ਅੰਮ੍ਰਿਤਸਰ, (ਨੀਰਜ)- ਪੰਜਾਬ ਬਾਰਡਰ 'ਤੇ ਸਮੋਗ ਦੀ ਆੜ ਲੈ ਕੇ ਪਾਕਿਸਤਾਨੀ ਸਮੱਗਲਰਾਂ ਨੇ ਆਪਣੀਆਂ ਗਤੀਵਿਧੀਆਂ ਨੂੰ ਤੇਜ਼ ਕਰ ਦਿੱਤਾ ਹੈ ਪਰ ਬੀ. ਐੱਸ. ਐੱਫ. ਪੂਰੀ ਤਰ੍ਹਾਂ ਅਲਰਟ ਹੈ ਅੱਜ ਸਮੱਗਲਰਾਂ ਦੇ ਇਰਾਦਿਆਂ ਨੂੰ ਨਾਕਾਮ ਕਰਦੇ ਹੋਏ ਬੀ. ਓ. ਪੀ. ਰਿਆਰ ਕੱਕੜ ਵਿਚ ਇਕ ਕਿਲੋ ਹੈਰੋਇਨ ਜ਼ਬਤ ਕੀਤੀ ਗਈ ਹੈ ਜਿਸ ਦੀ ਅੰਤਰਰਾਸ਼ਟਰੀ ਮਾਰਕੀਟ ਵਿਚ ਕੀਮਤ 5 ਕਰੋੜ ਰੁਪਏ ਦੱਸੀ ਜਾ ਰਹੀ ਹੈ ਅਜੇ ਦੋ ਦਿਨ ਪਹਿਲਾਂ ਹੀ ਅੰਮ੍ਰਿਤਸਰ ਸੈਕਟਰ ਦੀ ਬੀ. ਓ. ਪੀ. ਬੁਰਜ ਤੋਂ ਬੀ. ਐੱਸ. ਐੱਫ. ਨੇ 2 ਕਿਲੋ ਹੈਰੋਇਨ ਨੂੰ ਜ਼ਬਤ ਕੀਤਾ ਸੀ। ਡੀ. ਆਈ. ਜੀ. ਜੇ. ਐੱਸ. ਓਬਰਾਏ ਨੇ ਦੱਸਿਆ ਕਿ ਸਮੱਗਲਰ ਸਮੋਗ ਦੀ ਆੜ ਲੈ ਰਹੇ ਹਨ ਪਰ ਬੀ. ਐੱਸ. ਐੱਫ. ਵੀ ਪੂਰੀ ਤਰ੍ਹਾਂ ਤਿਆਰ ਹਨ ਅਤੇ ਸਮੱਗਲਰਾਂ ਨੂੰ ਮੂੰਹਤੋੜ ਜਵਾਬ ਦਿੱਤਾ ਜਾ ਰਿਹਾ ਹੈ।
ਠੰਡ ਨਾਲ ਪ੍ਰਵਾਸੀ ਮਜ਼ਦੂਰ ਦੀ ਮੌਤ
NEXT STORY