ਰੂਪਨਗਰ- ਰੋਪੜ ਜ਼ਿਲ੍ਹੇ 'ਚ ਹੋ ਰਹੇ ਨਾਜਾਇਜ਼ ਮਾਈਨਿੰਗ ਮਾਮਲੇ ਦੀ ਪੰਜਾਬ ਹਰਿਆਣਾ ਹਾਈਕੋਰਟ ਨੇ CBI ਜਾਂਚ ਕਰਵਾਉਣ ਦੇ ਹੁਕਮ ਦਿੱਤੇ ਹਨ। ਹਾਈਕੋਰਟ ਦੇ ਇਸ ਫੈਂਸਲੇ ਦਾ ਪ੍ਰਤਾਪ ਸਿੰਘ ਬਾਜਵਾ ਨੇ ਸਵਾਗਤ ਕੀਤਾ ਹੈ। ਉਨ੍ਹਾਂ ਕਿਹਾ ਕਿ ਮੈਂ ਤੇ ਸ਼. ਸ਼ਮਸ਼ੇਰ ਸਿੰਘ ਦੂਲੋ ਪੰਜਾਬ ਹਰਿਆਣਾ ਹਾਈਕੋਰਟ ਦੇ ਫੈਂਸਲੇ ਦਾ ਸਵਾਗਤ ਕਰਦੇ ਹਾਂ। ਉਨ੍ਹਾਂ ਕਿਹਾ ਕਿ ਇਹ ਇੱਕ ਲੋੜੀਂਦਾ ਕਦਮ ਹੈ ਅਸੀਂ ਮਾਣਯੋਗ ਪੰਜਾਬ ਹਰਿਆਣਾ ਹਾਈਕੋਰਟ ਦੇ ਚੀਫ ਜਸਟਿਸ ਨੂੰ ਅਪੀਲ ਕਰਦੇ ਹਾਂ ਕਿ ਇਸ ਮਾਮਲੇ 'ਚ ਪੁਰੀ ਤਰ੍ਹਾਂ ਦਿਲਚਸਪੀ ਦਿਖਾਈ ਜਾਵੇ ਤਾਂ ਕਿ ਪੰਜਾਬ 'ਚ ਜਾਂਚ ਦੇ ਦਾਅਰੇ ਦਾ ਵਿਸਤਾਰ ਹੋ ਸਕੇ। ਰੇਤ ਮਾਫੀਆਂ ਦੀਆਂ ਇਹ ਹਰਕਤਾਂ ਵਾਤਾਵਰਨ ਲਈ ਮਾੜੇ ਨਤੀਜੇ ਪੈਦਾ ਕਰਦੀਆਂ ਹਨ। ਸਾਲ 2019 'ਚ ਵੀ ਹੜ੍ਹਾਂ ਕਾਰਨ 4,000 ਹੈਕਟੇਅਰ ਤੋਂ ਵੱਧ ਫਸਲਾਂ ਤਬਾਹ ਹੋ ਗਈਆਂ ਸਨ ਤੇ ਸਭ ਤੋਂ ਵੱਧ ਪ੍ਰਭਾਵਿਤ ਜ਼ਿਲ੍ਹਾਂ ਰੋਪੜ ਹੋਇਆ ਸੀ। ਗੈਰ ਕਾਨੂੰਨੀ ਰੇਤ ਮਾਈਨਿੰਗ ਇਨ੍ਹਾਂ ਹੜਾਂ ਦਾ ਇਕ ਮੁੱਖ ਕਾਰਨ ਹੈ। ਇਸ ਦੇ ਪ੍ਰਭਾਵ ਸਾਰੇ ਪੰਜਾਬੀਆਂ ਨੂੰ ਮਹਿਸੂਸ ਹੋ ਰਹੇ ਹਨ ਤੇ ਸਾਡੀ ਉਮੀਦ ਹੈ ਕਿ ਮਾਨਯੋਗ ਹਾਈਕੋਰਟ ਵੱਲੋਂ ਕੀਤਾ ਗਿਆ ਫੈਂਸਲਾ ਸਰਕਾਰ ਲਈ ਜਾਗਰੂਕ ਹੋਵੇਗਾ।
ਫਿਰੋਜ਼ਪੁਰ ਜ਼ਿਲ੍ਹੇ 'ਚ ਕੋਰੋਨਾ ਦਾ ਵੱਡਾ ਧਮਾਕਾ, 95 ਹੋਰ ਲੋਕਾਂ ਦੀ ਰਿਪੋਰਟ ਪਾਜ਼ੇਟਿਵ
NEXT STORY