ਜਲੰਧਰ (ਵਰੁਣ)–ਨਸ਼ੇ ਦੇ ਕੇਸ ਵਿਚ ਜੇਲ੍ਹ ਵਿਚ ਬੰਦ ਮੁਲਜ਼ਮ ਨੂੰ ਮ੍ਰਿਤਕ ਵਿਅਕਤੀ ਦੇ ਦਸਤਾਵੇਜ਼ ਲਾ ਕੇ ਜ਼ਮਾਨਤ ਦਿਵਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਮਾਣਯੋਗ ਅਦਾਲਤ ਨੇ ਜਦੋਂ ਜ਼ਮਾਨਤੀ ਨੂੰ ਨੋਟਿਸ ਭੇਜਿਆ ਤਾਂ ਉਸ ਦਾ ਬੇਟਾ ਅਦਾਲਤ ਵਿਚ ਪੇਸ਼ ਹੋਇਆ, ਜਿਹੜਾ ਆਪਣੇ ਪਿਤਾ ਦਾ ਡੈੱਥ ਸਰਟੀਫਿਕੇਟ ਅਤੇ ਹੋਰ ਸਬੂਤ ਲੈ ਕੇ ਆਇਆ, ਜਿਸ ਤੋਂ ਪਤਾ ਲੱਗਾ ਕਿ ਜਿਸ ਵਿਅਕਤੀ ਦੇ ਨਾਂ ’ਤੇ 2021 ਵਿਚ ਜ਼ਮਾਨਤ ਭਰੀ ਗਈ, ਉਸ ਦੀ ਮੌਤ 2018 ਵਿਚ ਹੋ ਚੁੱਕੀ ਹੈ। ਅਦਾਲਤ ਦੇ ਹੁਕਮਾਂ ’ਤੇ ਥਾਣਾ ਨਵੀਂ ਬਾਰਾਦਰੀ ਵਿਚ ਜ਼ਮਾਨਤ ਲੈਣ ਵਾਲੇ ਗਗਨਦੀਪ ਸਿੰਘ ਗੱਗੀ ਪੁੱਤਰ ਰਣਜੀਤ ਸਿੰਘ ਨਿਵਾਸੀ ਤੇਜਮੋਹਨ ਨਗਰ ਬਸਤੀ ਸ਼ੇਖ ਸਮੇਤ ਫਰਜ਼ੀ ਜ਼ਮਾਨਤੀ ਅਤੇ ਫਰਜ਼ੀ ਗਵਾਹ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਅਧੀਨ ਕੇਸ ਦਰਜ ਕੀਤਾ ਹੈ।
ਜਾਣਕਾਰੀ ਅਨੁਸਾਰ ਗਗਨਦੀਪ ਸਿੰਘ ਖ਼ਿਲਾਫ਼ ਥਾਣਾ ਨੰਬਰ 5 ਵਿਚ ਐੱਨ. ਡੀ. ਪੀ. ਐੱਸ. ਐਕਟ ਅਧੀਨ ਕੇਸ ਦਰਜ ਕਰਕੇ ਉਸ ਨੂੰ ਜੇਲ੍ਹ ਭੇਜ ਦਿੱਤਾ ਗਿਆ ਸੀ। 2021 ਵਿਚ ਕਰਮ ਸਿੰਘ ਪੁੱਤਰ ਹਜ਼ਾਰਾ ਸਿੰਘ ਨਿਵਾਸੀ ਪਿੰਡ ਤਾਜਪੁਰ (ਢਿੱਲਵਾਂ) ਨਾਂ ਦੇ ਵਿਅਕਤੀ ਨੇ ਗਗਨਦੀਪ ਸਿੰਘ ਜ਼ਮਾਨਤ ਭਰੀ, ਜਿਸ ਵਿਚ ਕਰਮ ਸਿੰਘ ਦਾ ਆਧਾਰ ਕਾਰਡ ਅਤੇ ਪ੍ਰਾਪਰਟੀ ਨਾਲ ਜੁੜੇ ਦਸਤਾਵੇਜ਼ ਸਨ।
ਇਹ ਵੀ ਪੜ੍ਹੋ: ਮੁੜ ਚਰਚਾ 'ਚ 'ਕੁੱਲ੍ਹੜ ਪਿੱਜ਼ਾ' ਕੱਪਲ, ਸਹਿਜ ਅਰੋੜਾ ਬੋਲੇ, ਫੇਕ ਨਹੀਂ ਸੀ ਨਿੱਜੀ ਵੀਡੀਓ, ਇੰਝ ਹੋਈ ਵਾਇਰਲ
ਕੁਲਦੀਪ ਸਿੰਘ ਨਿਵਾਸੀ ਤਾਜਪੁਰ (ਢਿੱਲਵਾਂ) ਨੇ ਨੰਬਰਦਾਰ ਗਵਾਹੀ ਭਰੀ। ਫਰਜ਼ੀ ਢੰਗ ਨਾਲ ਜ਼ਮਾਨਤ ਲੈ ਕੇ ਗਗਨਦੀਪ ਸਿੰਘ ਜੇਲ ਵਿਚੋਂ ਬਾਹਰ ਆ ਗਿਆ। ਅਦਾਲਤ ਦਾ ਨੋਟਿਸ ਮਿਲਣ ਤੋਂ ਬਾਅਦ ਕਰਮ ਸਿੰਘ ਦਾ ਬੇਟਾ ਜਰਨੈਲ ਸਿੰਘ ਅਦਾਲਤ ਵਿਚ ਪੇਸ਼ ਹੋਇਆ, ਜਿਸ ਨੇ ਦੱਸਿਆ ਕਿ ਉਸਦੇ ਪਿਤਾ ਦੀ ਤਾਂ 2018 ਵਿਚ ਮੌਤ ਹੋ ਚੁੱਕੀ ਹੈ ਅਤੇ ਉਨ੍ਹਾਂ ਕਿਸੇ ਦੀ ਜ਼ਮਾਨਤ ਨਹੀਂ ਭਰੀ। ਦਸਤਾਵੇਜ਼ ਚੈੱਕ ਕੀਤੇ ਤਾਂ ਪਤਾ ਲੱਗਾ ਕਿ ਜ਼ਮਾਨਤ ਦੇ ਦਸਤਾਵੇਜ਼ਾਂ ’ਤੇ ਜਿਹੜੀ ਤਸਵੀਰ ਲੱਗੀ ਹੈ, ਉਹ ਵੀ ਉਸਦੇ ਪਿਤਾ ਦੀ ਨਹੀਂ ਹੈ। ਜਾਂਚ ਵਿਚ ਗਵਾਹੀ ਭਰਨ ਵਾਲਾ ਨੰਬਰਦਾਰ ਵੀ ਫਰਜ਼ੀ ਨਿਕਲਿਆ। ਅਦਾਲਤ ਦੇ ਹੁਕਮਾਂ ਤੋਂ ਬਾਅਦ ਥਾਣਾ ਨਵੀਂ ਬਾਰਾਦਰੀ ਵਿਚ ਗਗਨਦੀਪ ਸਿੰਘ ਅਤੇ ਫਰਜ਼ੀ ਜ਼ਮਾਨਤੀ ਨੰਬਰਦਾਰ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਥਾਣਾ ਨਵੀਂ ਬਾਰਾਦਰੀ ਦੇ ਇੰਚਾਰਜ ਰਵਿੰਦਰ ਕੁਮਾਰ ਨੇ ਕਿਹਾ ਕਿ ਗਗਨਦੀਪ ਸਿੰਘ ਫਿਲਹਾਲ ਜੇਲ੍ਹ ਵਿਚ ਹੈ। ਫਰਜ਼ੀ ਜ਼ਮਾਨਤੀ ਅਤੇ ਗਵਾਹ ਦੀ ਭਾਲ ਕੀਤੀ ਜਾ ਰਹੀ ਹੈ। ਜਲਦ ਉਸ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਇਹ ਵੀ ਪੜ੍ਹੋ: ਵੱਡੀ ਖ਼ਬਰ: UK ਦੇ ਸਿੱਖ ਐੱਮ. ਪੀ. ਤਨਮਨਜੀਤ ਸਿੰਘ ਢੇਸੀ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਪੰਜਾਬ 'ਚ ਤੜਕਸਾਰ NIA ਦਾ ਵੱਡਾ ਐਕਸ਼ਨ, ਇਸ ਪਿੰਡ 'ਚ ਕੀਤੀ ਛਾਪੇਮਾਰੀ
NEXT STORY