ਜਲੰਧਰ (ਖੁਰਾਣਾ)- ਜਲੰਧਰ ਸ਼ਹਿਰ ਵਿਚ ਮਨਾਇਆ ਜਾਣ ਵਾਲਾ ਸਿੱਧ ਬਾਬਾ ਸੋਢਲ ਜੀ ਦੇ ਮੇਲੇ ਦੀ ਸ਼ੁਰੂਆਤ ਹੋ ਚੁੱਕੀ ਹੈ। ਸਰਦੀ ਦੇ ਆਗਮਨ ਤੋਂ ਥੋੜ੍ਹਾ ਪਹਿਲਾਂ ਭਾਦੋਂ ਮਹੀਨੇ ਦੇ ਸ਼ੁਕਲ ਪੱਖ ਦੀ ਅਨੰਤ ਚੌਦਸ ਨੂੰ ਹਰ ਸਾਲ ਜਲੰਧਰ ਵਿਚ ਸ਼੍ਰੀ ਸਿੱਧ ਬਾਬਾ ਸੋਢਲ ਦਾ ਮੇਲਾ ਲੱਗਦਾ ਹੈ। ਇਹ ਮੇਲਾ ਲੱਖਾਂ ਲੋਕਾਂ ਦੀ ਅਟੁੱਟ ਸ਼ਰਧਾ ਅਤੇ ਅਥਾਹ ਆਸਥਾ ਦਾ ਪ੍ਰਤੀਕ ਹੈ। ਇਸ ਮੇਲੇ ਵਿਚ ਦੇਸ਼ ਭਰ ਤੋਂ ਲੱਖਾਂ ਸ਼ਰਧਾਲੂ ਬਾਬਾ ਸੋਢਲ ਦੇ ਦਰਸ਼ਨ ਕਰਨ ਆਉਂਦੇ ਹਨ ਅਤੇ ਬਾਬਾ ਜੀ ਦੇ ਦਰ ’ਤੇ ਆ ਕੇ ਮੰਨਤਾਂ ਮੰਗਦੇ ਹਨ। ਇਸ ਦੌਰਾਨ ਜਿਨ੍ਹਾਂ ਸ਼ਰਧਾਲੂਆਂ ਦੀ ਮੰਨਤ ਪੂਰੀ ਹੋ ਜਾਂਦੀ ਹੈ, ਉਹ ਮੇਲੇ ਵਿਚ ਢੋਲ ਅਤੇ ਬੈਂਡ ਵਾਜੇ ਨਾਲ ਮੰਦਿਰ ਵਿਚ ਮੱਥਾ ਟੇਕਣ ਆਉਂਦੇ ਹਨ।
ਬਾਬਾ ਸੋਢਲ ਜੀ ਜਨਮ ਦੇ ਨਾਲ ਕਈ ਕਹਾਣੀਆਂ ਜੁੜੀਆਂ ਹਨ। ਇਤਿਹਾਸਕਾਰਾਂ ਅਨੁਸਾਰ ਬਾਬਾ ਸੋਢਲ ਦਾ ਜਨਮ ਜਲੰਧਰ ਦੇ ਚੱਢਾ ਪਰਿਵਾਰ ਵਿਚ ਹੋਇਆ ਸੀ। ਕਹਿੰਦੇ ਹਨ ਕਿ ਜਦੋਂ ਬਾਬਾ ਸੋਢਲ ਬਾਲ ਅਵਸਥਾ ਵਿਚ ਸਨ ਤਾਂ ਉਹ ਆਪਣੀ ਮਾਤਾ ਨਾਲ ਇਕ ਤਲਾਬ ਵਿਚ ਗਏ, ਜਿੱਥੇ ਮਾਂ ਤਾਂ ਕੱਪੜੇ ਧੋਣ ਲੱਗ ਪਈ ਪਰ ਬਾਬਾ ਸੋਢਲ ਪਾਣੀ ਵਿਚ ਖੇਡਣ ਲੱਗੇ। ਮਾਤਾ ਨੇ ਉਨ੍ਹਾਂ ਨੂੰ ਕਈ ਵਾਰ ਰੋਕਿਆ ਅਤੇ ਗੁੱਸਾ ਵੀ ਕੀਤਾ ਪਰ ਬਾਬਾ ਸ਼ਰਾਰਤਾਂ ਵਿਚ ਮਸਤ ਰਹੇ। ਅਜਿਹੇ ਵਿਚ ਮਾਤਾ ਨੇ ਆਪਣੇ ਪੁੱਤਰ ਨੂੰ ਗੁੱਸੇ ਵਿਚ ਕਿਹਾ, ‘ਜਾ ਗਰਕ ਜਾ।’ ਕਹਿੰਦੇ ਹਨ ਕਿ ਮਾਤਾ ਦੇ ਕਹੇ ਅਨੁਸਾਰ ਬਾਬਾ ਤੁਰੰਤ ਤਲਾਬ ਵਿਚ ਕੁੱਦ ਪਏ। ਉਨ੍ਹਾਂ ਨੂੰ ਡੁੱਬਦਾ ਵੇਖ ਮਾਤਾ ਨੇ ਵਿਰਲਾਪ ਕਰਨਾ ਸ਼ੁਰੂ ਕੀਤਾ ਤਾਂ ਕੁਝ ਹੀ ਦੇਰ ਵਿਚ ਬਾਬਾ ਪਾਣੀ ਵਿਚੋਂ ਪਵਿੱਤਰ ਨਾਗ ਦੇਵਤਾ ਦੇ ਰੂਪ ਵਿਚ ਪ੍ਰਗਟ ਹੋਏ। ਉਨ੍ਹਾਂ ਨੇ ਆਪਣੇ ਪੁਨਰ ਜਨਮ ਬਾਰੇ ਦੱਸਦਿਆਂ ਨਿਰਦੇਸ਼ ਦਿੱਤੇ ਕਿ ਇਸ ਸਥਾਨ ’ਤੇ ਚੱਢਾ ਅਤੇ ਆਨੰਦ ਬਰਾਦਰੀ ਦੇ ਪਰਿਵਾਰ ਹੀ ਮੱਠੀ (ਜਿਸ ਨੂੰ ਟੋਪਾ ਵੀ ਕਿਹਾ ਜਾਂਦਾ) ਚੜ੍ਹਾਉਣਗੇ।
ਇਹ ਵੀ ਪੜ੍ਹੋ: ਸ਼੍ਰੀ ਸਿੱਧ ਬਾਬਾ ਸੋਢਲ ਜੀ ਦੇ ਮੇਲੇ ਦਾ ਆਗਾਜ਼, ਦੋਆਬਾ ਚੌਂਕ ਸਣੇ ਇਹ 11 ਰਸਤੇ ਕੀਤੇ ਗਏ ਡਾਇਵਰਟ
ਇਸ ਟੋਪੇ ਦਾ ਸੇਵਨ ਸਿਰਫ਼ ਚੱਢਾ ਅਤੇ ਆਨੰਦ ਪਰਿਵਾਰ ਦੇ ਮੈਂਬਰ ਹੀ ਕਰ ਸਕਦੇ ਹਨ। ਇਸ ਪ੍ਰਸ਼ਾਦ ਦਾ ਸੇਵਨ ਪਰਿਵਾਰ ਵਿਚ ਜੰਮੀ ਬੇਟੀ ਤਾਂ ਕਰ ਸਕਦੀ ਹੈ ਪਰ ਜਵਾਈ ਅਤੇ ਉਨ੍ਹਾਂ ਦੇ ਬੱਚਿਆਂ ਲਈ ਮਨਾਹੀ ਹੈ।ਬਾਬਾ ਸੋਢਲ ਨਾਲ ਜੋ ਆਸਥਾ ਜੁੜੀ ਹੈ, ਉਸ ਅਨੁਸਾਰ ਮੇਲੇ ਵਾਲੇ ਦਿਨ ਸ਼ਰਧਾਲੂ ਤਲਾਬ ਵਿਚ ਜਾ ਕੇ ਨਾਗ ਦੇਵਤਾ ਦੇ ਰੂਪ ਵਿਚ ਬਾਬਾ ਸੋਢਲ ਦੀ ਮੂਰਤੀ ਦੇ ਦਰਸ਼ਨ ਤਾਂ ਕਰਦੇ ਹੀ ਹਨ, ਤਲਾਬ ਵਿਚੋਂ ਹਰ ਪੁੱਤਰ ਦੇ ਨਾਂ ਦੀ ਮਿੱਟੀ ਵੀ 14 ਵਾਰ ਕੱਢੀ ਜਾਂਦੀ ਹੈ। ਬਾਬਾ ਜੀ ਦੇ ਨਾਮਲੇਵਾ ਸ਼ਰਧਾਲੂ ਆਪਣੇ-ਆਪਣੇ ਘਰਾਂ ਵਿਚ ਪਵਿੱਤਰ ਖੇਤਰੀ ਬੀਜਦੇ ਹਨ, ਜੋ ਪਰਿਵਾਰਾਂ ਵਿਚ ਖੁਸ਼ਹਾਲੀ ਦਾ ਪ੍ਰਤੀਕ ਮੰਨੀ ਜਾਂਦੀ ਹੈ।
ਕੋਵਿਡ-19 ਪਾਬੰਦੀਆਂ ਤੋਂ ਮੁਕਤ ਹੋਇਆ ਮੇਲਾ
ਮਾਨਤਾ ਹੈ ਕਿ ਇਹ ਸਥਾਨ ਲਗਭਗ 200 ਸਾਲ ਪੁਰਾਣਾ ਹੈ। ਕਈ ਸਾਲਾਂ ਤੋਂ ਇਥੇ ਵਿਸ਼ਾਲ ਮੇਲਾ ਲੱਗਦਾ ਆ ਰਿਹਾ ਹੈ ਪਰ ਪਿਛਲੇ ਸਾਲ ਕੋਵਿਡ-19 ਕਾਰਨ ਮੇਲਾ ਵਿਸ਼ਾਲ ਰੂਪ ਵਿਚ ਆਯੋਜਿਤ ਨਹੀਂ ਹੋਇਆ ਕਿਉਂਕਿ ਪ੍ਰਸ਼ਾਸਨ ਨੇ ਆਮ ਸੰਗਤ ਨੂੰ ਮੇਲੇ ਦੌਰਾਨ ਮੰਦਿਰ ਦੇ ਵਿਹੜੇ ਵਿਚ ਆਉਣ ਦੀ ਆਗਿਆ ਨਹੀਂ ਦਿੱਤੀ। ਇਸ ਵਾਰ ਮੇਲੇ ਦੇ ਮੱਦੇਨਜ਼ਰ ਭਗਤਾਂ ਦਾ ਮੰਦਿਰ ਵਿਚ ਆਉਣਾ ਸ਼ੁਰੂ ਹੋ ਚੁੱਕਾ ਹੈ ਅਤੇ ਇਸ ਵਾਰ ਇਹ ਮੇਲਾ ਕੋਵਿਡ ਪਾਬੰਦੀਆਂ ਤੋਂ ਮੁਕਤ ਹੀ ਰਹੇਗਾ।
ਇਹ ਵੀ ਪੜ੍ਹੋ: ‘ਬਾਬਾ ਸੋਢਲ’ ਦੇ ਮੇਲੇ ’ਚ ਝੂਲੇ ਲਗਾਉਣ ਨੂੰ ਲੈ ਕੇ ਜਲੰਧਰ ਪ੍ਰਸ਼ਾਸਨ ਹੋਇਆ ਸਖ਼ਤ, ਜਾਰੀ ਕੀਤੇ ਇਹ ਹੁਕਮ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਔਕੜਾਂ ਭਰੇ ਹਾਲਾਤ ਕਰਕੇ ਮੌਜੂਦਾ ਸੀਜ਼ਨ 'ਚ ਗੰਨਾ ਮਿੱਲ ਨੂੰ ਚਲਾਉਣਾ ਸੰਭਵ ਨਹੀਂ: ਸੁਖਬੀਰ ਸਿੰਘ ਸੰਧਰ
NEXT STORY