ਜਲੰਧਰ (ਖੁਰਾਣਾ)-ਜਲੰਧਰ ਵਿਚ ਵਧਦੀ ਜਾ ਰਹੀ ਕੂੜਾ-ਕਰਕਟ ਅਤੇ ਸਫ਼ਾਈ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਪੰਜਾਬ ਸਰਕਾਰ ਨੇ ਇਕ ਵੱਡਾ ਕਦਮ ਚੁੱਕਿਆ ਹੈ। ਸਰਕਾਰ ਨੇ ਜਲੰਧਰ ਨਗਰ ਨਿਗਮ ਰਾਹੀਂ ਸਾਲਿਡ ਵੇਸਟ ਮੈਨੇਜਮੈਂਟ ਦਾ ਸਾਰਾ ਕੰਮ ਇਕ ਨਿੱਜੀ ਕੰਪਨੀ ਨੂੰ ਸੌਂਪਣ ਦਾ ਮਨ ਬਣਾ ਲਿਆ ਹੈ। ਇਸ ਤਹਿਤ ਡੋਰ-ਟੂ-ਡੋਰ ਕੁਲੈਕਸ਼ਨ, ਸੈਗ੍ਰੀਗੇਸ਼ਨ, ਟਰਾਂਸਪੋਰਟੇਸ਼ਨ ਅਤੇ ਪ੍ਰੋਸੈਸਿੰਗ ਦਾ ਕੰਮ ਨਿੱਜੀ ਹੱਥਾਂ ਵਿਚ ਸੌਂਪਿਆ ਜਾਵੇਗਾ। ਇਸੇ ਮਕਸਦ ਨਾਲ ਜਲੰਧਰ ਨਗਰ ਨਿਗਮ ਨੇ 143 ਕਰੋੜ ਰੁਪਏ ਦਾ ਟੈਂਡਰ ਜਾਰੀ ਕੀਤਾ ਹੈ। ਇਹ ਟੈਂਡਰ 1 ਸਤੰਬਰ ਨੂੰ ਲਾਇਆ ਗਿਆ ਸੀ ਅਤੇ 30 ਸਤੰਬਰ ਨੂੰ ਖੋਲ੍ਹਿਆ ਜਾਵੇਗਾ। ਇਸ ਤੋਂ ਪਹਿਲਾਂ 15 ਸਤੰਬਰ ਸੋਮਵਾਰ ਨੂੰ ਇਕ ਪ੍ਰੀ-ਬਿਡ ਮੀਟਿੰਗ ਵੀ ਰੱਖੀ ਗਈ ਹੈ। ਨਿਗਮ ਦੇ ਸੂਤਰਾਂ ਮੁਤਾਬਕ ਇਹ ਟੈਂਡਰ ਬਿਨਾਂ ਕਿਸੇ ਠੋਸ ਯੋਜਨਾਬੰਦੀ ਅਤੇ ਫੰਡਿੰਗ ਦੇ ਸ਼ੁਰੂ ਕੀਤਾ ਗਿਆ ਹੈ, ਹਾਲਾਂਕਿ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਰਕਾਰ ਅਤੇ ਪ੍ਰਸ਼ਾਸਨ ਦੋਵੇਂ ਇਸ ਮੁੱਦੇ ਨੂੰ ਲੈ ਕੇ ਗੰਭੀਰ ਹਨ।
ਇਹ ਵੀ ਪੜ੍ਹੋ: ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ ਲਈ ਨਵੇਂ ਹੁਕਮ ਜਾਰੀ, ਲੱਗੀਆਂ ਵੱਡੀਆਂ ਪਾਬੰਦੀਆਂ, ਸਵੇਰੇ 10 ਤੋਂ ਸ਼ਾਮ 6 ਵਜੇ ਤੱਕ...
ਘਰ-ਘਰ ’ਚੋਂ ਕੂੜਾ ਚੁੱਕਣ ਦਾ ਕੰਮ ਵੀ ਹੁਣ ਨਿੱਜੀ ਕੰਪਨੀ ਕਰੇਗੀ
ਨਿਗਮ ਵੱਲੋਂ ਤਿਆਰ ਕੀਤੇ ਗਏ ਟੈਂਡਰ ਦੀਆਂ ਸ਼ਰਤਾਂ ਅਨੁਸਾਰ ਘਰ-ਘਰ ਵਿਚੋਂ ਕੂੜਾ ਚੁੱਕਣ ਦਾ ਕੰਮ ਯਾਨੀ ਡੋਰ-ਟੂ-ਡੋਰ ਕੁਲੈਕਸ਼ਨ ਵੀ ਨਿੱਜੀ ਕੰਪਨੀ ਹੀ ਕਰੇਗੀ। ਇਸ ਤੋਂ ਬਾਅਦ ਗਿੱਲੇ ਅਤੇ ਸੁੱਕੇ ਕੂੜੇ ਨੂੰ ਵੱਖ-ਵੱਖ ਕਰਨਾ, ਕੂੜੇ ਨੂੰ ਚੁੱਕ ਕੇ ਲਿਜਾਣ ਸਬੰਧੀ ਟਰਾਂਸਪੋਰਟੇਸ਼ਨ ਅਤੇ ਕੂੜੇ ਤੋਂ ਖਾਦ ਜਾਂ ਹੋਰ ਉਤਪਾਦ ਬਣਾਉਣ ਦਾ ਕੰਮ ਯਾਨੀ ਪ੍ਰੋਸੈਸਿੰਗ ਹੁਣ ਨਿੱਜੀ ਕੰਪਨੀ ਦੇ ਜ਼ਿੰਮੇ ਹੋਵੇਗਾ। ਟੈਂਡਰ ਦੇ ਅਨੁਸਾਰ ਕੰਪਨੀ ਅਗਲੇ ਤਿੰਨ ਸਾਲ ਤਕ ਇਹ ਕੰਮ ਕਰੇਗੀ। ਨਿਗਮ ਦੀ ਮੌਜੂਦਾ ਮਸ਼ੀਨਰੀ, ਜਿਸ ਵਿਚ 2016 ਵਿਚ ਖਰੀਦੇ ਗਏ ਕਈ ਟਿੱਪਰ ਅਤੇ ਜੇ. ਸੀ. ਬੀ. ਸ਼ਾਮਲ ਹਨ, ਕੰਪਨੀ ਨੂੰ ਦੇ ਦਿੱਤੇ ਜਾਣਗੇ। ਇਸ ਤੋਂ ਇਲਾਵਾ ਕੰਪਨੀ ਆਪਣੇ ਵੱਲੋਂ 428 ਗੱਡੀਆਂ ਤਾਇਨਾਤ ਕਰੇਗੀ, ਜੋ ਹਰ ਘਰ ਵਿਚੋਂ ਕੂੜਾ ਇਕੱਠਾ ਕਰ ਕੇ ਪ੍ਰੋਸੈਸਿੰਗ ਪਲਾਂਟ ਤੱਕ ਲਿਜਾਣਗੀਆਂ। ਐੱਮ. ਆਰ. ਐੱਫ. ਸੈਂਟਰ ਅਤੇ ਹੋਰ ਪ੍ਰਬੰਧਾਂ ਨੂੰ ਵੀ ਕੰਪਨੀ ਹੀ ਚਲਾਏਗੀ।
ਇਹ ਵੀ ਪੜ੍ਹੋ: ਸਾਬਕਾ MP ਮਹਿੰਦਰ ਸਿੰਘ ਕੇਪੀ ਦੇ ਪੁੱਤਰ ਦੀ ਮੌਤ ਦੇ ਮਾਮਲੇ 'ਚ ਨਵਾਂ ਮੋੜ, ਇਸ ਐਂਟਰਪ੍ਰਾਈਜ਼ਿਜ਼ ਦੇ ਮਾਲਕ ਨੇ...
ਯੂਨੀਅਨਾਂ ਨੇ ਖੋਲ੍ਹ ਦਿੱਤਾ ਹੈ ਮੋਰਚਾ, ਆਉਣ ਵਾਲੇ ਦਿਨਾਂ ਵਿਚ ਹੋ ਸਕਦੀ ਹੈ ਹੜਤਾਲ
ਹੁਣ ਤੱਕ ਨਿਗਮ ਯੂਨੀਅਨਾਂ ਹੀ ਕੂੜੇ ਨਾਲ ਸਬੰਧਤ ਸਾਰਾ ਕੰਮ ਸੰਭਾਲਦੀਆਂ ਆਈਆਂ ਸਨ। ਯੂਨੀਅਨਾਂ ਦਾ ਕਹਿਣਾ ਹੈ ਕਿ ਇਸ ਟੈਂਡਰ ਨਾਲ ਨਿਗਮ ਦੀ ਮੌਜੂਦਾ ਵਰਕਫੋਰਸ ਅਤੇ ਵਾਹਨਾਂ ਦਾ ਭਵਿੱਖ ਖ਼ਤਰੇ ਵਿਚ ਪੈ ਜਾਵੇਗਾ। ਜਲੰਧਰ ਨਿਗਮ ਯੂਨੀਅਨ ਦੇ ਬੰਟੂ ਗਰੁੱਪ ਨੇ ਇਸ ਫੈਸਲੇ ਦਾ ਖੁੱਲ੍ਹ ਕੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਦਾ ਦੋਸ਼ ਹੈ ਕਿ ਨਾ ਤਾਂ ਪੰਜਾਬ ਸਰਕਾਰ ਅਤੇ ਨਾ ਹੀ ਨਗਰ ਨਿਗਮ ਪ੍ਰਸ਼ਾਸਨ ਨੇ ਯੂਨੀਅਨ ਆਗੂਆਂ ਨੂੰ ਭਰੋਸੇ ਵਿਚ ਲਿਆ, ਸਗੋਂ ਜਲਦਬਾਜ਼ੀ ਵਿਚ ਇੰਨਾ ਵੱਡਾ ਕਦਮ ਚੁੱਕ ਲਿਆ। ਯੂਨੀਅਨਾਂ ਦਾ ਇਹ ਵੀ ਕਹਿਣਾ ਹੈ ਕਿ ਜੇਕਰ ਕੂੜੇ ਦਾ ਪੂਰਾ ਕੰਮ ਨਿੱਜੀ ਕੰਪਨੀ ਨੂੰ ਦੇ ਦਿੱਤਾ ਗਿਆ ਤਾਂ ਨਿਗਮ ਦੇ ਕਰਮਚਾਰੀਆ ਦਾ ਕੀ ਹੋਵੇਗਾ, ਇਸ ਬਾਰੇ ਕੋਈ ਸਪੱਸ਼ਟਤਾ ਨਹੀਂ ਹੈ। ਜ਼ਿਕਰਯੋਗ ਹੈ ਕਿ ਯੂਨੀਅਨ ਦੇ ਇਕ ਹੋਰ ਧੜੇ ਦੇ ਆਗੂ ਚੰਦਨ ਗਰੇਵਾਲ ਖੁਦ ਪੰਜਾਬ ਸਰਕਾਰ ਵਿਚ ਇਕ ਅਹਿਮ ਮੁੱਦੇ ਹਨ। ਮੰਨਿਆ ਜਾ ਰਿਹਾ ਹੈ ਕਿ ਉਹ ਵੀ ਇਸ ਫੈਸਲੇ ਨਾਲ ਸਹਿਮਤ ਨਹੀਂ ਹੋਣਗੇ, ਹਾਲਾਂਕਿ ਉਨ੍ਹਾਂ ਦਾ ਅਧਿਕਾਰਤ ਸਟੈਂਡ ਅਜੇ ਤੱਕ ਸਾਹਮਣੇ ਨਹੀਂ ਆਇਆ ਹੈ।
ਇਹ ਵੀ ਪੜ੍ਹੋ: ਪੰਜਾਬ 'ਚ 16,17 ਤੇ 18 ਤਾਰੀਖ਼ਾਂ ਲਈ ਮੌਸਮ ਦੀ ਵੱਡੀ ਭਵਿੱਖਬਾਣੀ! ਸਾਵਧਾਨ ਰਹਿਣ ਇਨ੍ਹਾਂ ਜ਼ਿਲ੍ਹਿਆਂ ਦੇ ਲੋਕ
ਸਰਕਾਰ ਨੇ ਰੋਕੇ ਸਫਾਈ ਨਾਲ ਸੰਬੰਧਤ ਨਿਗਮ ਦੇ ਬਾਕੀ ਟੈਂਡਰ
143 ਕਰੋੜ ਦਾ ਟੈਂਡਰ ਲੱਗਣ ਤੋਂ ਬਾਅਦ ਪੰਜਾਬ ਸਰਕਾਰ ਨੇ ਜਲੰਧਰ ਨਗਰ ਨਿਗਮ ਵੱਲੋਂ ਸ਼ਹਿਰ ਦੀ ਸਫਾਈ ਲਈ ਟਰੈਕਟਰ-ਟਰਾਲੀ ਨਾਲ ਕਰਵਾਏ ਜਾਣ ਵਾਲੇ ਕੰਮ ਦਾ ਟੈਂਡਰ ਰੋਕ ਦਿੱਤਾ ਹੈ। ਸਾਫ ਸੰਕੇਤ ਹਨ ਕਿ ਹੁਣ ਪੂਰਾ ਸਫਾਈ ਦਾ ਕੰਮ ਇਕ ਹੀ ਨਿੱਜੀ ਕੰਪਨੀ ਦੇ ਹਵਾਲੇ ਹੋਣ ਜਾ ਰਿਹਾ ਹੈ।
ਜਲੰਧਰ ਵਿਚ ਕੂੜੇ ਦੀ ਸਮੱਸਿਆ ਨੂੰ ਹੱਲ ਕਰਨ ਲਈ ਪੰਜਾਬ ਸਰਕਾਰ ਦਾ ਇਹ ਕਦਮ ਇਤਿਹਾਸਕ ਕਿਹਾ ਜਾ ਸਕਦਾ ਹੈ ਪਰ ਜਿਸ ਤੇਜ਼ੀ ਅਤੇ ਬਿਨਾਂ ਕਿਸੇ ਸਪੱਸ਼ਟ ਯੋਜਨਾਬੰਦੀ ਦੇ ਇਸ ਨੂੰ ਲਾਗੂ ਕੀਤਾ ਜਾ ਰਿਹਾ ਹੈ, ਉਹ ਕਈ ਸਵਾਲ ਖੜ੍ਹੇ ਕਰ ਰਿਹਾ ਹੈ। ਯੂਨੀਅਨਾਂ ਦਾ ਵਿਰੋਧ, ਕਰਮਚਾਰੀਆਂ ਦਾ ਭਵਿੱਖ, ਮੌਜੂਦਾ ਸਰੋਤਾਂ ਦੀ ਵਰਤੋਂ, ਸਰਕਾਰ ਅਤੇ ਇਸ ਦੇ ਆਗੂਆਂ ਦਾ ਅਸਪੱਸ਼ਟ ਦ੍ਰਿਸ਼ਟੀਕੋਣ, ਇਹ ਸਾਰੇ ਮੁੱਦੇ ਇਸ ਸਮੇਂ ਲਟਕ ਰਹੇ ਹਨ। ਹੋ ਸਕਦਾ ਹੈ ਕਿ ਆਉਣ ਵਾਲੇ ਦਿਨਾਂ ਵਿਚ ਇਹ ਟੈਂਡਰ ਅਤੇ ਪੰਜਾਬ ਸਰਕਾਰ ਦਾ ਇਹ ਕਦਮ ਸੂਬੇ ਵਿਚ, ਖਾਸ ਕਰ ਕੇ ਜਲੰਧਰ ਵਿਚ ਸਿਆਸੀ ਸਰਗਰਮੀ ਦਾ ਮੁੱਦਾ ਬਣੇਗਾ।
ਇਹ ਵੀ ਪੜ੍ਹੋ: ਸੋਮਵਾਰ ਤੇ ਮੰਗਲਵਾਰ ਨੂੰ ਛੁੱਟੀ ਦਾ ਐਲਾਨ! ਪੰਜਾਬ ਦੇ ਇਸ ਜ਼ਿਲ੍ਹੇ ਦੇ 12 ਸਕੂਲ ਰਹਿਣਗੇ ਬੰਦ
ਕੂੜੇ ਦਾ ਪ੍ਰੋਸੈਸਿੰਗ ਪਲਾਂਟ ਕਿੱਥੇ ਲੱਗੇਗਾ ਕੋਈ ਅਤਾ-ਪਤਾ ਨਹੀਂ
ਸ਼ਹਿਰ ਦੇ ਕੂੜੇ ਦੀ ਸਮੱਸਿਆ ਨੂੰ ਹੱਲ ਕਰਨ ਲਈ ਨਗਰ ਨਿਗਮ ਵੱਲੋਂ 143 ਕਰੋੜ ਰੁਪਏ ਦਾ ਇਕ ਵੱਡਾ ਟੈਂਡਰ ਜਾਰੀ ਕੀਤਾ ਗਿਆ ਹੈ ਪਰ ਇਹ ਅਜੇ ਤਕ ਸਪੱਸ਼ਟ ਨਹੀਂ ਹੈ ਕਿ ਨਿੱਜੀ ਕੰਪਨੀ ਕੂੜਾ ਪ੍ਰੋਸੈਸਿੰਗ ਪਲਾਂਟ ਕਿਸ ਜਗ੍ਹਾ ਤੇ ਸਥਾਪਤ ਕਰੇਗੀ। ਹੈਰਾਨੀ ਵਾਲੀ ਗੱਲ ਇਹ ਹੈ ਕਿ ਇਸ ਸਬੰਧ ਵਿਚ ਕੋਈ ਵੀ ਨਿਗਮ ਅਧਿਕਾਰੀ ਸਪੱਸ਼ਟ ਜਵਾਬ ਦੇਣ ਦੀ ਸਥਿਤੀ ਵਿਚ ਨਹੀਂ ਹੈ। ਨਗਰ ਨਿਗਮ ਦੇ ਸੈਨੀਟੇਸ਼ਨ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਟੈਂਡਰ ਓ. ਐਂਡ ਐੱਮ. ਸੈੱਲ ਵੱਲੋਂ ਲਾਇਆ ਗਿਆ ਹੈ, ਜਦੋਂ ਕਿ ਓ. ਐਂਡ ਐੱਮ. ਸੈੱਲ ਦਾ ਕਹਿਣਾ ਹੈ ਕਿ ਉਨ੍ਹਾਂ ਸਿਰਫ਼ ਸਰਕਾਰ ਤੋਂ ਪ੍ਰਾਪਤ ਹਦਾਇਤਾਂ ਦੀ ਪਾਲਣਾ ਕੀਤੀ ਹੈ। ਹੁਣ ਤੱਕ ਪ੍ਰਾਪਤ ਜਾਣਕਾਰੀ ਅਨੁਸਾਰ ਨਿਗਮ ਤਿੰਨ ਸਾਲਾਂ ਦੌਰਾਨ ਨਿੱਜੀ ਕੰਪਨੀ ਨੂੰ ਕੁੱਲ 143 ਕਰੋੜ ਰੁਪਏ ਦਾ ਭੁਗਤਾਨ ਕਰੇਗਾ। ਇਸ ਦੀ ਔਸਤ ਪ੍ਰਤੀ ਮਹੀਨਾ ਲਗਭਗ ਚਾਰ ਕਰੋੜ ਰੁਪਏ ਬਣਦੀ ਹੈ। ਇਨ੍ਹਾਂ ਪੈਸਿਆਂ ਵਿਚ ਕੰਪਨੀ ਨੂੰ ਡੋਰ-ਟੂ-ਡੋਰ ਕੁਲੈਕਸ਼ਨ, ਟਰਾਂਸਪੋਰਟੇਸ਼ਨ ਅਤੇ ਪ੍ਰੋਸੈਸਿੰਗ ਦਾ ਕੰਮ ਕਰਨਾ ਪਵੇਗਾ। ਦੱਸਿਆ ਜਾ ਰਿਹਾ ਹੈ ਕਿ ਇਸ ਰਕਮ ਨਾਲ ਕੰਪਨੀ ਨੇ ਪ੍ਰੋਸੈਸਿੰਗ ਪਲਾਂਟ ਲਈ 15 ਤੋਂ 20 ਏਕੜ ਜ਼ਮੀਨ ਵੀ ਖਰੀਦਣੀ ਹੈ। ਟੈਂਡਰ ਵਿਚ ਇਸ ਮਕਸਦ ਲਈ ਲਗਭਗ 20 ਕਰੋੜ ਰੁਪਏ ਦਾ ਪ੍ਰਬੰਧ ਕੀਤਾ ਗਿਆ ਹੈ।
ਇਹ ਵੀ ਪੜ੍ਹੋ: ਅਚਾਨਕ ਪੰਜਾਬ ਦੇ ਪਿੰਡਾਂ 'ਚ ਹੋਣ ਲੱਗੀਆਂ ਅਨਾਊਸਮੈਂਟਾਂ! ਸਹਿਮੇ ਲੋਕ, ਘਰੋਂ ਬਾਹਰ ਨਿਕਲਣਾ ਵੀ ਹੋਇਆ ਔਖਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ ਲਈ ਨਵੇਂ ਹੁਕਮ ਜਾਰੀ, ਲੱਗੀਆਂ ਵੱਡੀਆਂ ਪਾਬੰਦੀਆਂ, ਸਵੇਰੇ 10 ਤੋਂ ਸ਼ਾਮ 6 ਵਜੇ ਤੱਕ...
NEXT STORY