ਫਾਜ਼ਿਲਕਾ (ਨਾਗਪਾਲ, ਲੀਲਾਧਰ) - ਬੀਤੀ ਰਾਤ ਸਥਾਨਕ ਡੈੱਡ ਹਾਊਸ ਰੋਡ 'ਤੇ ਸਥਿਤ ਲਕਸ਼ਮੀ ਨਾਰਾਇਣ ਮੰਦਰ ਵਾਲੀ ਗਲੀ ਵਿਚ ਅਖੌਤੀ ਰੂਪ ਨਾਲ ਹੁਲੜਬਾਜ਼ੀ ਕਰਨ ਵਾਲੇ ਦੋ ਵਿਅਕਤੀਆਂ ਨੂੰ ਗਲੀ ਵਿਚ ਪਟਾਕੇ ਚਲਾਉਣ ਤੋਂ ਰੋਕਣ ਤੋਂ ਬਾਅਦ ਖੜ੍ਹੇ ਹੋਏ ਵਿਵਾਦ ਦੌਰਾਨ ਉਕਤ ਵਿਅਕਤੀਆਂ ਨੇ ਗਲੀ ਵਾਸੀਆਂ 'ਤੇ ਹਮਲਾ ਕਰ ਦਿੱਤਾ, ਜਿਸ ਕਾਰਨ ਗਲੀ ਵਾਸੀ ਤਿੰਨ ਵਿਅਕਤੀ ਜ਼ਖ਼ਮੀ ਹੋ ਗਏ। ਤਿੰਨ ਦਰਜਨ ਤੋਂ ਵੱਧ ਗਲੀ ਵਾਸੀਆਂ ਜਿਨ੍ਹਾਂ 'ਚ ਵੱਡੀ ਗਿਣਤੀ 'ਚ ਔਰਤਾਂ ਵੀ ਸ਼ਾਮਲ ਹਨ, ਵੱਲੋਂ ਹਸਤਾਖ਼ਰ ਕੀਤਾ ਮੰਗ ਪੱਤਰ ਜੋ ਅੱਜ ਐੱਸ. ਐੱਸ. ਪੀ. ਦਫ਼ਤਰ ਵਿਚ ਦਿੱਤਾ ਗਿਆ ਹੈ, ਵਿਚ ਦੱਸਿਆ ਗਿਆ ਹੈ ਕਿ ਉਨ੍ਹਾਂ ਦੀ ਗਲੀ ਜਿੱਥੇ ਖਤਮ ਹੁੰਦੀ ਹੈ ਉੱਥੋਂ ਆਰੀਆ ਨਗਰ ਮੁਹੱਲਾ ਸ਼ੁਰੂ ਹੋ ਜਾਂਦਾ ਹੈ ਅਤੇ ਗਲੀ ਖੁੱਲ੍ਹੀ ਹੋਣ ਕਾਰਨ ਆਰੀਆ ਨਗਰ ਦੇ ਕੁਝ ਲੋਕ ਅਖੌਤੀ ਰੂਪ ਨਾਲ ਉੱਥੇ ਨਸ਼ਾ ਕਰ ਕੇ ਗਾਲੀ-ਗਲੋਚ ਕਰਦੇ ਹਨ।
ਕਿਵੇਂ ਹੋਇਆ ਹਮਲਾ-ਗਲੀ ਵਾਸੀਆਂ ਨੇ ਦੱਸਿਆ ਕਿ ਬੀਤੀ ਰਾਤ ਲਗਭਗ 9 ਵਜੇ ਆਰੀਆ ਨਗਰ ਵਾਸੀ ਇਕ ਨੌਜਵਾਨ ਅਤੇ ਉਸ ਦਾ ਪਿਤਾ ਤੇ 6-7 ਅਣਪਛਾਤੇ ਵਿਅਕਤੀ ਉਨ੍ਹਾਂ ਦੀ ਗਲੀ ਵਿਚ ਆ ਕੇ ਹੁਲੜਬਾਜ਼ੀ ਅਤੇ ਗਾਲੀ-ਗਲੋਚ ਕਰ ਰਹੇ ਸਨ ਅਤੇ ਮੋਟਰਸਾਈਕਲ 'ਤੇ ਚੱਕਰ ਲਾ ਕੇ ਪਟਾਕੇ ਚਲਾ ਰਹੇ ਸਨ। ਜਦੋਂ ਉਨ੍ਹਾਂ ਨੇ ਇਨ੍ਹਾਂ ਹੁਲੜਬਾਜ਼ਾਂ ਨੂੰ ਰੋਕਿਆ ਤਾਂ ਉਨ੍ਹਾਂ ਨੇ ਇੱਟਾਂ ਅਤੇ ਤਲਵਾਰਾਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਦੌਰਾਨ ਕੁਝ ਇੱਟਾਂ ਨਾਲ ਗਲੀ 'ਚ ਸਥਿਤ ਘਰਾਂ ਵਿਚ ਪਏ ਸਾਮਾਨ ਦਾ ਨੁਕਸਾਨ ਹੋਇਆ ਅਤੇ ਕੁਝ ਗਲੀ ਵਾਸੀਆਂ ਨੂੰ ਵੀ ਲੱਗੀਆਂ। ਘਟਨਾ ਦੌਰਾਨ ਗਲੀ ਵਾਸੀਆਂ ਨੇ ਭੱਜ ਕੇ ਆਪਣੇ ਘਰਾਂ ਵਿਚ ਜਾ ਕੇ ਆਪਣੀ ਜਾਨ ਬਚਾਈ। ਸ਼ਰਾਰਤੀ ਅਨਸਰਾਂ ਵੱਲੋਂ ਕੀਤੇ ਗਏ ਇਸ ਹਮਲੇ ਵਿਚ ਗਲੀ ਵਾਸੀ ਪ੍ਰਿੰਸ, ਵਿਕਰਮ ਅਤੇ ਇਕ ਹੋਰ ਵਿਅਕਤੀ ਜ਼ਖ਼ਮੀ ਹੋ ਗਏ। ਹਮਲੇ ਦੌਰਾਨ ਉਕਤ ਵਿਅਕਤੀਆਂ ਨੇ ਘਰਾਂ ਦੇ ਗੇਟ, ਕਾਰ ਦੀ ਸ਼ੀਸ਼ੇ ਅਤੇ ਘਰਾਂ ਦੇ ਬਾਹਰ ਲੱਗੀਆਂ ਲਾਈਟਾਂ ਪੱਥਰ ਮਾਰ ਕੇ ਤੋੜ ਦਿੱਤੀਆਂ।
ਡੀ. ਐੱਸ. ਪੀ. ਤੋਂ ਕੀਤੀ ਦੋਸ਼ੀਆਂ ਖਿਲਾਫ਼ ਜਲਦ ਕਾਰਵਾਈ ਕਰਨ ਦੀ ਮੰਗ-ਇਸ ਮੌਕੇ ਗਲੀ ਵਾਸੀਆਂ ਨੇ ਡੀ. ਐੱਸ. ਪੀ. ਨਰਿੰਦਰ ਸਿੰਘ ਨਾਲ ਮੁਲਾਕਾਤ ਕਰ ਕੇ ਉਨ੍ਹਾਂ ਨੂੰ ਸਾਰੀ ਘਟਨਾ ਸਬੰਧੀ ਦੱਸਦੇ ਹੋਏ ਇਕ ਮੰਗ ਪੱਤਰ ਸੌਂਪਿਆ ਤੇ ਮੰਗ ਕੀਤੀ ਕਿ ਦੋਸ਼ੀਆਂ ਖਿਲਾਫ਼ ਜਲਦੀ ਕਾਰਵਾਈ ਕੀਤੀ ਜਾਵੇ। ਇਸ ਮੌਕੇ ਵਿਕਰਮ ਸੇਠੀ, ਬਿਸ਼ਨ ਚੰਦ, ਰਾਜੇਸ਼ ਕੁਮਾਰ, ਅਸ਼ਵਨੀ ਕੁਮਾਰ, ਗੁਰਪ੍ਰੀਤ ਸਿੰਘ, ਅਸ਼ੋਕ ਕੁਮਾਰ, ਬਾਬੂ ਲਾਲ ਅਰੋੜਾ, ਦੇਸ ਰਾਜ, ਖਰੈਤੀ ਲਾਲ, ਪ੍ਰੇਮ ਕੁਮਾਰ, ਪ੍ਰਿੰਸ ਕੁਮਾਰ, ਮਨਜੀਤ ਸਿੰਘ, ਮਹਿੰਦਰ ਕੁਮਾਰ, ਵਿਸ਼ਨੂੰ ਗੋਇਲ, ਅਜੇ ਨਾਗਪਾਲ, ਊਸ਼ਾ ਰਾਣੀ, ਜੋਤੀ ਰਾਣੀ, ਸ਼ਸ਼ੀ ਬਾਲਾ, ਹਰਜਿੰਦਰ ਕੌਰ, ਪੂਜਾ ਰਾਣੀ, ਸ਼ੀਨਾ, ਰੀਟਾ ਰਾਣੀ, ਆਸ਼ਾ ਰਾਣੀ, ਪ੍ਰਵੀਨ ਬਾਲਾ, ਨੀਤੂ, ਨਿਰਮਲਾ ਰਾਣੀ, ਚਾਰੂ, ਮੰਨੂੰ ਵਢੇਰਾ, ਅੰਜੂ, ਸ਼ੀਤਲ ਅਤੇ ਹੋਰ ਗਲੀ ਵਾਸੀ ਹਾਜ਼ਰ ਸਨ।
ਗਗਨੇਜਾ, ਮਾਤਾ ਚੰਦ ਕੌਰ, ਪਾਦਰੀ, ਅਮਿਤ ਸ਼ਰਮਾ ਤੇ ਗੋਸਾਈਂ ਦੇ ਕਾਤਲ ਪੁਲਸ ਗ੍ਰਿਫਤ 'ਚੋਂ ਬਾਹਰ ਕਿਉਂ : ਬੈਂਸ
NEXT STORY