ਬਰਨਾਲਾ(ਵਿਵੇਕ ਸਿੰਧਵਾਨੀ, ਰਵੀ)— ਸਿਵਲ ਹਸਪਤਾਲ ਵਿਚ ਉਸ ਸਮੇਂ ਮਾਹੌਲ ਤਣਾਅਪੂਰਨ ਹੋ ਗਿਆ ਜਦੋਂ ਇਕ ਔਰਤ ਦੇ ਡਿਲਿਵਰੀ ਦੌਰਾਨ ਮਰੀ ਹੋਈ ਬੱਚੀ ਪੈਦਾ ਹੋਈ। ਪਰਿਵਾਰਿਕ ਮੈਂਬਰਾਂ ਨੇ ਬੱਚੀ ਦੀ ਮੌਤ ਦਾ ਜ਼ਿੰਮੇਵਾਰ ਡਾਕਟਰ ਨੂੰ ਠਹਿਰਾਇਆ। ਰਾਤ ਸਮੇਂ ਹਸਪਤਾਲ 'ਚ ਬਹਿਸਬਾਜ਼ੀ ਹੁੰਦੀ ਰਹੀ ਅਤੇ ਸਵੇਰੇ ਔਰਤ ਦੇ ਪਰਿਵਾਰਕ ਮੈਂਬਰਾਂ ਨੇ ਮੰਗ ਕੀਤੀ ਕਿ ਉਕਤ ਡਾਕਟਰ ਖਿਲਾਫ ਸਖਤ ਕਰਵਾਈ ਕੀਤੀ ਜਾਵੇ। ਸਿਵਲ ਹਸਪਤਾਲ ਵਿਚ ਗੱਲਬਾਤ ਕਰਦਿਆਂ ਮ੍ਰਿਤਕ ਬੱਚੀ ਦੀ ਨਾਨੀ ਮੁਖਤਿਆਰ ਕੌਰ ਅਤੇ ਤਾਇਆ ਗਗਨਦੀਪ ਸਿੰਘ ਨੇ ਕਿਹਾ ਕਿ ਡਿਲਿਵਰੀ ਹੋਣ ਕਾਰਨ ਉਹ ਕਿਰਨਦੀਪ ਕੌਰ ਨੂੰ ਸਵੇਰੇ 6 ਵਜੇ ਸਿਵਲ ਹਸਪਤਾਲ ਲੈ ਕੇ ਆਏ ਸਨ। ਡਾਕਟਰ ਉਸ ਨੂੰ ਟੀਕੇ ਤੇ ਟੀਕਾ ਅਤੇ ਦਵਾਈ ਦਿੰਦੇ ਰਹੇ। ਜਦੋਂ ਉਹ ਡਾਕਟਰ ਨੂੰ ਡਿਲਿਵਰੀ ਕਰਨ ਲਈ ਕਹਿੰਦੇ ਤਾਂ ਅੱਗੋਂ ਜਵਾਬ ਮਿਲਦਾ ਕਿ 15 ਮਿੰਟਾਂ 'ਚ ਹੀ ਡਿਲਿਵਰੀ ਹੋ ਜਾਵੇਗੀ। ਕਿਰਨਦੀਪ ਕੌਰ ਦਰਦ ਨਾਲ ਤੜਫਦੀ ਰਹੀ। ਸ਼ਾਮ 5 ਵਜੇ ਪੇਟ ਵਿਚ ਹੀ ਬੱਚਾ ਮਰ ਗਿਆ। 6 ਵਜੇ ਡਾਕਟਰ ਨੇ ਕਿਹਾ ਕਿ ਇਸ ਨੂੰ ਬਾਹਰ ਲੈ ਜਾਓ। ਰਾਤ ਨੂੰ 11 ਵਜੇ ਉਸ ਦੀ ਡਿਲਿਵਰੀ ਕੀਤੀ ਗਈ ਅਤੇ ਬੱਚੀ ਮਰੀ ਹੋਈ ਪੈਦਾ ਹੋਈ।
ਕੀ ਕਹਿਣਾ ਹੈ ਡਾਕਟਰ ਦਾ
ਜਦੋਂ ਇਸ ਸਬੰਧੀ ਉਕਤ ਡਾਕਟਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸ਼ਾਮ 6 ਵਜੇ ਬੱਚੇ ਦੀ ਧੜਕਨ ਚੱਲ ਰਹੀ ਸੀ ਪਰ ਉਸ ਦੀ ਧੜਕਨ ਘੱਟ ਹੋ ਰਹੀ ਸੀ। ਸਿਵਲ ਹਸਪਤਾਲ 'ਚ ਬੱਚੇ ਦੀ ਧੜਕਨ ਕਾਬੂ ਕਰਨ ਲਈ ਕੋਈ ਮਸ਼ੀਨ ਨਹੀਂ ਹੈ। ਹਸਪਤਾਲ ਵਿਚ ਸਾਧਨ ਨਾ ਹੋਣ ਕਾਰਨ ਮੈਂ ਪਰਿਵਾਰਕ ਮੈਂਬਰਾਂ ਨੂੰ ਮਰੀਜ਼ ਨੂੰ ਬਾਹਰ ਲਿਜਾਣ ਲਈ ਕਿਹਾ ਸੀ। ਧੜਕਨ ਬੰਦ ਹੋਣ ਕਾਰਨ ਹੀ ਬੱਚੀ ਦੀ ਮੌਤ ਹੋ ਗਈ।
ਕਾਂਗਰਸੀ ਆਗੂ ਦਲਜੀਤ ਸਿੰਘ ਨਡਾਲਾ 'ਤੇ ਹੋਏ ਹਮਲੇ ਦੀ ਸੀ. ਸੀ. ਟੀ. ਵੀ ਫੁਟੇਜ ਜਾਰੀ
NEXT STORY