ਬਠਿੰਡਾ, (ਸੁਖਵਿੰਦਰ)- ਠੰਡ ਨਾਲ ਇਕ ਪ੍ਰਵਾਸੀ ਮਜ਼ਦੂਰ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਸਵੇਰੇ 7 ਵਜੇ ਰੇਲਵੇ ਸਟੇਸ਼ਨ 'ਤੇ ਇਕ ਵਿਅਕਤੀ ਦੀ ਹਾਲਤ ਗੰਭੀਰ ਹੋ ਗਈ। ਸੂਚਨਾ ਮਿਲਣ 'ਤੇ ਸਹਾਰਾ ਲਾਈਫ਼ ਸੇਵਿੰਗ ਬ੍ਰਿਗੇਡ ਦੇ ਵਰਕਰ ਸੰਦੀਪ ਗੋਇਲ, ਮਨੀਕਰਨ ਸ਼ਰਮਾ ਮੌਕੇ 'ਤੇ ਪਹੁੰਚੇ ਅਤੇ ਨੌਜਵਾਨ ਨੂੰ ਸਰਕਾਰੀ ਹਸਪਤਾਲ ਪਹੁੰਚਾਇਆ, ਜਿੱਥੇ ਕੁਝ ਸਮੇਂ ਬਾਅਦ ਉਸ ਦੀ ਮੌਤ ਗਈ।
ਮ੍ਰਿਤਕ ਦੀ ਪਛਾਣ ਬਾਲਾ ਰਾਏ (20) ਵਾਸੀ ਬਿਹਾਰ ਵਜੋਂ ਹੋਈ। ਉਕਤ ਵਿਅਕਤੀ ਮਜ਼ਦੂਰੀ ਕਰਨ ਲਈ ਪੰਜਾਬ ਆਇਆ ਤੇ ਰੇਲਵੇ ਸਟੇਸ਼ਨ 'ਤੇ ਹੀ ਸੌਂ ਰਿਹਾ ਸੀ। ਸੰਸਥਾ ਵਰਕਰਾਂ ਨੇ ਦੱਸਿਆ ਕਿ ਉਕਤ ਵਿਅਕਤੀ ਦੀ ਮੌਤ ਠੰਡ ਕਾਰਨ ਹੋਈ ਜਾਪਦੀ ਹੈ।
ਪਰਾਲੀ ਦੇ ਨਿਪਟਾਰੇ ਲਈ ਮਿਲੇ 100 ਕਰੋੜ ਦਾ ਹਿਸਾਬ ਦੇਣ ਕੈਪਟਨ : ਆਪ
NEXT STORY