ਪਟਿਆਲਾ, (ਬਲਜਿੰਦਰ)- ਡੇਰਾ ਸੱਚਾ ਸੌਦਾ ਦੇ ਵਕੀਲ ਐੱਸ. ਕੇ. ਗਰਗ ਨਰਵਾਣਾ ਦੇ ਖ਼ਿਲਾਫ਼ ਹਰਿਆਣਾ ਦੀ ਪੁਲਸ ਵੱਲੋਂ ਮਾਮਲਾ ਦਰਜ ਕਰਨ ਦੇ ਵਿਰੋਧ ਵਿਚ ਅੱਜ ਪੰਜਾਬ ਅਤੇ ਹਰਿਆਣਾ ਬਾਰ ਐਸੋਸੀਏਸ਼ਨ ਦੇ ਸੱਦੇ 'ਤੇ ਬਾਰ ਐਸੋਸੀਏਸ਼ਨ ਪਟਿਆਲਾ ਵੱਲੋਂ ਵੀ ਪ੍ਰਧਾਨ ਬੀ. ਐੱਸ. ਭੁੱਲਰ ਅਤੇ ਸਕੱਤਰ ਸੰਜੇ ਖੰਨਾ ਦੀ ਅਗਵਾਈ ਹੇਠ ਹੜਤਾਲ ਕੀਤੀ ਗਈ। ਵਕੀਲਾਂ ਨੇ ਸਾਰਾ ਦਿਨ ਆਪਣਾ ਕੰਮਕਾਜ ਬੰਦ ਰੱਖਿਆ ਅਤੇ ਹਰਿਆਣਾ ਪੁਲਸ ਵੱਲੋਂ ਕੀਤੀ ਇਸ ਕਾਰਵਾਈ ਦੇ ਵਿਰੋਧ ਵਿਚ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ ਗਈ ਹੈ।
ਇਸ ਮੌਕੇ ਪ੍ਰਧਾਨ ਬੀ. ਐੱਸ. ਭੁੱਲਰ ਨੇ ਕਿਹਾ ਕਿ ਪੁਲਸ ਵੱਲੋਂ ਵਕੀਲਾਂ ਦੇ ਨਾਲ ਕੀਤੀ ਜਾਂਦੀ ਧੱਕੇਸ਼ਾਹੀ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਵਕੀਲ ਭਾਈਚਾਰੇ ਵੱਲੋਂ ਕਿਸੇ ਵੀ ਰਾਜਸੀ, ਸਮਾਜਕ ਅਤੇ ਧਾਰਮਕ ਵਿਅਕਤੀ ਦੇ ਪੱਖ ਜਾਂ ਵਿਰੋਧ ਵਿਚ ਕੇਸ ਲੜਨਾ ਪੈਂਦਾ ਹੈ ਤੇ ਫੇਰ ਪੁਲਸ ਵੱਲੋਂ ਉਨ੍ਹਾਂ ਖ਼ਿਲਾਫ਼ ਮਾਮਲਾ ਦਰਜ ਕਰਨਾ ਸਰਾਸਰ ਗਲਤ ਹੈ।
ਪ੍ਰਧਾਨ ਭੁੱਲਰ ਨੇ ਜ਼ਿਲਾ ਤੇ ਪੁਲਸ ਵਿਭਾਗ ਤੋਂ ਮੰਗ ਕਰਦਿਆਂ ਕਿਹਾ ਕਿ ਵਕੀਲਾਂ ਦੀ ਰਾਖੀ ਲਈ ਪੁਖ਼ਤਾ ਕਦਮ ਚੁੱਕੇ ਜਾਣ। ਇਸ ਮੌਕੇ ਮੀਤ ਪ੍ਰਧਾਨ ਅਵਨੀਤ ਬਿਲੀਂਗ, ਲਾਇਬ੍ਰੇਰੀਅਨ ਅਰੁਣ ਬਾਂਸਲ, ਡੀ. ਕੇ. ਚੌਹਾਨ, ਕਰਨਵੀਰ ਸਿੰਘ, ਅਭਿਸ਼ੇਕ ਸ਼ਰਮਾ, ਗੋਰਕੀ ਧੀਮਾਨ, ਵਿਸ਼ਵਜੀਤ ਗੁਪਤਾ, ਰਿਸ਼ਬ ਸ਼ਰਮਾ, ਐੈੱਸ. ਕੇ. ਖਰੋੜ ਸਮੇਤ ਵੱਡੀ ਗਿਣਤੀ ਵਿਚ ਵਕੀਲ ਹਾਜ਼ਰ ਰਹੇ।
ਸਿੱਧੂ ਵੱਲੋਂ 68 ਮੁਲਾਜ਼ਮਾਂ ਨੂੰ ਡਬਲ ਚਾਰਜ ਦੇਣ ਦੇ ਤਰੀਕੇ 'ਤੇ ਉੱਠੇ ਸਵਾਲ
NEXT STORY