ਅੰਮ੍ਰਿਤਸਰ (ਛੀਨਾ) : ਅੱਜ 26 ਜਨਵਰੀ ਨੂੰ ਜਿੱਥੇ ਦਿੱਲੀ ’ਚ ਵੱਡੀ ਗਿਣਤੀ ’ਚ ਕਿਸਾਨਾਂ ਵਲੋਂ ਟਰੈਕਟਰ ਮਾਰਚ ਕੱਢਿਆ ਜਾ ਰਿਹਾ ਹੈ, ਉੱਥੇ ਹੀ ਦੂਜੇ ਪਾਸੇ ਅੰਮ੍ਰਿਤਸਰ ’ਚ ਕਿਸਾਨ ਅੰਦੋਲਨ ਤੋਂ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਸੂਤਰਾਂ ਅਨੁਸਾਰ ਕਿਸਾਨਾਂ ਦੇ ਹੱਕ ’ਚ ਪਿੰਡ ਵਲਾਂ ਵਿਖੇ ਭਾਰੀ ਗਿਣਤੀ ’ਚ ਲੋਕਾਂ ਵਲੋਂ ਰੋਸ ਮਾਰਚ ਕੱਢਿਆ ਜਾ ਰਿਹਾ ਸੀ। ਇਸ ਰੋਸ ਮਾਰਚ ’ਚ ਭਾਰੀ ਗਿਣਤੀ ’ਚ ਬੀਬੀਆਂ ਅਤੇ ਬੱਚੇ ਮੌਜੂਦ ਸਨ। ਮੌਕੇ ’ਤੇ ਇਕ ਡਰਾਈਵਰ ਟਰੈਕਟਰ ਦੇ ਪਿੱਛੇ ਪਾਣੀ ਦਾ ਟੈਂਕਰ ਲੈ ਕੇ ਆ ਰਿਹਾ ਸੀ। ਜਿਸ ਨੇ ਟਰੈਕਟਰ ਸਮੇਤ ਟੈਂਕਰ ਰੋਸ ਮਾਰਚ ਕਰ ਰਹੀਆਂ ਬੀਬੀਆਂ ’ਤੇ ਚੜ੍ਹਾ ਦਿੱਤਾ, ਜਿੱਥੇ ਮੌਕੇ ’ਤੇ ਹੀ 2 ਔਰਤਾਂ ਦੀ ਮੌਤ ਹੋ ਗਈ ਅਤੇ ਕਈ ਔਰਤਾਂ ਅਤੇ ਬੱਚੇ ਜ਼ਖ਼ਮੀ ਹੋ ਗਏ।

ਮੌਕੇ ’ਤੇ ਪੁੱਜੀ ਸਥਾਨਕ ਪੁਲਸ ਵਲੋਂ ਡਰਾਈਵਰ ਨੂੰ ਗਿ੍ਰਫ਼ਤਾਰ ਕਰ ਲਿਆ ਹੈ, ਜਿਸ ਦੀ ਪਛਾਣ ਸੁੱਖ ਪੁੱਤਰ ਗੁਲਜ਼ਾਰ ਸਿੰਘ ਵਾਸੀ ਪਿੰਡ ਮੱਖਣ ਵਿੰਢੀ ਵਜੋਂ ਹੋਈ ਹੈ, ਜੋ ਕਿ ਰਾਜ ਮਿਸਤਰੀ ਦਾ ਕੰਮ ਕਰਦਾ ਹੈ। ਪੁਲਸ ਵਲੋਂ ਪੁੱਛਣ ’ਤੇ ਦੋਸ਼ੀ ਡਰਾਈਵਰ ਨੇ ਦੱਸਿਆ ਕਿ ਉਸ ਨੂੰ ਟਰੈਕਟਰ ਚਲਾਉਣਾ ਨਹੀਂ ਆਉਂਦਾ ਸੀ। ਪੁਲਸ ਵਲੋਂ ਡਰਾਈਵਰ ਨੂੰ ਗਿ੍ਰਫ਼ਤਾਰ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਮੀਟਿੰਗ ’ਚ ਖ਼ੇਤੀ ਬਿਲ ਕਦੇ ਵੀ ਉਭਾਰੇ ਅਤੇ ਵਿਚਾਰੇ ਨਹੀਂ ਗਏ : ਮਨਪ੍ਰੀਤ ਬਾਦਲ

ਇਹ ਵੀ ਪੜ੍ਹੋ : ਨਗਰ ਕੌਂਸਲ ਚੋਣਾਂ ਲਈ ‘ਆਪ’ ਵੱਲੋਂ ਟਾਂਡਾ ਅਤੇ ਗੜ੍ਹਦੀਵਾਲਾ ਦੇ ਉਮੀਦਵਾਰਾਂ ਦੀ ਸੂਚੀ ਜਾਰੀ

ਨੋਟ - ਕਿਸਾਨ ਅੰਦੋਲਨ ਤੇ ਟਰੈਕਟਰ ਪਰੇਡ ਦੀ ਹਰ ਅਪਡੇਟ ਸਭ ਤੋਂ ਪਹਿਲਾਂ ਤੁਸੀਂ 'ਜਗ ਬਾਣੀ' ਐੱਪ, ਯੂ-ਟਿਊਬ, ਅਤੇ ਫੇਸਬੁੱਕ ਪੇਜ਼ 'ਤੇ ਦੇਖ ਸਕਦੇ ਹੋ।
ਮੋਹਾਲੀ ਵਿਖੇ ਕਿਸਾਨਾਂ ਦੀ ਹਮਾਇਤ 'ਚ ਪ੍ਰਦਰਸ਼ਨ, ਦੇਖੋ ਮੌਕੇ ਦੀਆਂ ਤਸਵੀਰਾਂ
NEXT STORY