀ ਹਰਦੀਪ ਸਿੰਘ ਅਤੇ ਹੋਰਨਾਂ ਖ਼ਿਲਾਫ਼ਕਤਲ ਦੀ ਕੋਸ਼ਿਸ਼ ਦਾ ਕੇਸ ਦਰਜ ਕੀਤਾ ਹੈ। ਪੁਲਸ ਨੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਮੁਕੇਸ਼ ਕੁਮਾਰ ਨੇ ਪੁਲਸ ਸ਼ਿਕਾਇਤ 'ਚ ਦੱਸਿਆ ਕਿ ਉਹ ਸਰਪੰਚ ਸੇਵਾ ਸਿੰਘ ਦੇ ਕੋਲ ਕੰਮ ਕਰਦਾ ਹੈ। ਮੁਲਜ਼ਮਾਂ ਦਾ ਸਰਪੰਚ ਸੇਵਾ ਸਿੰਘ ਦੇ ਨਾਲ ਇਕ ਪਲਾਟ ਨੂੰ ਲੈ ਕੇ ਝਗੜਾ ਚੱਲ ਰਿਹਾ ਹੈ। ਪਿਛਲੇ ਕਾਫੀ ਸਮੇਂ ਤੋਂ ਮੁਲਜ਼ਮ ਲਗਾਤਾਰ ਸਰਪੰਚ ਅਤੇ ਉਸ ਨੂੰ ਧਮਕੀਆਂ ਦੇ ਰਹੇ ਸਨ। ਉਹ ਆਪਣੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਜਾ ਰਿਹਾ ਸੀ ਤਾਂ ਰਸਤੇ 'ਚ ਮੁਲਜ਼ਮਾਂ ਨੇ ਉਸ ਨੂੰ ਘੇਰ ਲਿਆ ਅਤੇ ਉਸ ਦੀ ਕੁੱਟਮਾਰ ਕਰਨ ਲੱਗੇ। ਮੁਲਜ਼ਮਾਂ ਨੇ ਮੁਕੇਸ਼ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਉਸ ਨੂੰ ਅੱਧ ਮਰਿਆ ਕਰ ਗਏ।
ਜਾਂਦੇ ਹੋਏ ਮੁਲਜ਼ਮਾਂ ਨੇ ਧਮਕੀਆਂ ਦਿੱਤੀਆਂ ਕਿ ਉਹ ਸਰਪੰਚ ਦੇ ਕੋਲ ਨੌਕਰੀ ਛੱਡ ਕੇ ਕਿਤੇ ਹੋਰ ਚਲਾ ਜਾਵੇ। ਜਾਂਚ ਅਧਿਕਾਰੀ ਏ. ਐੱਸ. ਆਈ. ਗੁਰਬਖਸ਼ੀਸ਼ ਸਿੰਘ ਨੇ ਦੱਸਿਆ ਕਿ ਮੁਲਜ਼ਮ ਅਜੇ ਫਰਾਰ ਹੈ। ਉਨ੍ਹਾਂ ਦੀ ਭਾਲ ’ਚ ਛਾਪੇਮਾਰੀ ਕੀਤੀ ਜਾ ਰਹੀ ਹੈ। ਜਲਦ ਹੀ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।
ਅੰਮ੍ਰਿਤਸਰ 'ਚ ਕਿਸਾਨਾਂ ਨੇ ਦੁਕਾਨਾਂ ਦੇ ਬਾਹਰ ਲਗਾਏ ਕਾਲੀ ਦੀਵਾਲੀ ਦੇ ਪੋਸਟਰ ਤੇ ਝੰਡੇ
NEXT STORY