ਬਠਿੰਡਾ (ਵਰਮਾ) : ਖੇਤੀਬਾੜੀ ਵਿਭਾਗ ਵਲੋਂ ਐਸਡੀਐਮ ਬਲਕਰਨ ਸਿੰਘ ਅਤੇ ਡੀ. ਟੀ. ਓ. ਡਾ. ਜਗਸੀਰ ਸਿੰਘ ਦੀ ਪ੍ਰਧਾਨਗੀ ਅਤੇ ਡਾ ਮਨੋਜ ਕੁਮਾਰ ਬਲਾਕ ਅਫ਼ਸਰ ਸੰਗਤ ਦੀ ਅਗਵਾਈ ਵਿਚ ਖੇਤੀਬਾੜੀ ਵਿਭਾਗ ਵਲੋਂ ਕਿਸਾਨ ਸਿਖਲਾਈ ਕੈਂਪ ਲਗਾਇਆ ਗਿਆ। ਕੈਂਪ ਨਰਮੇ ਦੀ ਫਸਲ ਐੱਮ. ਐੱਸ. ਪੀ. ‘ਤੇ ਵੇਚਣ ਲਈ ਸੀਸੀਆਈ ਦੀ ਐਪ ‘ਤੇ ਰਜਿਸਟਰ ਕਰਨ ਵਾਰੇ ਜਾਣਕਾਰੀ ਦਿੱਤੀ। ਇਸ ਦੇ ਨਾਲ ਨਾਲ ਝੋਨੇ ਦੀ ਕਾਸ਼ਤ ਬਾਰੇ ਵੀ ਜਾਣਕਾਰੀ ਦਿੱਤੀ ਗਈ। ਡਾ. ਲਵਪ੍ਰੀਤ ਕੌਰ ਖ਼ੇਤੀਬਾੜੀ ਵਿਕਾਸ ਅਫ਼ਸਰ ਸੰਗਤ ਵਲੋਂ ਕਿਸਾਨਾਂ ਨੂੰ ਮਿੱਟੀ ਅਤੇ ਪਾਣੀ ਦੀ ਪਰਖ ਬਾਰੇ ਜਾਣਕਾਰੀ ਦਿੱਤੀ ਗਈ।
ਡਾ ਦਿਲਪ੍ਰੀਤ ਸਿੰਘ ਖੇਤਬਾੜੀ ਵਿਕਾਸ ਅਫ਼ਸਰ ਘੁੱਦਾ ਵੱਲੋਂ ਸਰੋ ਦੀ ਕਾਸ਼ਤ ਅਤੇ ਉਸ ਵਿੱਚ ਆਉਣ ਵਾਲੀਆਂ ਬਿਮਾਰੀਆਂ, ਕੀੜੇ ਮਕੌੜੇ ਬਾਰੇ ਜਾਣਕਾਰੀ ਦਿੱਤੀ ਗਈ। ਇਸ ਦੇ ਨਾਲ-ਨਾਲ ਸਪਰੇਅ ਤਕਨੀਕ ਬਾਰੇ ਜਾਣੂ ਕਰਵਾਇਆ ਗਿਆ। ਰਮਨਦੀਪ ਕੌਰ ਬੀ ਟੀ ਐਮ ਵਲੋਂ ਕਿਸਾਨਾਂ ਨੂੰ ਆਤਮਾ ਸਕੀਮ ਅਧੀਨ ਮਿਲਣ ਵਾਲੀਆਂ ਸਹੂਲਤਾਂ, ਟ੍ਰੇਨਿੰਗ ਆਦਿ ਬਾਰੇ ਦੱਸਿਆ, ਨਾਲ ਹੀ ਪੀ ਐਮ ਕਿਸਾਨ ਸਕੀਮ ਅਧੀਨ ਲਾਭਪਾਤਰੀਆਂ ਨੂੰ ਸਕੀਮ ਬਾਰੇ ਦੱਸਿਆ। ਡਾ. ਬਲਜਿੰਦਰ ਸਿੰਘ ਨੋਡਲ ਅਫ਼ਸਰ ਪਰਾਲੀ ਬਠਿੰਡਾ ਵਲੋਂ ਪਰਾਲੀ ਨੂੰ ਅੱਗ ਨਾ ਲਗਉਣ ਦੀ ਅਪੀਲ ਕੀਤੀ। ਪਰਾਲੀ ਨੂੰ ਖੇਤ ਚ ਮਿਲਾਉਣ ਨਾਲ ਖੇਤ ਚ ਜੈਵਿਕ ਮਾਦਾ ਅਤੇ ਸੂਖਮ ਜੀਵ ਦੀ ਗਿਣਤੀ ਚ ਵਾਧੇ ਨਾਲ ਮਿੱਟੀ ਦੀ ਸਿਹਤ ਚ ਹੋਣ ਵਾਲੇ ਲਾਭ/ਸੁਧਾਰ ਬਾਰੇ ਦੱਸਿਆ।
ਮਿਲਾਵਟ ਰਹਿਤ ਮਠਿਆਈਆਂ ਬਣਾਉਣ ਲਈ ਹਲਵਾਈ ਹੋਏ ਚੌਕੰਨੇ
NEXT STORY