ਇੰਟਰਨੈਸ਼ਨਲ ਡੈਸਕ- ਵਿਦੇਸ਼ ਬੈਠੇ ਖਾਲਿਸਤਾਨੀ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਪਾਕਿਸਤਾਨੀ ਖੁਫੀਆ ਏਜੰਸੀ I.S.I. ਦੇ ਇਸ਼ਾਰੇ 'ਤੇ ਪੰਜਾਬ ਦੀ ਅਮਨ-ਕਾਨੂੰਨ ਨੂੰ ਖਰਾਬ ਕਰਨ ਦੀ ਕੋਸ਼ਿਸ਼ ਵਿਚ ਹੈ। ਹਾਲ ਹੀ ਵਿੱਚ ਤਰਨਤਾਰਨ ਥਾਣੇ ਵਿੱਚ ਆਰ.ਪੀ.ਜੀ. ਅਟੈਕ ਮਾਮਲੇ ਮਾਮਲੇ ਦੀ ਜ਼ਿੰਮੇਵਾਰੀ ਪੰਨੂ ਨੇ ਲਈ ਹੈ।
ਹੁਣ ਪੰਨੂ ਦੀ ਇੱਕ ਵੀਡੀਓ ਸਾਹਮਣੇ ਆਈ ਹੈ, ਜਿਸ ਵਿੱਚ ਉਸ ਨੇ ਸਰਹਾਲੀ ਤਰਨਤਾਰਨ ਇਲਾਕੇ ਤੋਂ ਫੜੇ ਗਏ ਨੌਜਵਾਨਾਂ ਨੂੰ ਸੁਨੇਹਾ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਭਗਵੰਤ ਮਾਨ ਸਰਕਾਰ ਅਤੇ ਡੀ.ਜੀ.ਪੀ. ਗੌਰਵ ਯਾਦਵ ਦੀ ਹਿਰਾਸਤ ਵਿੱਚ ਉਕਤ ਇਲਾਕੇ ਦੇ ਜੋ ਨੌਜਵਾਨ ਹਨ, ਉਹ ਸਿੱਖ ਫਾਰ ਜਸਟਿਸ ਨਾਲ ਸੰਪਰਕ ਕਰਨ, ਅਸੀਂ ਉਨ੍ਹਾਂ ਦੀ ਕਾਨੂੰਨੀ ਅਤੇ ਆਰਥਿਕ ਮਦਦ ਕਰਾਂਗੇ। ਅਸਲ ਵਿੱਚ ਮਾਮਲਾ ਪੰਜਾਬ ਨੂੰ ਭਾਰਤੀ ਕਬਜੇ ਤੋਂ ਆਜ਼ਾਦ ਕਰਵਾਉਣ ਦਾ ਹੈ। ਰਾਕੇਟ ਅਤੇ ਬੰਬ ਧਮਾਕਿਆਂ ਨਾਲ ਪੁਲਸ ਸਟੇਸ਼ਨ ਨੂੰ ਤਾਂ ਉਡਾਇਆ ਜਾ ਸਕਦਾ ਹੈ, ਪਰ ਭਾਰਤ ਦੀਆਂ ਜੜ੍ਹਾਂ ਤਾਂ ਰਾਏਸ਼ੁਮਾਰੀ ਅਤੇ ਵੋਟਾਂ ਨਾਲ ਹੀ ਹਿਲਾਈਆਂ ਜਾ ਸਕਦੀਆਂ ਹਨ।
ਪੰਨੂ ਦਾ ਕਹਿਣਾ ਹੈ ਕਿ ਸਿੱਖ ਫਾਰ ਜਸਟਿਸ ਦਾ ਹਥਿਆਰ ਰੈਫਰੈਂਡਮ ਹੈ ਨਾ ਕਿ ਰਾਕੇਟ, ਜਿੰਨੇ ਨੌਜਵਾਨ ਸਰਹਾਲੀ ਤਰਨਤਾਰਨ ਦੇ ਹਿਰਾਸਤ ਵਿੱਚ ਹਨ, ਉਹ ਸਾਡੇ ਨਾਲ ਸੰਪਰਕ ਕਰਨ, ਅਸੀਂ ਤੁਹਾਡੀ ਮਦਦ ਕਰਾਂਗੇ। ਦੂਜੇ ਪਾਸੇ ਭਗਵੰਤ ਮਾਨ ਖਿਲਾਫ ਅੰਤਰਰਾਸ਼ਟਰੀ ਪੱਧਰ 'ਤੇ ਕੇਸ ਤਿਆਰ ਕੀਤਾ ਗਿਆ ਸੀ। ਉਸ ਦਾ ਕਹਿਣਾ ਹੈ ਕਿ ਜੋ ਕੋਈ ਸਾਨੂੰ ਜਾਣਕਾਰੀ ਦੇਵੇਗਾ ਕਿ ਭਗਵੰਤ ਮਾਨ ਕਿਸ ਦੇਸ਼ ਵਿੱਚ ਆ ਰਿਹਾ ਹੈ, ਅਸੀਂ ਉਸ ਨੂੰ 1 ਲੱਖ ਡਾਲਰ ਦੇਵਾਂਗੇ। ਇਹ ਜਾਣਕਾਰੀ ਲਗਭਗ 3-4 ਹਫ਼ਤੇ ਪਹਿਲਾਂ ਦੇਣੀ ਹੈ, ਫਿਰ 1 ਲੱਖ ਡਾਲਰ ਦਿੱਤੇ ਜਾਣਗੇ। ਦੱਸ ਦੇਈਏ ਕਿ ਇਸ ਮਾਮਲੇ ਵਿਚ 507 ਸ਼ੱਕੀ ਵਿਅਕਤੀ ਹਿਰਾਸਤ ਵਿਚ ਲਏ ਗਏ ਹਨ ਪਰ ਇਸ ਦੀ ਅਧਿਕਾਰਤ ਤੌਰ 'ਤੇ ਕੋਈ ਪੁਸ਼ਟੀ ਨਹੀਂ ਕੀਤੀ ਗਈ।
ਰੋਜ਼ੀ-ਰੋਟੀ ਦੀ ਭਾਲ 'ਚ 3 ਮਹੀਨੇ ਪਹਿਲਾਂ ਫਰਾਂਸ ਗਏ ਬੇਗੋਵਾਲ ਦੇ ਨੌਜਵਾਨ ਦੀ ਭੇਤਭਰੇ ਹਾਲਾਤ ’ਚ ਮੌਤ
NEXT STORY