ਬੁਢਲਾਡਾ (ਰਾਮ ਰਤਨ ਬਾਂਸਲ) : ਸਥਾਨਕ ਸ਼ਹਿਰ ਦੇ ਪੰਜਾਬ ਨੈਸ਼ਨਲ ਬੈਂਕ ਦੇ ਹੀ ਚਪੜਾਸੀ ਨੇ ਬੈਂਕ ਦੇ ਸੇਫ ਵਿਚੋਂ 37 ਤੋਲੇ ਸੋਨੇ 'ਤੇ ਹੱਥ ਸਾਫ ਕਰ ਦਿੱਤਾ। ਇਹ ਮਾਮਲਾ ਉਸ ਸਮੇਂ ਧਿਆਨ ਵਿਚ ਅਇਆ ਜਦੋਂ ਬੈਂਕ ਦੇ ਚਪੜਾਸੀ ਗੁਰਪ੍ਰੀਤ ਸਿੰਘ ਨੇ 30 ਜੁਲਾਈ ਨੂੰ ਬੈਂਕ ਦੇ ਮੈਨੇਜਰ ਅਤੇ ਲੋਨ ਅਫਸਰ ਦੀਆਂ ਚਾਬੀਆਂ ਚੋਰੀ ਕਰਕੇ ਬੈਂਕ 'ਚ ਬਣੇ ਸੇਫ ਘਰ ਵਿਚ ਦੂਸਰੀ ਵਾਰ ਲੋਕਰ ਖੋਲਣ ਦੀ ਕੋਸ਼ਿਸ਼ ਕੀਤੀ ਤਾਂ ਮੌਕੇ 'ਤੇ ਸੀਨੀਅਰ ਡਿਪਟੀ ਮੈਨੇਜਰ ਰਵੀਕਾਂਤ ਨੇ ਫੜ੍ਹ ਲਿਆ। ਜਿਸ ਦੀ ਪੜਤਾਲ ਕੀਤੀ ਗਈ ਤਾਂ ਹੈਰਾਨੀ ਹੋਈ ਕਿ ਬੈਂਕ ਵੱਲੋਂ ਰਾਖੀ ਲਈ ਬਿਠਾਇਆ ਚਪੜਾਸੀ 6 ਪੈਕਟਾਂ ਵਿਚੋਂ 337 ਗ੍ਰਾਮ ਸੋਨਾ ਪਹਿਲਾਂ ਹੀ ਗਾਇਬ ਕਰ ਚੁੱਕਾ ਸੀ।
ਇਹ ਵੀ ਪੜ੍ਹੋ : ਪੰਜਾਬ 'ਚ ਲੱਗੀ ਛੁੱਟੀਆਂ ਦੀ ਝੜੀ, ਬੱਚਿਆਂ ਦੀਆਂ ਲੱਗੀਆਂ ਮੌਜਾਂ, ਜਾਣੋ ਕਿੰਨੇ ਦਿਨ ਬੰਦ ਰਹਿਣਗੇ ਸਕੂਲ
ਬੈਂਕ ਦੇ ਮੈਨੇਜਰ ਸੰਜੈ ਕੁਮਾਰ ਨੇ ਦੱਸਿਆ ਕਿ ਇਸ ਸੰਬੰਧੀ ਪੁਲਸ ਨੂੰ ਸੂਚਿਤ ਕਰ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਇਹ ਸੋਨਾ ਗੋਲਡ ਲੋਨ ਤੇ ਖਪਤਕਾਰਾਂ ਨੇ ਬੈਂਕ ਚ ਗਹਿਣੇ ਰੱਖਿਆ ਹੋਇਆ ਸੀ। ਜਿਸ ਦੀ ਮੌਜੂਦਾ ਕੀਮਤ (ਸੋਨੇ ਦਾ ਮਾਰਕਿਟ ਭਾਅ, ਬਣਵਾਈ ਅਤੇ ਕਟਾਈ) ਸਮੇਤ 40 ਲੱਖ ਰੁਪਏ ਦੇ ਕਰੀਬ ਬਣਦੀ ਹੈ। ਉੱਧਰ ਦੂਜੇ ਪਾਸੇ ਪੰਜਾਬ ਨੈਸ਼ਨਲ ਬੈਂਕ ਦੀ ਇਸ ਘਟਨਾ ਨੂੰ ਲੈ ਕੇ ਲੋਕਾਂ ਵਿਚ ਸਹਿਮ ਪਾਇਆ ਜਾ ਰਿਹਾ ਹੈ ਕਿ ਜਦੋਂ ਬੈਂਕ ਹੀ ਸੇਫ ਨਹੀਂ ਤਾਂ ਆਮ ਲੋਕਾਂ ਦੇ ਬੈਂਕ ਵਿੱਚਲੇ ਲੋਕਰ ਕਿਵੇਂ ਸੇਫ ਹੋਣਗੇ ਅਤੇ ਬੈਂਕ ਨੇ ਸੇਫ ਦੀ ਰਖਵਾਲੀ ਤੇ ਰੱਖੇ ਚਪੜਾਸੀ ਨੇ ਹੀ ਸੋਨਾ ਗਾਇਬ ਕਰ ਦਿੱਤਾ।
ਇਹ ਵੀ ਪੜ੍ਹੋ : ਪਟਿਆਲਾ 'ਚ ਫੈਲਿਆ ਖ਼ਤਰਨਾਕ ਵਾਇਰਸ, 30 ਸਤੰਬਰ ਤੱਕ ਲੱਗੀਆਂ ਪਾਬੰਦੀਆਂ, ਆਵਾਜਾਈ ਰੋਕੀ ਗਈ
ਇਸ ਸੰਬੰਧੀ ਐੱਸ.ਐੱਚ.ਓ. ਸੰਦੀਪ ਸਿੰਘ ਨੇ ਦੱਸਿਆ ਕਿ ਬੈਂਕ ਦੇ ਚੀਫ਼ ਮੈਨੇਜਰ ਸੰਜੇ ਕੁਮਾਰ ਦੇ ਬਿਆਨ 'ਤੇ ਚਪੜਾਸੀ ਗੁਰਪ੍ਰੀਤ ਸਿੰਘ ਖਿਲਾਫ਼ ਧਾਰਾ 305 (ਈ) ਬੀ.ਐੱਨ.ਐੱਸ ਅਧੀਨ ਮਾਮਲਾ ਦਰਜ ਕਰ ਲਿਆ ਹੈ। ਪੁਲਸ ਇਸ ਮਾਮਲੇ ਦੀ ਪੜਤਾਲ ਕਰ ਰਹੀ ਹੈ ਅਤੇ ਉਸਦੀ ਭਾਲ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਬੈਂਕ ਵਿਚੋਂ ਚੋਰੀ ਹੋਇਆ ਸੋਨਾ ਅਤੇ ਉਕਤ ਸ਼ੰਕਾਵਾਂ ਦੇ ਆਧਾਰ ’ਤੇ ਪੁਲਸ ਇਸ ਮਾਮਲੇ ਦੀ ਤਫਤੀਸ਼ ਕਰਨ ’ਤੇ ਲੱਗੀ ਹੋਈ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਪੈਨਸ਼ਨ ਧਾਰਕਾਂ ਲਈ ਅਹਿਮ ਖਬਰ, ਜਾਰੀ ਹੋਏ ਨਵੇਂ ਹੁਕਮ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
CM ਮਾਨ ਤੇ ਅਰਵਿੰਦ ਕੇਜਰੀਵਾਲ ਨੇ ਸੰਜੈ ਵਰਮਾ ਦੇ ਪਰਿਵਾਰ ਨਾਲ ਕੀਤਾ ਦੁੱਖ਼ ਸਾਂਝਾ
NEXT STORY