ਜਲੰਧਰ (ਵੈਬ ਡੈਸਕ)-ਧਾਰਮਿਕ ਗ੍ਰੰਥਾਂ ਦੀ ਬੇਅਦਬੀ ਤੇ ਬਹਿਬਲ ਕਲਾਂ ਗੋਲੀਕਾਂਡ ਮਾਮਲੇ 'ਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸ਼ੁੱਕਰਵਾਰ ਨੂੰ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਸਾਹਮਣੇ ਬਿਆਨ ਦਰਜ ਕਰਵਾਉਣਗੇ। ਇਸ ਸਬੰਧੀ ਪ੍ਰਕਾਸ਼ ਸਿੰਘ ਬਾਦਲ ਨੇ ਐੱਸ. ਆਈ. ਟੀ. ਪ੍ਰਮੁੱਖ ਨੂੰ ਪੱਤਰ ਭੇਜ ਕੇ ਬਿਆਨ ਦਰਜ ਕਰਵਾਉਣ ਦੀ ਗੱਲ ਕਹੀ ਹੈ। ਬਾਦਲ ਨੇ ਬਿਆਨ ਦਰਜ ਕਰਵਾਉਣ ਲਈ ਚੰਡੀਗੜ੍ਹ ਦੇ ਸੈਕਟਰ-2 ਸਥਿਤ ਐੱਮ. ਐੱਲ. ਏ. ਫਲੈਟ ਨੰਬਰ-45 ਦੀ ਚੋਣ ਕੀਤੀ ਹੈ।
ਪੜੋ 16 ਨਵੰਬਰ ਦੀਆਂ ਖਾਸ ਖਬਰਾਂ-
ਅੱਜ ਤੋਂ ਬੰਦ ਹੋ ਰਿਹੈ ਆਈ.ਜੀ.ਆਈ. ਏਅਰਪੋਰਟ ਦਾ ਰਨਵੇ

ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਇਕ ਰਨਵੇ ਨੂੰ 16 ਨਵੰਬਰ ਤੋਂ 27 ਨਵੰਬਰ ਤਕ ਬੰਦ ਰਹੇਗਾ। ਇਸ ਰਨਵੇ ਨੂੰ ਮੁਰੰਮਤ ਕੰਮ ਦੇ ਚੱਲਦੇ ਬੰਦ ਕੀਤਾ ਜਾ ਰਿਹਾ ਹੈ।
ਅੰਬਿਕਾਪੁਰ ਆਉਣਗੇ ਪੀ.ਐੱਮ. ਮੋਦੀ

ਛੱਤੀਸਗੜ੍ਹ ਦੇ ਅੰਬਿਕਾਪੁਰ 'ਚ 16 ਨਵੰਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਚੋਣ ਸਭਾ ਨੂੰ ਸੰਬੋਧਿਤ ਕਰਨ ਆਉਣਗੇ। ਅੰਬਿਕਾਪੁਰ 'ਚ ਸਰਗੁਜਾ ਸੰਭਾਗ ਦੇ ਭਾਜਪਾ ਉਮੀਦਵਾਰਾਂ ਦੇ ਪੱਖ 'ਚ ਆਮ ਸਭਾ ਨੂੰ ਸੰਬੋਧਿਤ ਕਰਨਗੇ।
ਅਮਿਤ ਅਤੇ ਰਾਹੁਲ ਸਾਗਰ ਜ਼ਿਲੇ 'ਚ

ਮੱਧ ਪ੍ਰਦੇਸ਼ ਵਿਧਾਨਸਭਾ ਚੋਣ ਪ੍ਰਚਾਰ ਮੁਹਿੰਮ ਦੇ ਤਹਿਤ ਭਾਜਪਾ ਪ੍ਰਧਾਨ ਅਮਿਤ ਸ਼ਾਹ ਅਤੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਸ਼ੁੱਕਰਵਾਰ ਨੂੰ ਸਾਗਰ ਜ਼ਿਲੇ 'ਚ ਚੋਣ ਸਭਾਵਾਂ ਸੰਬੋਧਿਤ ਕਰਨਗੇ।
ਬਿਪਿਨ ਰਾਵਤ ਆਉਣਗੇ ਲਖਨਊ

ਭਾਰਤੀ ਥਲ ਸੈਨਾ ਦੇ ਪ੍ਰਧਾਨ ਜਨਰਲ ਬਿਪਿਨ ਰਾਵਤ 2 ਦਿਨ ਦੇ ਦੌਰੇ 'ਤੇ 16 ਨਵੰਬਰ ਨੂੰ ਲਖਨਊ ਆਉਣਗੇ। ਇਸ ਵਾਰ ਸੈਨਾ ਪ੍ਰਧਾਨ ਦੋ ਦਿਨਾਂ ਤਕ ਲਖਨਊ 'ਚ ਹੀ ਰੁਕਣਗੇ।
ਅੱਜ ਖੁਲੇਗਾ ਸਬਰੀਮਾਲਾ ਦਾ ਦਰਵਾਜ਼ਾ

ਸਬਰੀਮਾਲਾ ਮੰਦਰ 'ਚ ਸਾਰੇ ਉਮਰ ਸਮੂਹ ਦੀਆਂ ਔਰਤਾਂ ਦੇ ਪ੍ਰਵੇਸ਼ ਖਿਲਾਫ ਭਾਰੀ ਵਿਰੋਧ ਵਿਚਾਲੇ ਸ਼ੁੱਕਰਵਾਰ ਤੋਂ 2 ਮਹੀਨੇ ਦਾ ਪਰਵ ਸ਼ੁਰੂ ਹੋ ਰਿਹਾ ਹੈ। ਸੂਬੇ ਦੀ ਅੱਧੀ ਪੁਲਸ (ਲਗਭਗ 21 ਹਜ਼ਾਰ ਪੁਲਸਕਰਮੀ) ਸੁਰੱਖਿਆ ਵਿਵਸਥਾ 'ਚ ਤਾਇਨਾਤ ਹੋਵੇਗੀ।
ਖੇਡ
ਅੱਜ ਹੋਣ ਵਾਲੇ ਮੁਕਾਬਲੇ

ਕ੍ਰਿਕਟ : ਸ਼੍ਰੀਲੰਕਾ ਬਨਾਮ ਇੰਗਲੈਂਡ (ਦੂਜਾ ਟੈਸਟ, ਤੀਜਾ ਦਿਨ)
ਕ੍ਰਿਕਟ : ਪਾਕਿਸਤਾਨ ਬਨਾਮ ਨਿਊਜ਼ੀਲੈਂਡ (ਪਹਿਲਾ ਟੈਸਟ, ਪਹਿਲਾ ਦਿਨ)
ਕ੍ਰਿਕਟ : ਇੰਗਲੈਂਡ ਬਨਾਮ ਦੱਖਣੀ ਅਫਰੀਕਾ (ਮਹਿਲਾ ਵਿਸ਼ਵ ਕੱਪ ਟੀ-20)
ਕ੍ਰਿਕਟ : ਵਿੰਡੀਜ਼ ਬਨਾਮ ਸ਼੍ਰੀਲੰਕਾ (ਮਹਿਲਾ ਵਿਸ਼ਵ ਕੱਪ ਟੀ-20)
ਬੈਡਮਿੰਟਨ : ਹਾਂਗਕਾਂਗ ਓਪਨ ਬੈਡਮਿੰਟਨ ਟੂਰਨਾਮੈਂਟ
ਪੰਜਾਬ 'ਚ ਲੱਗੇ ਕਸ਼ਮੀਰੀ ਅੱਤਵਾਦੀ ਜ਼ਾਕਿਰ ਮੂਸਾ ਦੇ ਪੋਸਟਰ (ਵੀਡੀਓ)
NEXT STORY