ਖੰਨਾ (ਵਿਪਨ)— ਬੰਦੀ ਛੋੜ ਦਿਵਸ ਸਿੱਖ ਪੰਥ ਦਾ ਉਹ ਦਿਹਾੜਾ ਹੈ, ਜੋ ਸਾਨੂੰ ਜਬਰ-ਜ਼ੁਲਮ ਦੇ ਸਤਾਏ ਲੋਕਾਂ ਦੇ ਹੱਕ 'ਚ ਅੱਗੇ ਆਉਣ ਦੀ ਪ੍ਰੇਰਣਾ ਦਿੰਦਾ ਹੈ। ਸਿੱਖ ਕੌਮ ਦੀਵਾਲੀ ਵਾਲੇ ਦਿਨ ਨੂੰ ਬੰਦੀਛੋੜ ਦਿਵਸ ਵਜੋਂ ਮਨਾਉਂਦੀ ਹੈ। ਇਸ ਦਿਹਾੜੇ ਦਾ ਸਿੱਖ ਇਤਿਹਾਸ 'ਚ ਅਹਿਮ ਸਥਾਨ ਹੈ। ਇਸੇ ਦਿਨ 6ਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ 52 ਰਾਜਿਆਂ ਨਾਲ ਗਵਾਲੀਅਰ ਦੇ ਕਿਲੇ 'ਚੋਂ ਰਿਹਾਅ ਹੋ ਕੇ ਸ੍ਰੀ ਹਰਿਮੰਦਰ ਸਾਹਿਬ ਪੁੱਜੇ ਸਨ। ਬੰਦੀ ਛੋੜ ਦਿਵਸ 'ਤੇ ਅਜਿਹੇ ਹੀ ਇਤਿਹਾਸਕ ਸਥਾਨ ਅਤੇ ਗੁਰਧਾਮ ਦੇ ਦਰਸ਼ਨ ਕਰਵਾਉਣ ਜਾ ਰਹੇ ਹਾਂ, ਜਿਸ ਦਾ ਬੰਦੀਛੋੜ ਦਿਵਸ ਨਾਲ ਗੂੜਾ ਸੰਬੰਧ ਹੈ।
ਹਲਕਾ ਪਾਇਲ ਦੇ ਪਿੰਡ ਘੁਢਾਣੀ ਕਲਾਂ ਦਾ ਇਤਿਹਾਸ ਬੰਦੀ ਛੋੜ ਇਤਿਹਾਸ ਨਾਲ ਜੁੜਿਆ ਹੈ। ਜਦੋਂ ਗੁਰੂ ਸਾਹਿਬ ਗਵਾਲੀਅਰ ਦੇ ਕਿਲੇ 'ਚੋਂ 52 ਰਾਜਿਆਂ ਨੂੰ ਰਿਹਾਅ ਕਰਵਾ ਕੇ ਲਿਆਏ ਸਨ ਤਾਂ ਵਾਪਸੀ 'ਚ ਗੁਰੂ ਜੀ ਪਿੰਡ ਘੁਢਾਣੀ ਕਲਾਂ ਵਿਖੇ ਰੁਕੇ ਸਨ। ਇਥੇ ਚਾਰ ਗੁਰਦੁਆਰਾ ਸਾਹਿਬ ਦਮਦਮਾ ਸਾਹਿਬ, ਨੀਮਸਰ ਸਾਹਿਬ, ਚੋਲਾ ਸਾਹਿਬ ਅਤੇ ਭੜੋਲਾ ਸਾਹਿਬ ਸੁਸ਼ੋਭਿਤ ਹਨ। ਸ੍ਰੀ ਗੁਰੂ ਹਰਗੋਬਿੰਦ ਸਿੰਘ ਜੀ 25 ਫੱਗਨ 1631 ਈ. 'ਚ 52 ਰਾਜਿਆਂ ਨੂੰ ਛੁੜਵਾ ਕੇ ਇਸ ਜਗ੍ਹਾ ਪਹੁੰਚੇ ਸਨ। ਇਸ ਅਸਥਾਨ 'ਤੇ ਗੁਰਦੁਆਰਾ ਦਮਦਮਾ ਸਾਹਿਬ ਸੁਸ਼ੋਭਿਤ ਹੈ। ਗੁਰੂ ਸਾਹਿਬ 45 ਦਿਨ ਇਸ ਪਿੰਡ 'ਚ ਰਹੇ ਸਨ। ਵਾਪਸੀ ਸਮੇਂ ਗੁਰੂ ਸਾਹਿਬ ਨੇ ਸੰਗਤਾਂ ਦੀ ਬੇਨਤੀ 'ਤੇ ਆਪਣੀਆਂ ਨਿਸ਼ਾਨੀਆਂ ਵਜੋਂ 52 ਕਲੀਆਂ ਵਾਲਾ ਚੋਲਾ, ਇਕ ਚਰਨ ਦਾ ਜੋੜਾ, ਮੰਜੇ ਦਾ ਵਾਣ ਤੇ ਸੁਨਿਹਰੀ ਅੱਖਰਾਂ ਵਾਲੀ ਪੋਥੀ ਭੇਟ ਕੀਤੀ, ਜਿਸ ਤੋਂ ਗੁਰੂ ਸਾਹਿਬ ਨਿਤਨੇਮ ਕਰਿਆ ਕਰਦੇ ਸਨ। ਗੁਰੂ ਸਾਹਿਬ ਦਾ 52 ਕਲੀਆਂ ਵਾਲਾ ਚੋਲਾ ਅੱਜ ਵੀ ਇਸ ਸਥਾਨ 'ਤੇ ਮੌਜੂਦ ਹੈ, ਜਿੱਥੇ ਗੁਰਦੁਆਰਾ ਚੋਲਾ ਸਾਹਿਬ 'ਚ ਸੁਸ਼ੋਭਿਤ ਹੈ। ਗੁਰੂ ਸਾਹਿਬ ਜੀ ਦੇ ਪਿੰਡ ਪਹੁੰਚਣ ਦਾ ਜਦੋਂ ਪਿੰਡ ਵਾਲਿਆਂ ਨੂੰ ਪਤਾ ਲੱਗਾ ਤਾਂ ਉਹ ਉਨ੍ਹਾਂ ਨੂੰ ਪਿੰਡ 'ਚ ਲੈ ਕੇ ਆਏ ਅਤੇ ਗੁਰੂ ਸਾਹਿਬ ਮਰਵਾਹਾ ਖੱਤਰੀ ਦੇ ਘਰ 'ਚ ਰੁਕੇ।
ਉਨ੍ਹਾਂ ਦੀ ਮਾਤਾ ਨੇ ਕਿਹਾ ਕਿ ਸਤਿਗੁਰੂ ਘਰ 'ਚ ਖਾਣ ਲਈ ਦਾਣੇ ਨਹੀਂ ਹਨ ਤਾਂ ਗੁਰੂ ਸਾਹਿਬ ਨੇ ਉਨ੍ਹਾਂ ਨੇ ਭੜੋਲੇ ਨੂੰ ਬੰਦ ਕਰਕੇ ਉਸ 'ਚ 5 ਦਾਣੇ ਕਣਕ ਅਤੇ 5 ਦਾਣੇ ਦਾਲ ਦੇ ਪਾਉਂਦੇ ਹੋਏ ਕਿਹਾ ਕਿ ਇਸ ਨੂੰ ਕਦੇ ਨਾ ਖੋਲ੍ਹਣਾ ਅਤੇ ਉਸ ਤੋਂ ਬਾਅਦ ਕਈ ਪੀੜ੍ਹੀਆਂ ਉਸ ਭੜੋਲੇ 'ਚੋਂ ਅਨਾਜ ਖਾਂਦੀਆਂ ਰਹੀਆਂ। ਫਿਰ ਇਕ ਦਿਨ ਉਨ੍ਹਾਂ ਦੀ ਨੂੰਹ ਨੇ ਸਫ਼ਾਈ ਕਰਨ ਲਈ ਭੜੋਲਾ ਖੋਲ੍ਹ ਕੇ ਦੇਖ ਲਿਆ ਅਤੇ ਉਦੋਂ ਤੋਂ ਉਸ 'ਚੋਂ ਕੁਝ ਨਹੀਂ ਨਿਕਲਿਆ ਅਤੇ ਅੱਜ ਇਥੇ ਗੁਰਦੁਆਰਾ ਭੜੋਲਾ ਸਾਹਿਬ ਸੁਸ਼ੋਭਿਤ ਹੈ।
ਵਾਪਸੀ 'ਤੇ ਗੁਰੂ ਸਾਹਿਬ ਜੀ ਨੇ ਸੰਗਤਾਂ ਨੂੰ ਭੇਟ ਕੀਤੀਆਂ ਨਿਸ਼ਾਨੀਆਂ
ਵਾਪਸੀ 'ਤੇ ਗੁਰੂ ਸਾਹਿਬ ਜੀ ਦੇ ਸੰਗਤਾਂ ਦੀ ਬੇਨਤੀ 'ਤੇ ਆਪਣੀਆਂ ਨਿਸ਼ਾਨੀਆਂ ਵਜੋਂ 52 ਕਲੀਆਂ ਵਾਲਾ ਚੋਲਾ, ਇਕ ਚਰਨ ਦਾ ਜੋੜਾ, ਮੰਜੇ ਦਾ ਵਾਣ ਅਤੇ ਸੁਨਹਿਰੀ ਅੱਖਰਾਂ ਵਾਲੀ ਪੋਥੀ ਭੇਟ ਕੀਤੀ, ਜਿਸ ਤੋਂ ਗੁਰੂ ਸਾਹਿਬ ਨਿਤਨੇਮ ਕਰਦੇ ਸਨ। ਹੈੱਡ ਗ੍ਰੰਥੀ ਅਮਰੀਕ ਸਿੰਘ ਨੇ ਦੱਸਿਆ ਕਿ ਬੰਦੀ ਛੋੜ ਦਿਵਸ ਮੌਕੇ ਵੱਡੀ ਗਿਣਤੀ 'ਚ ਸੰਗਤਾਂ ਦੇਸ਼-ਵਿਦੇਸ਼ ਤੋਂ ਇਸ ਚੋਲਾ ਸਾਹਿਬ ਅਤੇ ਹੋਰ ਨਿਸ਼ਾਨੀਆਂ ਦੇ ਦਰਸ਼ਨ ਕਰਨ ਪਹੁੰਚੀਆਂ ਹਨ। ਇਸ ਸਥਾਨ 'ਤੇ ਗੁਰੂ ਸਾਹਿਬ ਵੱਲੋਂ ਦਾਤਣ ਕਰਕੇ ਗਡੀ ਗਈ ਨਿੰਮ ਦਾ ਦਰਖਤ ਵੀ ਹੈ।
ਜਾਣਕਾਰੀ ਦਿੰਦੇ ਹੋਏ ਗੁਰਦਆਰਾ ਸਾਹਿਬ ਦੇ ਹੈੱਡ ਗ੍ਰੰਥੀ ਅਮਰੀਕ ਸਿੰਘ ਨੇ ਦੱਸਿਆ ਕਿ ਇਥੇ ਸਥਿਤ ਗੁਰਦੁਆਰਾ ਚੋਲਾ ਸਾਹਿਬ 'ਚ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ 52 ਕਲੀਆਂ ਵਾਲਾ ਚੋਲਾ ਸਾਹਿਬ ਮੌਜੂਦ ਹੈ ਅਤੇ ਗੁਰੂ ਸਾਹਿਬ ਦੇ ਚਰਨ ਦਾ ਜੋੜਾ ਅਤੇ ਗੁਰੂ ਸਾਹਿਬ ਜਿਸ ਪੋਥੀ 'ਤੇ ਬੈਠ ਕੇ ਪਾਠ ਕਰਦੇ ਸਨ, ਉਹ ਹਸਤ ਲਿਖਤੀ ਪੋਥੀ ਵੀ ਇਥੇ ਮੌਜੂਦ ਹੈ। ਸੰਗਤਾਂ ਮੁਤਾਬਕ ਗੁਰੂ ਸਾਹਿਬ ਇਸ ਸਥਾਨ ਤੋਂ ਰਵਾਨਾ ਹੋਣ ਮੌਕੇ ਪਿੰਡ ਨੂੰ ਕਈ ਵਰ ਦੇ ਕੇ ਗਏ। ਦੀਵਾਲੀ ਵਾਲੇ ਦਿਨ ਦੂਰੋਂ-ਦੂਰੋਂ ਸੰਗਤਾਂ ਇਸ ਪਵਿੱਤਰ ਅਸਥਾਨ ਦੇ ਦਰਸ਼ਨ ਕਰਨ ਲਈ ਆਉਂਦੀਆਂ ਹਨ ਅਤੇ ਗੁਰੂ ਘਰ ਦੀਆਂ ਖੁਸ਼ੀਆਂ ਹਾਸਲ ਕਰਦੀਆਂ ਹਨ।
ਇਸ ਅਸਥਾਨ 'ਤੇ ਗੁਰੂ ਸਾਹਿਬ ਵੱਲੋਂ ਦਾਤਣ ਕਰਕੇ ਗੱਢੀ ਗਈ ਨਿੰਮ ਦਾ ਦਰੱਖਤ ਵੀ ਹੈ। ਸੰਗਤਾਂ ਮੁਤਾਬਕ ਗੁਰੂ ਸਾਹਿਬ ਇਸ ਅਸਥਾਨ ਤੋਂ ਰਵਾਨਾ ਹੋਣ ਮੌਕੇ ਪਿੰਡ ਨੂੰ ਕਈ ਵਰ ਦੇ ਕੇ ਗਏ। ਇਸ ਪਿੰਡ 'ਚ ਬਾਬਾ ਬੰਦਾ ਸਿੰਘ ਬਹਾਦਰ ਦਾ ਅਸਥਾਨ ਵੀ ਹੈ। ਸਰਹਿੰਦ ਫਤਿਹ ਦੌਰਾਨ ਬਾਬਾ ਬੰਦਾ ਸਿੰਘ ਬਹਾਦਰ ਨੇ ਵੀ ਇਸ ਪਿੰਡ 'ਚ ਪੜਾਅ ਕੀਤਾ ਸੀ।
ਬੰਦੀਛੋੜ ਦਿਵਸ ਮੌਕੇ ਵੱਡੀ ਗਿਣਤੀ 'ਚ ਸੰਗਤਾਂ ਦੇਸ-ਵਿਦੇਸ਼ ਤੋਂ ਇਸ ਚੋਲਾ ਸਾਹਿਬ ਅਤੇ ਹੋਰ ਨਿਸ਼ਾਨੀਆਂ ਦੇ ਦਰਸ਼ਨ ਕਰਨ ਪਹੁੰਚਦੀਆਂ ਹਨ ਅਤੇ ਦਾਤਾ ਬੰਦੀਛੋੜ ਦੀਆਂ ਰਹਿਮਤਾਂ ਪ੍ਰਾਪਤ ਕਰਦੀਆਂ ਹਨ।
ਮੋਦੀ ਦਾ ਪਿੱਟ-ਸਿਆਪਾ ਕਰ ਪੰਜਾਬ ਦੇ ਕਿਸਾਨਾਂ ਨੇ ਮਨਾਈ 'ਕਾਲੀ ਦੀਵਾਲੀ' (ਤਸਵੀਰਾਂ)
NEXT STORY