ਲੁਧਿਆਣਾ(ਮੁੱਲਾਂਪੁਰੀ)-ਭਾਰਤ ਸਰਕਾਰ ਦੇ ਸਾਬਕਾ ਕੇਂਦਰੀ ਮੰਤਰੀ ਤੇ ਯੂ. ਪੀ. ਦੇ ਐੱਮ. ਐੱਲ. ਸੀ. ਬਲਵੰਤ ਸਿੰਘ ਰਾਮੂਵਾਲੀਆ ਨੇ ਸੁਸ਼ਮਾ ਸਵਰਾਜ, ਵਿਦੇਸ਼ ਮੰਤਰੀ ਵੱਲੋਂ ਟ੍ਰੈਵਲ ਏਜੰਟਾਂ ਦੀ ਲੁੱਟ ਖਤਮ ਕਰਨ ਤੇ ਪੀੜਤਾਂ ਨੂੰ ਬਚਾਉਣ ਲਈ ਫੈਸਲੇ ਨੂੰ ਇਕ ਗੰਭੀਰ ਕੋਸ਼ਿਸ਼ ਦੱਸਦੇ ਹੋਏ ਇਸ ਦੀ ਸ਼ਲਾਘਾ ਕੀਤੀ ਹੈ। ਰਾਮੂਵਾਲੀਆ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਬਹੁਤ ਪ੍ਰਤੀਬੱਧਤਾ ਨਾਲ ਏਜੰਟਾਂ ਦੀ ਲੁੱਟ ਨੂੰ ਖਤਮ ਕਰਨ ਦੇ ਫੈਸਲੇ ਦਾ ਐਲਾਨ ਕੀਤਾ ਹੈ। ਰਾਮੂਵਾਲੀਆ ਨੇ ਸਾਬਕਾ ਲੋਕ ਭਲਾਈ ਪਾਰਟੀ ਦੇ ਹਜ਼ਾਰਾਂ ਵਰਕਰਾਂ ਨੂੰ ਅਪੀਲ ਕੀਤੀ ਕਿ ਮੁੱਖ ਮੰਤਰੀ ਅਤੇ ਡੀ. ਜੀ. ਪੀ. ਸੁਰੇਸ਼ ਅਰੋੜਾ ਦਾ ਡਟ ਕੇ ਸਹਿਯੋਗ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਠੱਗ ਟ੍ਰੈਵਲ ਏਜੰਟਾਂ ਨੇ ਪਿਛਲੇ 30 ਸਾਲਾਂ ਵਿਚ 7 ਹਜ਼ਾਰ ਕਰੋੜ ਰੁਪਏ ਲੁੱਟੇ ਹਨ, 5 ਲੱਖ ਏਕੜ ਜ਼ਮੀਨ ਹੜੱਪੀ ਹੈ, ਹਜ਼ਾਰਾਂ ਘਰ ਵਿਕਵਾਏ ਹਨ, 800 ਤੋਂ ਵੱਧ ਪੰਜਾਬੀ ਮੁਟਿਆਰਾਂ ਨੂੰ ਵਿਦੇਸ਼ਾਂ ਵਿਚ ਵੇਚਿਆ, ਜਿਨ੍ਹਾਂ ਦੇ ਭਾਰਤ ਆਉਣ ਦੀ ਕੋਈ ਆਸ ਨਹੀਂ, ਲੱਖ ਤੋਂ ਵੱਧ ਮੁੰਡੇ ਠੱਗੇ, ਸੈਂਕੜੇ ਕੁੜੀਆਂ ਨਾਲ ਜਬਰ-ਜ਼ਨਾਹ ਹੋਇਆ ਅਤੇ ਹਜ਼ਾਰਾਂ ਰੁਲਦੇ ਨੌਜਵਾਨ ਵਿਦੇਸ਼ਾਂ ਵਿਚ ਖੁਦਕੁਸ਼ੀਆਂ ਕਰ ਗਏ। ਉਨ੍ਹਾਂ ਕਿਹਾ ਕਿ ਕੇਂਦਰੀ ਮੰਤਰੀ ਵੱਲੋਂ ਜੋ ਵੱਡਾ ਫੈਸਲਾ ਅਤੇ ਐਲਾਨ ਕੀਤਾ ਗਿਆ ਹੈ, ਉਸ 'ਤੇ ਪੰਜਾਬ ਸਰਕਾਰ ਨੂੰ ਸਖਤੀ ਨਾਲ ਪਹਿਰਾ ਦੇਣਾ ਚਾਹੀਦਾ ਹੈ ਅਤੇ ਕਥਿਤ ਤੌਰ 'ਤੇ ਲੋਕਾਂ ਨੂੰ ਲੁੱਟਣ ਵਾਲੇ ਟ੍ਰੈਵਲ ਏਜੰਟ ਨੂੰ ਸਲਾਖਾਂ ਪਿੱਛੇ ਡੱਕਣਾ ਚਾਹੀਦਾ ਹੈ।
ਨੋਟਬੰਦੀ ਵਿਰੁੱਧ ਕਾਂਗਰਸੀਆਂ ਨੇ ਕੱਢਿਆ ਕੈਂਡਲ ਮਾਰਚ
NEXT STORY