ਪਟਿਆਲਾ (ਬਲਜਿੰਦਰ) : ਗੁਰਦੁਆਰਾ ਸ੍ਰੀ ਦੂਖ ਨਿਵਾਰਣ ਸਾਹਿਬ ਦੇ ਸਾਹਮਣੇ ਕਾਲੋਨੀ ਸ੍ਰੀ ਨਿਵਾਸ ਵਿਖੇ ਅਖਿਲ ਨਾਂ ਦੇ ਵਿਅਕਤੀ ’ਤੇ ਬੀਤੀ ਰਾਤ ਵੱਡੀ ਗਿਣਤੀ ’ਚ ਹਥਿਆਰਾਂ ਨਾਲ ਲੈਸ ਵਿਅਕਤੀਆਂ ਨੇ ਘਰ ’ਚ ਵੜ ਕੇ ਹਮਲਾ ਕਰ ਦਿੱਤਾ। ਹਮਲਾਵਰਾਂ ਨੇ ਉਸ ਨੂੰ ਕੁੱਟ-ਕੁੱਟ ਕੇ ਲਹੂ-ਲੁਹਾਨ ਕਰ ਦਿੱਤਾ ਅਤੇ ਇਕ ਤਰ੍ਹਾਂ ਨਾਲ ਉਸ ਨੂੰ ਮਰਿਆ ਸਮਝ ਕੇ ਛੱਡ ਗਏ ਪਰ ਅਖਿਲ ਦਾ ਰੌਲਾ ਸੁਣ ਕੇ ਜਦੋਂ ਮੁਹੱਲੇ ਵਾਲੇ ਇਕੱਠੇ ਹੋ ਗਏ ਤਾਂ ਹਮਲਾਵਰ ਕੋਠਿਆਂ ਤੋਂ ਛਾਲਾਂ ਮਾਰ ਕੇ ਭੱਜ ਗਏ। ਜ਼ਖਮੀ ਹਾਲਤ ’ਚ ਅਖਿਲ ਨੂੰ ਇਕ ਨਿੱਜੀ ਹਸਪਤਾਲ ’ਚ ਦਾਖਲ ਕਰਵਾਇਆ ਗਿਆ, ਜਿਥੇ ਉਸ ਦੀ ਹਾਲਤ ਹੁਣ ਸਥਿਰ ਦੱਸੀ ਜਾ ਰਹੀ ਹੈ।
ਇਹ ਵੀ ਪੜ੍ਹੋ : 38 ਸਾਲ ਦੇ ਜੀਜੇ ਨੇ 23 ਸਾਲਾ ਸਾਲੀ ਨਾਲ ਟੱਪੀਆਂ ਹੱਦਾਂ, ਤਸਵੀਰਾਂ ਖਿੱਚ ਕੇ 5 ਮਹੀਨਿਆਂ ਤੱਕ ਰੋਲਦਾ ਰਿਹਾ ਪੱਤ
ਜਾਣਕਾਰੀ ਅਨੁਸਾਰ ਅਖਿਲ ਦਾ ਆਪਣੀ ਪਤਨੀ ਨਾਲ ਤਲਾਕ ਦਾ ਕੇਸ ਚੱਲ ਰਿਹਾ ਹੈ। ਇਸ ਗੱਲ ਨੂੰ ਲੈ ਕੇ ਸਹੁਰਾ ਪਰਿਵਾਰ ਨਾਲ ਅਣਬਣ ਵੀ ਰਹਿੰਦੀ ਹੈ। ਪੁਲਸ ਨੇ ਸੂਚਨਾ ਮਿਲਣ ਤੋਂ ਬਾਅਦ ਇਸ ਮਾਮਲੇ ’ਚ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਕੁਝ ਵਿਅਕਤੀਆਂ ਦੀਆਂ ਸੀ. ਸੀ. ਟੀ. ਵੀ. ਕੈਮਰੇ ’ਚ ਤਸਵੀਰਾਂ ਵੀ ਆ ਰਹੀਆਂ ਹਨ, ਜਿਨ੍ਹਾਂ ਨੂੰ ਪੁਲਸ ਨੇ ਕਬਜ਼ੇ ’ਚ ਲੈ ਲਿਆ ਹੈ। ਅਖਿਲ ਹੁਣ ਪੁਲਸ ਬਿਆਨ ਦੇਣ ਦੇ ਯੋਗ ਵੀ ਹੋ ਗਿਆ ਹੈ। ਪੁਲਸ ਵੱਲੋਂ ਉਸ ਦੇ ਬਿਆਨ ਦਰਜ ਕਰਨ ਤੋਂ ਬਾਅਦ ਇਸ ਮਾਮਲੇ ’ਚ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਨੂਰਪੁਰਬੇਦੀ ’ਚ ਕੁਆਰੀ ਕੁੜੀ ਵਲੋਂ ਬੱਚੀ ਨੂੰ ਜਨਮ ਦੇਣ ਵਾਲੇ ਮਾਮਲੇ ’ਚ ਨਵਾਂ ਮੋੜ, ਸਾਹਮਣੇ ਆਇਆ ਸੱਚ
ਪਟਿਆਲਾ ’ਚ ਵੱਧਦੀਆਂ ਜਾ ਰਹੀਆਂ ਗੁੰਡਾਗਰਦੀ ਦੀਆਂ ਘਟਨਾਵਾਂ
ਜ਼ਿਕਰਯੋਗ ਹੈ ਕਿ ਪਟਿਆਲਾ ’ਚ ਗੁੰਡਾਗਰਦੀ ਦੀਆਂ ਘਟਨਾਵਾਂ ਲਗਾਤਾਰ ਵਾਪਰ ਰਹੀਆਂ ਹਨ। ਦੋ ਦਿਨ ਪਹਿਲਾਂ ਪੁਰਾਣੀ ਸਬਜ਼ੀ ਮੰਡੀ ਕੋਲ ਵਿਅਕਤੀ ਨੂੰ ਕਿਰਪਾਨਾਂ ਅਤੇ ਗੰਢਾਸਿਆਂ ਨਾਲ ਵੱਢ ਦਿੱਤਾ ਸੀ। ਸ਼ਨੀਵਾਰ ਸ਼ਾਮ ਨੂੰ ਮੋਦੀ ਕਾਲਜ ਚੌਕ ਵਿਖੇ ਝਗੜਾ ਹੋਇਆ। ਇਸ ਤੋਂ ਪਹਿਲਾਂ ਲਗਾਤਾਰ ਲੀਲਾ ਭਵਨ, ਆਰੀਆ ਸਮਾਜ ਚੌਕ ਆਦਿ ਇਲਾਕਿਆਂ ਵਿਚ ਇਸ ਤਰ੍ਹਾਂ ਦੇ ਹਮਲਿਆਂ ਦੀ ਗਿਣਤੀ ਵੱਧਦੀ ਜਾ ਰਹੀ ਹੈ।
ਇਹ ਵੀ ਪੜ੍ਹੋ : ਪਤਨੀ ਤੇ 10 ਮਹੀਨਿਆਂ ਦੀ ਧੀ ਨੂੰ ਕਤਲ ਕਰਨ ਵਾਲਾ ਗ੍ਰਿਫ਼ਤਾਰ, ਇੰਝ ਦਿੱਤੀ ਸੀ ਦਿਲ ਕੰਬਾਊ ਮੌਤ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
ਪੁਲਸ ’ਚ ਬਣੇ ‘ਸਿੰਘਮ’ ਨੂੰ ਹੁਣ ਜਨਤਾ ਨੇ ਬਣਾ ਦਿੱਤਾ ਨਾਇਕ, ਹਰ ਵਰਗ ਦੀ ਹੋ ਰਹੀ ਸੁਣਵਾਈ
NEXT STORY