ਓਟਾਵਾ (ਇੰਟਰਨੈਸ਼ਨਲ ਡੈਸਕ)- ਕੈਨੇਡਾ ਵਿੱਚ ਪੜ੍ਹਾਈ ਕਰਨ ਦੇ ਚਾਹਵਾਨ ਵਿਦਿਆਰਥੀਆਂ ਲਈ ਸਾਲ 2025 ਚਿੰਤਾਵਾਂ ਭਰਿਆ ਰਿਹਾ ਹੈ, ਕਿਉਂਕਿ ਸਟੂਡੈਂਟ ਵੀਜ਼ਾ ਰਿਜੈਕਸ਼ਨ ਦੀ ਦਰ ਵਿੱਚ ਰਿਕਾਰਡ ਵਾਧਾ ਦਰਜ ਕੀਤਾ ਗਿਆ ਹੈ। ਇਮੀਗ੍ਰੇਸ਼ਨ, ਰਿਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ (IRCC) ਦੇ ਤਾਜ਼ਾ ਅੰਕੜਿਆਂ ਅਨੁਸਾਰ, ਸਾਲ 2025 ਵਿੱਚ ਰਿਕਾਰਡ 62% ਸਟੂਡੈਂਟ ਵੀਜ਼ਾ ਐਪਲੀਕੇਸ਼ਨ ਰੱਦ ਕੀਤੀਆਂ ਗਈਆਂ ਹਨ, ਜੋ ਪਿਛਲੇ ਸਾਲ ਦੇ 52% ਦੇ ਮੁਕਾਬਲੇ ਕਾਫ਼ੀ ਜ਼ਿਆਦਾ ਹੈ। ਭਾਰਤੀ ਵਿਦਿਆਰਥੀਆਂ ਨੂੰ ਵੀ ਵੱਡੀ ਗਿਣਤੀ ਵਿੱਚ ਰਿਜੈਕਸ਼ਨ ਦਾ ਸਾਹਮਣਾ ਕਰਨਾ ਪਿਆ ਹੈ, ਜਿਸ ਕਾਰਨ ਉਹ ਕਾਫ਼ੀ ਪਰੇਸ਼ਾਨ ਹਨ। ਦੱਸ ਦੇਈਏ ਕਿ ਕੈਨੇਡਾ ਸਰਕਾਰ ਨੇ ਸਾਲ 2025 ਵਿੱਚ ਕੁੱਲ 437,000 ਸਟਡੀ ਪਰਮਿਟ ਜਾਰੀ ਕਰਨ ਦੀ ਯੋਜਨਾ ਬਣਾਈ ਸੀ, ਜੋ ਪਿਛਲੇ ਸਾਲ ਦੀ ਤੁਲਨਾ ਵਿੱਚ ਲਗਭਗ 10% ਘੱਟ ਹੈ। ਸਟਡੀ ਪਰਮਿਟਾਂ ਦੀ ਘੱਟ ਗਿਣਤੀ ਨੇ ਮੁਕਾਬਲਾ ਵਧਾ ਦਿੱਤਾ ਹੈ, ਜਿਸ ਕਾਰਨ ਰਿਜੈਕਸ਼ਨ ਵਿੱਚ ਵਾਧਾ ਹੋਇਆ ਹੈ।
ਇਹ ਵੀ ਪੜ੍ਹੋ: ਮਸ਼ਹੂਰ ਗਾਇਕ ਕੁਮਾਰ ਸਾਨੂ ਨੇ ਸਾਬਕਾ ਪਤਨੀ 'ਤੇ ਕੀਤਾ ਮਾਨਹਾਨੀ ਦਾ ਕੇਸ, ਮੰਗਿਆ 30 ਲੱਖ ਰੁਪਏ ਦਾ ਮੁਆਵਜ਼ਾ
ਇਸੇ ਤਰ੍ਹਾਂ ਪੋਸਟ-ਗ੍ਰੈਜੂਏਸ਼ਨ ਵਰਕ ਪਰਮਿਟ ਲੈ ਕੇ ਵੀ ਨਿਯਮ ਸਖਤ ਕਰ ਦਿੱਤੇ ਗਏ ਹਨ। ਬਹੁਤ ਸਾਰੇ ਵਿਦਿਆਰਥੀਆਂ ਨੇ ਸ਼ਿਕਾਇਤ ਕੀਤੀ ਹੈ ਕਿ ਸਾਰੇ ਦਸਤਾਵੇਜ਼ ਸਹੀ ਹੋਣ ਦੇ ਬਾਵਜੂਦ ਉਨ੍ਹਾਂ ਦੀ ਵਰਕ ਪਰਮਿਟ ਲਈ ਦਿੱਤੀ ਐਪਲੀਕੇਸ਼ਨ ਰੱਦ ਕਰ ਦਿੱਤੀ ਜਾਂਦੀ ਹੈ। IRCC ਨੇ ਇਸ ਉਲਝਣ ਨੂੰ ਦੂਰ ਕਰਨ ਲਈ ਕੁਝ ਸਪੱਸ਼ਟ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ।
ਦੱਸ ਦੇਈਏ ਕਿ ਕੈਨੇਡਾ ਵਿੱਚ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ, ਵਿਦਿਆਰਥੀ ਪੋਸਟ-ਗ੍ਰੈਜੂਏਸ਼ਨ ਵਰਕ ਪਰਮਿਟ (PGWP) ਰਾਹੀਂ ਕੰਮ ਕਰ ਸਕਦੇ ਹਨ। ਹਾਲਾਂਕਿ, ਇਸ ਪਰਮਿਟ ਨੂੰ ਪ੍ਰਾਪਤ ਕਰਨ ਦੀ ਪ੍ਰਕਿਰਿਆ ਪਹਿਲਾਂ ਨਾਲੋਂ ਬਹੁਤ ਗੁੰਝਲਦਾਰ ਹੋ ਗਈ ਹੈ। ਇਹ ਪਰਮਿਟ ਗ੍ਰੈਜੂਏਸ਼ਨ ਦੇ 180 ਦਿਨਾਂ ਦੇ ਅੰਦਰ ਪ੍ਰਾਪਤ ਕਰਨਾ ਲਾਜ਼ਮੀ ਹੈ।
IRCC ਨੇ PGWP ਲਈ ਹੇਠ ਲਿਖੇ ਸਖ਼ਤ ਨਿਯਮ ਲਾਗੂ ਕੀਤੇ ਹਨ:
1. ਭਾਸ਼ਾ ਟੈਸਟ ਲੋੜ: ਯੂਨੀਵਰਸਿਟੀ ਗ੍ਰੈਜੂਏਟਸ ਨੂੰ ਹੁਣ ਘੱਟੋ-ਘੱਟ B2 ਲੈਵਲ ਜਾਂ ਇਸ ਤੋਂ ਉੱਪਰ ਦੇ ਅੰਗਰੇਜ਼ੀ ਜਾਂ ਫ੍ਰੈਂਚ ਭਾਸ਼ਾ ਟੈਸਟ ਦੇ ਨਤੀਜੇ ਦਿਖਾਉਣੇ ਪੈਣਗੇ, ਜਦੋਂ ਕਿ ਕਾਲਜ ਗ੍ਰੈਜੂਏਟਸ ਲਈ B1 ਲੈਵਲ ਜ਼ਰੂਰੀ ਹੈ।
2. ਗੈਰ-ਮਨਜ਼ੂਰਸ਼ੁਦਾ ਪ੍ਰੋਗਰਾਮ: Unapproved Program ਵਿੱਚ ਪੜ੍ਹਾਈ ਕਰਨ ਵਾਲੇ ਵਿਦਿਆਰਥੀ ਹੁਣ Work Permit ਲਈ ਯੋਗ ਨਹੀਂ ਮੰਨੇ ਜਾਣਗੇ।
3. SDS ਬੰਦ: ਇਸ ਤੋਂ ਇਲਾਵਾ, ਓਟਾਵਾ ਨੇ Student Direct Stream (SDS) ਨੂੰ ਵੀ ਬੰਦ ਕਰ ਦਿੱਤਾ ਹੈ, ਜਿਸ ਨਾਲ ਪਹਿਲਾਂ 14 ਦੇਸ਼ਾਂ ਦੇ ਵਿਦਿਆਰਥੀ ਬਿਨਾਂ ਵਿੱਤੀ ਸਬੂਤ ਦੇ ਤੇਜ਼ੀ ਨਾਲ ਵੀਜ਼ਾ ਲੈ ਸਕਦੇ ਸਨ।
ਰਿਜੈਕਸ਼ਨ ਤੋਂ ਬਚਣ ਲਈ ਜ਼ਰੂਰੀ ਹਦਾਇਤ
IRCC ਨੇ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਰੱਦ ਹੋਣ ਦੇ ਮੁੱਖ ਕਾਰਨਾਂ ਨੂੰ ਸਪੱਸ਼ਟ ਕੀਤਾ ਹੈ, ਜਿਨ੍ਹਾਂ ਵਿੱਚੋਂ ਸਭ ਤੋਂ ਵੱਡਾ ਕਾਰਨ ਐਪਲੀਕੇਸ਼ਨ ਫਾਰਮ ਵਿੱਚ 2 ਅਹਿਮ ਦਸਤਾਵੇਜ਼ਾਂ ਦਾ ਨਾ ਹੋਣਾ ਹੈ: ਭਾਸ਼ਾ ਟੈਸਟ ਰਿਪੋਰਟ ਅਤੇ Proof of field of study।
IRCC ਨੇ ਸਲਾਹ ਦਿੱਤੀ ਹੈ ਕਿ ਇਨ੍ਹਾਂ ਦੋਵਾਂ ਦਸਤਾਵੇਜ਼ਾਂ ਨੂੰ “Client Information” ਸੈਕਸ਼ਨ ਵਿੱਚ ਅੱਪਲੋਡ ਕਰਨਾ ਹੁੰਦਾ ਹੈ। ਕਿਉਂਕਿ ਇਸ ਸੈਕਸ਼ਨ ਵਿੱਚ ਸਿਰਫ਼ ਇੱਕ ਹੀ ਦਸਤਾਵੇਜ਼ ਅੱਪਲੋਡ ਕੀਤਾ ਜਾ ਸਕਦਾ ਹੈ, ਇਸ ਲਈ ਵਿਦਿਆਰਥੀਆਂ ਨੂੰ ਇਨ੍ਹਾਂ ਦੋਵਾਂ ਦਸਤਾਵੇਜ਼ਾਂ ਨੂੰ ਇੱਕ PDF ਵਿੱਚ ਮਰਜ (Merge) ਕਰਕੇ ਅਪਲੋਡ ਕਰਨਾ ਚਾਹੀਦਾ ਹੈ ਤਾਂ ਜੋ ਰਿਜੈਕਸ਼ਨ ਤੋਂ ਬਚਿਆ ਜਾ ਸਕੇ।
ਇਹ ਵੀ ਪੜ੍ਹੋ: ਇਤਰਾਜ਼ਯੋਗ ਵੀਡੀਓ ਵਾਇਰਲ ਹੋਣ 'ਤੇ ਸੋਸ਼ਲ ਮੀਡੀਆ Influencer ਨੇ ਤੋੜੀ ਚੁੱਪੀ, ਲੋਕਾਂ ਨੂੰ ਕਰ'ਤੀ ਇਹ ਅਪੀਲ
ਪਾਕਿ 'ਚ ਬੈਨ ਦੇ ਬਾਵਜੂਦ ਰਣਵੀਰ ਦੀ ‘ਧੁਰੰਧਰ’ ਬਣੀ ਅੰਡਰਗਰਾਊਂਡ ਸੁਪਰਹਿੱਟ! ਧੜੱਲੇ ਨਾਲ ਦੇਖੀ ਜਾ ਰਹੀ ਫਿਲਮ
NEXT STORY