ਸੁਨਾਮ ਊਧਮ ਸਿੰਘ ਵਾਲਾ (ਬਾਂਸਲ) : ਸਥਾਨਕ ਨਵੀਂ ਅਨਾਜ ਮੰਡੀ ਵਿਖੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ , ਕੈਬਿਨਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ, ਵਿਜੇ ਇੰਦਲ ਸਿੰਗਲਾ ਵਿਸ਼ੇਸ਼ ਤੌਰ ’ਤੇ ਪੁੱਜੇ। ਇਸ ਮੌਕੇ ਹਲਕਾ ਇੰਚਾਰਜ ਕਾਂਗਰਸ ਮੈਡਮ ਦਾਮਨ ਥਿੰਦ ਬਾਜਵਾ ਅਤੇ ਕਾਂਗਰਸੀ ਵਰਕਰਾਂ ਵੱਲੋਂ ਉਨ੍ਹਾਂ ਦਾ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ ਗਿਆ। ਇਸ ਮੌਕੇ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਜਿਵੇਂ ਜਲ੍ਹਿਆਂ ਵਾਲੇ ਬਾਗ਼ ਵਿਚ ਨਿਹੱਥੇ ਲੋਕਾਂ ’ਤੇ ਗੋਲ਼ੀਆਂ ਚਲਾਉਣ ਲਈ ਜਨਰਲ ਓਡਵਾਇਰ ਜ਼ਿੰਮੇਵਾਰ ਸੀ, ਉਸੇ ਤਰ੍ਹਾਂ ਬਰਗਾੜੀ ’ਚ ਸਿਮਰਨ ਕਰਦੇ ਨਿਹੱਥੇ ਸਿੱਖ ਸੰਗਤਾਂ ’ਤੇ ਗੋਲ਼ੀਆਂ ਚਲਾਉਣ ਲਈ ਉਸ ਤਸਮੇਂ ਦੀ ਅਕਾਲੀ ਦਲ ਦੀ ਸਰਕਾਰ ਅਤੇ ਬਾਦਲ ਜ਼ਿੰਮੇਵਾਰ ਸੀ। ਉਨ੍ਹਾਂ ਨੇ ਪਿਛਲੇ ਮੁੱਖ ਮੰਤਰੀ ’ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਪਹਿਲਾਂ ਵਾਲਾ ਜਾਗਦਾ ਨਹੀਂ ਸੀ ਅਤੇ ਹੁਣ ਵਾਲਾ ਮੁੱਖ ਮੰਤਰੀ ਸੋਂਦਾ ਨਹੀਂ ਇਸ ਦਾ ਕੀ ਕਰੀਏ।
ਇਹ ਵੀ ਪੜ੍ਹੋ : ਬੀਰ ਦਵਿੰਦਰ ਸਿੰਘ ਨੇ ਢੀਂਡਸਾ ਦੇ ਅਕਾਲੀ ਦਲ ਸੰਯੁਕਤ ਦੀ ਮੁੱਢਲੀ ਮੈਂਬਰਸ਼ਿਪ ਤੋਂ ਦਿੱਤਾ ਅਸਤੀਫ਼ਾ
ਉਨ੍ਹਾਂ ਨੇ ਕੇਜਰੀਵਾਲ ’ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਕੇਜਰੀਵਾਲ ਡਰਾਮੇ ਕਰਦਾ ਹੈ। ਰਾਜਾ ਵੜਿੰਗ ਨੇ ਉਨ੍ਹਾਂ ਨੂੰ ਅੰਮ੍ਰਿਤਸਰ ਦੇ ਸਭ ਤੋਂ ਮਹਿੰਗੇ ਹੋਟਲ ਵਿਚ ਘੇਰਿਆ ਅਤੇ ਬਾਅਦ ਵਿਚ ਉਹ ਸੜਕਾਂ ’ਤੇ ਰਿਕਸ਼ਾ ਵਿਚ ਬੈਠ ਕੇ ਲੋਕਾਂ ਵਿਚ ਜਾਣ ਦਾ ਡਰਾਮਾ ਕਰਦਾ ਹੈ। ਚੰਨੀ ਨੇ ਦਾਮਨ ਥਿੰਦ ਬਾਜਵਾ ਦੀ ਕੀਤੀ ਮੰਗ ਦੇ ਮੁਤਾਬਿਕ ਲੌਂਗੋਵਾਲ ਅਤੇ ਸ਼ਹਿਰ ਸੁਨਾਮ ਦੇ ਹਸਪਤਾਲ ਨੂੰ ਅਪਗ੍ਰੇਡ ਕਰਨ ਦੀ ਮੰਗ ਨੂੰ ਮਨਜ਼ੂਰ ਕਰਦਿਆਂ ਜਲਦ ਹੀ ਅਪਗ੍ਰੇਡ ਕਰਨ ਲਈ ਕਿਹਾ ਅਤੇ ਕੱਚੀਆਂ ਸੜਕਾਂ ਲਈ ਵੀ ਕਰੋੜਾਂ ਰੁਪਏ ਦੇਣ ਦੀ ਗੱਲ ਆਖੀ। ਇਸ ਮੌਕੇ ਉਨ੍ਹਾਂ ਨੇ ਜਨਤਾ ਨੂੰ ਅਪੀਲ ਕੀਤੀ ਕਿ ਉਹ ਦਾਮਨ ਥਿੰਦ ਬਾਜਵਾ ਨੂੰ ਹੋਰ ਮਜ਼ਬੂਤ ਕਰਨ ਅਤੇ ਚੋਣਾਂ ਵਿਚ ਵੱਡ ਫਰਕ ਨਾਲ ਜਿਤਾਉਣ। ਇਸ ਮੌਕੇ ਉਨ੍ਹਾਂ ਵੱਲੋਂ ਬਡਰੁੱਖਾਂ ਵਿਖੇ ਮਹਾਰਾਜਾ ਰਣਜੀਤ ਸਿੰਘ ਦਾ ਬੁੱਤ ਬਣਨ ਲਈ ਇਸ ਦਾ ਸਿਹਰਾ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਅਤੇ ਹਲਕਾ ਇੰਚਾਰਜ ਦਾਮਨ ਥਿੰਦ ਬਾਜਵਾ ਨੂੰ ਦਿੱਤਾ। ਇਸ ਮੌਕੇ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਨੇ ਕਿਹਾ ਕਿ ਕਾਂਗਰਸ ਸਰਕਾਰ ’ਚ ਸੰਗਰੂਰ ਜ਼ਿਲ੍ਹੇ ’ਚ ਵੱਡਾ ਹਸਪਤਾਲ ਮਨਜ਼ੂਰ ਹੋਇਆ ਅਤੇ ਇੱਥੇ ਕੈਂਸਰ ਦਾ ਸਭ ਤੋਂ ਵੱਡਾ ਹਸਪਤਾਲ ਬਣਿਆ । ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਦਾਮਨ ਥਿੰਦ ਬਾਜਵਾ ’ਚ ਲੋਕਾਂ ਦਾ ਕੰਮ ਕਰਨ ਅਤੇ ਸ਼ਹਿਰ ਦਾ ਵਿਕਾਸ ਕਰਨ ਦਾ ਪੂਰਾ ਜਜ਼ਬਾ ਹੈ ਅਤੇ ਬਾਜਵਾ ਨੂੰ ਅੱਗੇ ਹੋ ਕੇ ਜਿਤਾਉਣਾ ਸਾਡਾ ਸਭ ਦਾ ਫਰਜ਼ ਬਣਦਾ ਹੈ।
ਇਹ ਵੀ ਪੜ੍ਹੋ : ਪੰਜਾਬ ਪੁਲਸ ਖ਼ਿਲਾਫ਼ ਬਿਆਨ ਦੇ ਕੇ ਘਿਰੇ ਨਵਜੋਤ ਸਿੱਧੂ, ਆਪਣੇ ਹੀ ਹਲਕੇ ਦੇ ਹੌਲਦਾਰ ਨੇ ਖੋਲ੍ਹਿਆ ਮੋਰਚਾ
ਬੀਰ ਦਵਿੰਦਰ ਸਿੰਘ ਨੇ ਢੀਂਡਸਾ ਦੇ ਅਕਾਲੀ ਦਲ ਸੰਯੁਕਤ ਦੀ ਮੁੱਢਲੀ ਮੈਂਬਰਸ਼ਿਪ ਤੋਂ ਦਿੱਤਾ ਅਸਤੀਫ਼ਾ
NEXT STORY