ਬਰਨਾਲਾ (ਪੁਨੀਤ ਮਾਨ)—ਚੋਰਾਂ ਵੱਲੋਂ ਆਏ ਦਿਨ ਨਵੀਆਂ-ਨਵੀਆਂ ਘਟਨਾਵਾਂ ਨੂੰ ਅੰਜ਼ਾਮ ਦਿੱਤਾ ਜਾ ਰਿਹਾ ਹੈ। ਅਜਿਹਾ ਹੀ ਇੱਕ ਹੋਰ ਨਵਾਂ ਮਾਮਲਾ ਜ਼ਿਲਾ ਬਰਨਾਲਾ ਦੇ ਪਿੰਡ ਚੀਮਾ 'ਚੋ ਸਾਹਮਣੇ ਆਇਆ ਹੈ, ਜਿੱਥੇ ਚੋਰਾਂ ਨੇ ਭਾਰਤੀ ਸਟੇਟ ਬੈਂਕ ਦੀ ਬ੍ਰਾਂਚ 'ਚ ਸੰਨ੍ਹ ਲਗਾ ਕੇ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਪਰ ਸਕੂਲ ਦੇ ਚੌਕੀਦਾਰ ਦੀ ਹੁਸ਼ਿਆਰੀ ਕਾਰਨ ਚੋਰ ਆਪਣੇ ਕੰਮ 'ਚ ਅਸਫਲ ਰਹੇ। ਦਰਅਸਲ ਦੇਰ ਰਾਤ 1 ਵਜੇ ਜਦੋਂ 2 ਚੋਰ ਬੈਂਕ ਦੇ ਨਾਲ ਲੱਗਦੇ ਸਰਕਾਰੀ ਸਕੂਲ ਦੇ ਇਕ ਕਮਰੇ ਦੀ ਕੰਧ ਰਾਹੀਂ ਬੈਂਕ 'ਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਸਨ ਤਾਂ ਇੰਨੇ ਨੂੰ ਬੈਂਕ 'ਚ ਅਲਾਰਮ ਵੱਜਣ ਲੱਗਾ,ਜਿਸ ਤੋਂ ਬਾਅਦ ਸਕੂਲ ਦੇ ਚੌਕੀਦਾਰ ਰਣਜੀਤ ਸਿੰਘ ਨੇ ਪੁਲਸ ਨੂੰ ਸੂਚਿਤ ਕੀਤਾ ਗਿਆ ਅਤੇ 10 ਮਿੰਟਾਂ ਬਾਅਦ ਪੁਲਸ ਪਹੁੰਚੀ ਪਰ ਚੋਰ ਆਪਣਾ ਸਮਾਨ ਛੱਡ ਕੇ ਫਰਾਰ ਹੋ ਚੁੱਕੇ ਸਨ।
ਇਸ ਮਾਮਲੇ ਸੰਬੰਧੀ ਪੁਲਸ ਚੌਕੀ ਪੱਖੋ ਕੈਚੀਆਂ ਦੇ ਇੰਚਾਰਜ ਥਾਣੇਦਾਰ ਗੁਰਪਾਲ ਸਿੰਘ ਨੇ ਦੱਸਿਆ ਹੈ ਕਿ ਦੇਰ ਰਾਤ 1 ਵਜੇ ਉਨ੍ਹਾਂ ਦੀ ਪੁਲਸ ਪਾਰਟੀ ਗਸ਼ਤ ਕਰ ਰਹੀ ਸੀ। ਉਸ ਸਮੇਂ ਸਕੂਲ ਦੇ ਚੌਕੀਦਾਰ ਦਾ ਫੋਨ ਆਇਆ ਅਤੇ ਉਸ ਨੇ ਦੱਸਿਆ ਕਿ ਭਾਰਤੀ ਸਟੇਟ ਬੈਂਕ ਆਫ ਇੰਡੀਆ ਦਾ ਅਲਾਰਮ ਵੱਜ ਰਿਹਾ ਹੈ। ਮੌਕੇ 'ਤੇ ਪੁਲਸ ਪਹੁੰਚੀ ਅਤੇ ਬੈਂਕ ਦੇ ਚਾਰੇ ਪਾਸੇ ਚੈਂਕਿੰਗ ਕੀਤੀ ਗਈ ਪਰ ਕੁਝ ਨਹੀਂ ਮਿਲਿਆ। ਇਸ ਤੋਂ ਬਾਅਦ 'ਚ ਪੁਲਸ ਨੇ ਸਕੂਲ ਨੂੰ ਚੈੱਕ ਕੀਤਾ ਤਾਂ ਪਤਾ ਲੱਗਾ ਕਿ ਸਕੂਲ ਦਾ ਇਕ ਕਮਰਾ ਜੋਂ ਕਿ ਬੈਂਕ ਦੀ ਕੰਧ ਦੇ ਨਾਲ ਲੱਗਦਾ ਸੀ, ਉਸ 'ਚ ਚੋਰਾਂ ਨੇ ਸੰਨ੍ਹ ਲਗਾ ਕੇ ਬੈਂਕ ਲੁੱਟਣ ਦੀ ਕੋਸ਼ਿਸ਼ ਕਰ ਰਹੇ ਸੀ। ਇਸ ਤੋਂ ਬਾਅਦ ਬੈਂਕ ਦੇ ਸਟਾਫ ਨੂੰ ਬੁਲਾਇਆ ਗਿਆ।
ਮੌਕੇ 'ਤੇ ਪਹੁੰਚੇ ਬੈਂਕ ਦੇ ਮੈਨੇਜਰ ਨੇ ਦੱਸਿਆ ਕਿ ਬੈਂਕ 'ਚ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਹੈ ਕਿ ਬੈਂਕ ਦੇ ਅੰਦਰ ਲੱਗੇ ਸੀ.ਸੀ.ਟੀ.ਵੀ ਕੈਮਰੇ 'ਚ 2 ਵਿਅਕਤੀ ਨਜ਼ਰ ਆ ਰਹੇ ਹਨ, ਜਿਨ੍ਹਾਂ ਨੇ ਮੂੰਹ ਬੰਨ੍ਹੇ ਹੋਏ ਸੀ ਅਤੇ ਸੰਨ੍ਹ ਲਗਾ ਕੇ ਬੈਂਕ 'ਚ ਦਾਖਲ ਹੋ ਚੁੱਕੇ ਸੀ ਤਾਂ ਉਸੇ ਸਮੇਂ ਬੈਂਕ ਦਾ ਅਲਾਰਮ ਵੱਜਣ ਕਾਰਨ ਚੋਰ ਮੌਕੇ 'ਤੇ ਆਪਣਾ ਸਮਾਨ ਛੱਡ ਕੇ ਦੌੜ ਗਏ। ਪੁਲਸ ਨੇ ਬੈਂਕ ਦੇ ਮੈਨੇਜਰ ਦੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ ਕਰ ਕੇ ਜਾਂਚ 'ਚ ਜੁੱਟ ਗਈ ਹੈ।
ਧੁੰਦ ਨਾਲ ਵਧੇ ਚੋਰਾਂ ਦੇ ਹੌਂਸਲੇ, ਇਕੋ ਰਾਤ ਅੱਧੀ ਦਰਜਨ ਤੋਂ ਵੱਧ ਘਰਾਂ ਨੂੰ ਲੁੱਟਿਆ
NEXT STORY