ਲੁਧਿਆਣਾ (ਜ.ਬ.) : ਥਾਣਾ ਮਾਡਲ ਟਾਊਨ ਦੇ ਇਲਾਕੇ ’ਚ ਘਰ ਦੇ ਕੋਲ ਸੈਰ ਕਰ ਰਹੀ ਔਰਤ ’ਤੇ ਇਕ ਬਦਮਾਸ਼ ਵੱਲੋਂ ਚਾਕੂ ਨਾਲ ਹਮਲਾ ਕਰ ਕੇ ਗੰਭੀਰ ਰੂਪ ਨਾਲ ਜ਼ਖਮੀ ਕੀਤਾ ਗਿਆ ਹੈ। ਹਮਲੇ ਦੇ ਸਮੇਂ ਔਰਤ ਦੇ ਕੋਲ ਪਰਸ ਅਤੇ ਮੋਬਾਇਲ ਨਹੀਂ ਸੀ। ਹਾਲ ਦੀ ਘੜੀ ਪੁਲਸ ਇਸ ਨੂੰ ਲੁੱਟ ਦੀ ਬਜਾਏ ਰੰਜਿਸ਼ ਦਾ ਮਾਮਲਾ ਸਮਝ ਰਹੀ ਹੈ, ਜਦੋਂਕਿ ਔਰਤ ਦਾ ਦਾਅਵਾ ਹੈ ਕਿ ਉਹ ਹਮਲਾਵਾਰ ਨੂੰ ਨਹੀਂ ਪਛਾਣਦੀ।
ਜਾਣਕਾਰੀ ਮੁਤਾਬਕ ਚੌਂਕੀ ਆਤਮ ਪਾਰਕ ਦੇ ਇਲਾਕੇ ਕਰਤਾਰ ਨਗਰ ਦੀ ਰਹਿਣ ਵਾਲੀ ਇਕ ਔਰਤ ਸੈਰ ਕਰ ਰਹੀ ਸੀ ਤਾਂ ਪਿੱਛੋਂ ਆਏ ਹਮਲਾਵਰ ਨੇ ਚਾਕੂ ਨਾਲ ਹਮਲਾ ਕਰ ਦਿੱਤਾ। ਡਰਨ ਦੀ ਬਜਾਏ ਔਰਤ ਨੇ ਮੁਕਾਬਲਾ ਕੀਤਾ ਅਤੇ ਰੌਲਾ ਪਾਇਆ। ਰੌਲਾ ਸੁਣ ਕੇ ਹਮਲਾਵਰ ਭੱਜਿਆ ਤਾਂ ਹਮਲਾਵਰ ਦਾ ਚਾਕੂ ਫੜ੍ਹਦੇ ਸਮੇਂ ਔਰਤ ਦਾ ਹੱਥ ਲਹੂ-ਲੁਹਾਨ ਹੋ ਗਿਆ। ਐੱਸ. ਐੱਚ. ਓ. ਗੁਰਸ਼ਿੰਦਰ ਕੌਰ ਦੇ ਮੁਤਾਬਕ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਰਾਜਪਾਲ ਦੇ ਨਾਲ ਮੇਰੇ ਸੰਬੰਧ ਚੰਗੇ : ਭਗਵੰਤ ਮਾਨ
NEXT STORY