ਜ਼ੀਰਕਪੁਰ (ਜੁਨੇਜਾ) : ਰੇਲਵੇ ਵੱਲੋਂ ਘੱਗਰ ਤੇ ਚੰਡੀਗੜ੍ਹ ਵਿਚਾਲੇ ਬਲਟਾਣਾ-ਹਰਮਿਲਾਪ ਨਗਰ ਫਾਟਕ ’ਤੇ ਟਰੈਕ ਦੇ ਰੱਖ-ਰਖਾਅ ਦਾ ਕੰਮ ਕੀਤਾ ਜਾਣਾ ਹੈ। ਇਸ ਲਈ ਰੇਲ ਗੱਡੀਆਂ ਦੇ ਸੁਰੱਖਿਅਤ ਸੰਚਾਲਨ ਲਈ ਚਾਰ ਦਿਨੀਂ ਯੋਜਨਾ ਬਣਾਈ ਗਈ ਹੈ, ਜਿਸ ਕਾਰਨ ਫਾਟਕ 12 ਮਈ ਨੂੰ ਸਵੇਰੇ 8 ਤੋਂ 15 ਮਈ ਨੂੰ ਰਾਤ 8 ਵਜੇ ਤੱਕ ਬੰਦ ਰਹੇਗਾ। ਉੱਤਰ ਰੇਲਵੇ ਚੰਡੀਗੜ੍ਹ ਦੇ ਸੀਨੀਅਰ ਸੈਕਸ਼ਨ ਇੰਜੀਨੀਅਰ ਅਨੁਸਾਰ ਟ੍ਰੈਕ ਦੀ ਹਾਲਤ ਖਸਤਾ ਹੋ ਗਈ ਹੈ।
ਇਸ ਲਈ ਮੁਰੰਮਤ, ਵੈਲਡਿੰਗ, ਪੈਕਿੰਗ ਤੇ ਸਲੀਪਰਾਂ ਨੂੰ ਬਦਲਿਆ ਜਾਣਾ ਹੈ। ਇਸ ਕਾਰਨ ਯਾਤਰੀਆਂ ਤੇ ਖੇਤਰ ਦੇ ਵਾਸੀਆਂ ਨੂੰ ਅਸੁਵਿਧਾ ਹੋ ਸਕਦੀ ਹੈ, ਜਿਸ ਲਈ ਟ੍ਰੈਫਿਕ ਪੁਲਿਸ ਨੂੰ ਬਦਲਵੇਂ ਪ੍ਰਬੰਧ ਕਰਨ ਦੀ ਅਪੀਲ ਕੀਤੀ ਗਈ ਹੈ। ਉੱਧਰ ਟ੍ਰੈਫਿਕ ਪੁਲਿਸ ਨੇ ਵਸਨੀਕਾਂ ਨੂੰ ਇਸ ਸਮੇਂ ਦੌਰਾਨ ਯਾਤਰਾ ਦੀ ਯੋਜਨਾ ਬਣਾਉਣ ਤੇ ਬਦਲਵੇਂ ਰੂਟਾਂ ਦੀ ਵਰਤੋਂ ਕਰਨ ਲਈ ਕਿਹਾ ਹੈ।
ਆਪ੍ਰੇਸ਼ਨ ਸਿੰਦੂਰ ਮਗਰੋਂ Alert 'ਤੇ ਜਲੰਧਰ ਪ੍ਰਸ਼ਾਸਨ, ਬਣਾ 'ਤੇ ਕੰਟਰੋਲ ਰੂਮ ਤੇ ਲਗਾ 'ਤੀ ਇਹ ਪਾਬੰਦੀ
NEXT STORY