ਗਿੱਦੜਬਾਹਾ (ਚਾਵਲਾ)- ਪੁਲਸ ਨੂੰ ਦਿੱਤੇ ਬਿਆਨਾਂ 'ਚ ਗੁਰਜੰਟ ਸਿੰਘ ਨੇ ਦੱਸਿਆ ਕਿ 29-7-17 ਨੂੰ ਉਹ ਆਪਣੇ ਘਰ ਸੀ ਤਾਂ ਬਲਕਰਨ ਸਿੰਘ, ਇਕਬਾਲ ਸਿੰਘ ਪੁੱਤਰ ਸਾਬਕਾ ਅਕਾਲੀ ਸਰਪੰਚ ਜਗਤਾਰ ਸਿੰਘ ਅਤੇ ਗੁਰਤੇਜ ਸਿੰਘ, ਗੁਰਭੇਜ ਸਿੰਘ ਪੁੱਤਰ ਗੁਰਮੇਲ ਮੌਜੂਦਾ ਅਕਾਲੀ ਸਰਪੰਚ ਖਿੜਕੀਆਂਵਾਲਾ ਨੇ ਮੇਰੇ 'ਤੇ ਘਰ 'ਚ ਦਾਖਲ ਹੋ ਕੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਅਤੇ ਬਲਕਰਨ ਸਿੰਘ ਨੇ ਮੇਰੇ 'ਤੇ ਪਿਸਤੌਲ ਤਾਣ ਲਈ ਅਤੇ ਮੇਰੀ ਕੁੱਟਮਾਰ ਸ਼ੁਰੂ ਕਰ ਦਿੱਤੀ। ਇਹ ਮੈਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਲੱਗੇ ਅਤੇ ਮੈਂ ਜਦ ਰੌਲਾ ਪਾਇਆ ਤਾਂ ਮੇਰੇ ਪੁੱਤਰ ਬਾਹਰੋਂ ਭੱਜ ਕੇ ਆਏ ਅਤੇ ਉਨ੍ਹਾਂ ਮੈਨੂੰ ਛੁਡਾਇਆ। ਉਨ੍ਹਾਂ ਦੱਸਿਆ ਕਿ ਸਾਡਾ ਆਪਸ 'ਚ ਜ਼ਮੀਨ ਦੇ ਲੈਣ-ਦੇਣ ਦਾ ਝਗੜਾ ਚਲਦਾ ਸੀ ਅਤੇ ਮੈਂ ਆਪਣੀ ਭੂਆ ਦੇ ਜਵਾਈ ਨਾਲ ਫਾਜ਼ਿਲਕਾ 'ਚ ਜ਼ਮੀਨ ਖਰੀਦੀ ਸੀ ਅਤੇ ਇਨ੍ਹਾਂ ਨੇ (ਪੰਚਾਇਤ ਨੇ)ਮੇਰਾ ਝਗੜਾ ਮੁਕਾ ਦਿੱਤਾ ਅਤੇ ਮੈਂ 5 ਲੱਖ ਰੁਪਏ ਦੇ ਦਿੱਤੇ ਸੀ ਪਰ ਇਹ ਹੁਣ ਦੁਬਾਰਾ ਪੈਸੇ ਦੀ ਮੰਗ ਕਰਦੇ ਸਨ। ਥਾਣਾ ਕੋਟਭਾਈ ਬੰਗਾ ਸਿੰਘ ਨੇ ਦੱਸਿਆ ਕਿ ਮਾਮਲਾ ਦਰਜ ਕਰ ਲਿਆ ਗਿਆ ਹੈ।
ਜਲੰਧਰ 'ਚ ਘਰੇਲੂ ਕਲੇਸ਼ ਤੋਂ ਦੁਖੀ ਪਤੀ ਨੇ ਕੀਤੀ ਖੁਦਕੁਸ਼ੀ
NEXT STORY