ਜ਼ੀਰਾ (ਅਕਾਲੀਆਂ ਵਾਲਾ) - ਧੰਨ-ਧੰਨ ਬਾਬਾ ਨੰਦ ਸਿੰਘ ਜੀ ਅਤੇ ਧੰਨ-ਧੰਨ ਬਾਬਾ ਈਸ਼ਰ ਸਿੰਘ ਜੀ ਨਾਨਕਸਰ ਕਲੇਰਾਂ ਵਾਲਿਆਂ ਦੀ ਪ੍ਰੇਰਨਾ ਸਦਕਾ ਮਹਾਨ ਤਪੱਸਵੀ ਅਤੇ ਗੁਰਮਤਿ ਦੀ ਸੇਵਾ ਕਰਨ ਵਾਲੇ ਬਾਬਾ ਕ੍ਰਿਪਾਲ ਸਿੰਘ ਜੀ ਦੇ ਅਵਤਾਰ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਸੰਤ ਬਾਬਾ ਕ੍ਰਿਪਾਲ ਸਿੰਘ ਤਲਵੰਡੀ ਮੰਗੇ ਖਾਂ (ਜ਼ੀਰਾ) ਵਿਖੇ ਹਰ ਸਾਲ ਦੀ ਤਰ੍ਹਾ 13 ਦਸੰਬਰ ਨੂੰ ਹੋ ਰਹੇ ਧਾਰਮਿਕ ਸਮਾਗਮਾਂ ਸੰਬੰਧੀ ਨਤਮਸਤਕ ਹੋਣ ਲਈ ਗੁਰੂਹਰਸਾਏ ਦੇ ਵਿਧਾਇਕ ਰਾਣਾ ਗੁਰਮੀਤ ਸਿੰਘ ਸੋਢੀ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ। ਮੁੱਖ ਸੇਵਾਦਾਰ ਬਾਬਾ ਮਹਿੰਦਰ ਸਿੰਘ ਜੀ ਤਲਵੰਡੀ ਨੇ ਇਸ ਸਥਾਨ 'ਤੇ ਪੁੱਜਣ 'ਤੇ ਉਨ੍ਹਾਂ ਦਾ ਸਵਾਗਤ ਕੀਤਾ। ਵਿਧਾਇਕ ਨੇ ਕਿਹਾ ਕਿ ਬਾਬਾ ਮਹਿੰਦਰ ਸਿੰਘ ਵੱਲੋਂ ਮਾਨਵਤਾ ਦੇ ਭਲੇ ਲਈ ਕਾਰਜ ਕਰ ਰਹੇ ਹਨ, ਉਹ ਪ੍ਰਸ਼ੰਸਾਯੋਗ ਹਨ। ਜ਼ੀਰਾ ਹਲਕੇ ਦੇ ਦੌਰੇ ਦੌਰਾਨ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਕੱਤਰ ਅਨਵਰ ਹੁਸੈਨ ਦੇ ਸਥਾਨ 'ਤੇ ਪੁੱਜੇ। ਬਾਬਾ ਜੀ ਅਤੇ ਅਨਵਰ ਹੁਸੈਨ ਵੱਲੋਂ ਉਨ੍ਹਾਂ ਦਾ ਇੱਥੇ ਆਉਣ 'ਤੇ ਸਨਮਾਨ ਦਿੱਤਾ ਗਿਆ। ਇਸ ਮੌਕੇ ਬਾਬਾ ਗੁਰਦੇਵ ਸਿੰਘ, ਚਮਕੌਰ ਸਿੰਘ ਗਿੱਲ ਪ੍ਰਧਾਨ, ਵਕੀਲ ਹਰਵਿੰਦਰ ਸਿੰਘ ਆਦਿ ਹਾਜ਼ਰ ਸਨ।
ਆਖਿਰ ਖਤਮ ਹੋਈ ਇਕ ਹਫਤੇ ਪਹਿਲਾਂ ਲਾਪਤਾ ਹੋਏ ਪੁੱਤ ਦੀ ਭਾਲ, ਲਾਸ਼ ਦੇਖ ਨਿਕਲਿਆ ਤ੍ਰਾਹ
NEXT STORY