ਜਲਾਲਾਬਾਦ (ਸੇਤੀਆ/ਜਤਿੰਦਰ) - ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸੂਬਾ ਪਾਰਟੀ ਪ੍ਰਧਾਨ ਸੁਨੀਲ ਕੁਮਾਰ ਜਾਖੜ ਵਲੋਂ ਪੰਜਾਬ 'ਚ ਚਿੱਟੇ ਰੂਪੀ ਨਸ਼ੇ ਨੂੰ ਖਤਮ ਕਰਨ ਦੇ ਯਤਨਾ ਸਦਕਾ ਪੰਜਾਬ ਬੁੱਧੀਜੀਵੀ ਸੈਲ ਵਲੋਂ ਵਾਰ ਅਗੈਂਸਟ ਡਰੱਗ ਰੈਲੀ ਕੱਢੀ ਗਈ। ਇਸ ਰੈਲੀ ਦੀ ਸ਼ੁਰੂਆਤ ਸਥਾਨਕ ਮਾਰਕੀਟ ਕਮੇਟੀ ਨੇ ਕੀਤੀ । ਇਸ ਰੈਲੀ ਨੂੰ ਕਾਂਗਰਸ ਬੁੱਧੀਜੀਵੀ ਸੈਲ ਦੇ ਸੂਬਾ ਚੇਅਰਮੈਨ ਅਨੀਸ਼ ਸਿਡਾਨਾ ਅਤੇ ਜ਼ਿਲਾ ਸੀਨੀਅਰ ਪੁਲਸ ਕਪਤਾਨ ਡਾ. ਕੇਤਨਬਲੀ ਰਾਮ ਪਾਟਿਲ ਨੇ ਏ. ਡੀ. ਸੀ. ਸ਼੍ਰੀ ਜਗਦੀਪ ਸਹਿਗਲ, ਸਿਵਿਲ ਸਰਜਨ ਸੁਰਿੰਦਰ ਕੁਮਾਰ, ਐਸ. ਪੀ. ਐਚ. ਵਿਨੋਦ ਕੁਮਾਰ, ਡੀ. ਐਸ. ਪੀ. ਅਮਰਜੀਤ ਸਿੰਘ ਸਿੱਧੂ, ਤਹਿਸੀਲਦਾਰ ਸਤੀਸ਼ ਸ਼ਰਮਾ, ਐਸ. ਐਚ. ਓ. ਅਭਿਨਵ ਚੌਹਾਨ ਆਦਿ ਨੇ ਮਿਲ ਕੇ ਰਵਾਨਾ ਕੀਤਾ। ਇਹ ਰੈਲੀ ਸ਼ਹਿਰ ਦੇ ਵੱਖ-ਵੱਖ ਬਜ਼ਾਰਾਂ 'ਚ ਲੰਘੀ। ਇਸ ਰੈਲੀ 'ਚ ਵੱਡੀ ਗਿਣਤੀ 'ਚ ਨੌਜਵਾਨਾਂ ਨੇ ਭਾਗ ਲਿਆ।
ਇਸ ਮੌਕੇ ਅਨੀਸ਼ ਸਿਡਾਨਾ ਕਿਹਾ ਕਿ ਪੰਜਾਬ ਸਰਕਾਰ ਵਲੋਂ ਪੁਲਸ ਪ੍ਰਸ਼ਾਸਨ ਨਾਲ ਮਿਲ ਕੇ ਚਿੱਟੇ ਰੂਪੀ ਨਸ਼ੇ ਖਿਲਾਫ ਕਾਫੀ ਉਪਰਾਲੇ ਕੀਤੇ ਜਾ ਰਹੇ ਹਨ। ਇਨ੍ਹਾਂ ਉਪਰਾਲਿਆਂ ਨਾਲ ਕਾਂਗਰਸ ਬੁੱਧੀਜੀਵੀ ਸੈਲ ਵਲੋਂ ਅੱਜ ਸਥਾਨਕ ਮਾਰਕੀਟ ਕਮੇਟੀ 'ਚ ਵਾਰ ਅਗੈਂਸਟ ਡਰੱਗ ਰੈਲੀ ਦੀ ਸ਼ੁਰੂਆਤ ਕੀਤੀ। ਇਸ ਰੈਲੀ ਤੋਂ ਬਾਅਦ ਸੂਬੇ ਦੇ ਹੋਰਨਾਂ ਇਲਾਕਿਆਂ 'ਚ ਜਾਗਰੂਕਤਾਂ ਰੈਲੀਆਂ ਕੱਢੀਆਂ ਜਾਣਗੀਆਂ ਤਾਂਕਿ ਨੌਜਵਾਨਾਂ ਨੂੰ ਨਸ਼ੇ ਤੋਂ ਮੁਕਤ ਰਹਿਣ ਦੀ ਪ੍ਰੇਰਣਾ ਮਿਲ ਸਕੇ। ਇਸ ਮੌਕੇ ਐਸ. ਐਸ. ਪੀ. ਡਾ. ਕੇਤਨ ਬਲੀ ਰਾਮ ਪਾਟਿਲ ਅਤੇ ਏ. ਡੀ. ਸੀ. ਜਗਦੀਪ ਸਹਿਗਲ ਨੇ ਕਿਹਾ ਕਿ ਪੁਲਸ ਪ੍ਰਸ਼ਾਸਨ ਵਲੋਂ ਪਹਿਲਾਂ ਹੀ ਨਸ਼ੇ ਖਿਲਾਫ ਜੰਗ ਦਾ ਐਲਾਨ ਕੀਤਾ ਜਾ ਚੁੱਕਿਆ ਹੈ। ਕਾਂਗਰਸ ਬੁੱਧੀਜੀਵੀ ਸੈਲ ਵਲੋਂ ਕੀਤਾ ਜਾ ਰਿਹਾ ਇਹ ਉਪਰਾਲਾ ਸ਼ਲਾਘਾਯੋਗ ਹੈ।
3 ਕਿੱਲੋ ਅਫੀਮ ਸਮੇਤ ਯੂ. ਪੀ. ਵਾਸੀ 2 ਵਿਅਕਤੀ ਗ੍ਰਿਫਤਾਰ
NEXT STORY