ਬਰਨਾਲਾ (ਪੁਨੀਤ ਮਾਨ) - ਬਰਨਾਲਾ 'ਚ ਪੀ.ਆਰ.ਟੀ.ਸੀ. ਦੀਆਂ ਬੱਸਾਂ ਦਾ ਇਕ ਹੈਰਾਨ ਕਰਨ ਵਾਲਾ ਕਾਰਨਾਮਾ ਸਾਹਮਣੇ ਆਇਆ ਹੈ। ਆਰ.ਟੀ.ਆਈ. ਦੇ ਤਹਿਤ ਇਸ ਕਾਰਨਾਮੇ ਦਾ ਖੁਲਾਸਾ ਕਰਦੇ ਹੋਏ ਪਤਾ ਲੱਗਾ ਹੈ ਕਿ ਬਰਨਾਲਾ ਡਿੰਪੂ ਦੇ ਪੀ.ਆਰ.ਟੀ.ਸੀ. ਦੀਆਂ ਲਾਰੀਆਂ ਬਿਨਾਂ ਬੀਮੇ ਦੇ ਸੜਕਾਂ 'ਤੇ ਤੇਜ਼ੀ ਨਾਲ ਦੌੜ ਰਹੀਆਂ ਹਨ। ਇਸ ਤੋਂ ਇਲਾਵਾ ਬਰਨਾਲਾ ਡਿੰਪੋ ਕੋਲ ਮੌਜੂਦ 64 ਬੱਸਾਂ 'ਚੋਂ ਕਿਸੇ ਦਾ ਵੀ ਬੀਮਾ ਨਹੀਂ। ਇਸ ਤੋਂ ਵੀ ਵੱਧ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਪੀ.ਆਰ.ਟੀ.ਸੀ. ਕੋਲ ਬੱਸਾਂ ਦਾ ਬੀਮਾ ਕਰਵਾਉਣ ਸਬੰਧੀ ਕੋਈ ਲਿਖਤ ਆਦੇਸ਼ ਵੀ ਨਹੀਂ ਹਨ। ਇਸ ਦੇ ਅਧਿਕਾਰੀ ਮਾਤਰ ਮੌਖਿਕ ਆਦੇਸ਼ 'ਤੇ ਹੀ ਬੱਸਾਂ ਦਾ ਬੀਮਾ ਨਹੀਂ ਕਰਵਾ ਰਹੇ।
ਜਾਣਕਾਰੀ ਅਨੁਸਾਰ ਪੀ.ਆਰ.ਟੀ.ਸੀ. ਨੇ ਆਰ.ਟੀ.ਆਈ. 'ਚ ਇਸ ਗੱਲ ਨੂੰ ਕਬੂਲ ਕੀਤਾ ਹੈ ਕਿ ਉਨ੍ਹਾਂ ਦੀ ਕਿਸੇ ਵੀ ਬੱਸ ਦਾ ਬੀਮਾ ਨਹੀਂ ਹੋਇਆ। ਇਹ ਗੱਲ ਬੱਸਾਂ 'ਚ ਸਫਰ ਵਾਲੇ ਕਰਨ ਵਾਲੇ ਆਮ ਲੋਕਾਂ ਲਈ ਖਤਰੇ ਦੀ ਘੰਟੀ ਤੋਂ ਘੱਟ ਨਹੀਂ। ਦੂਜੇ ਪਾਸੇ ਇਸ ਮਾਮਲੇ ਦੇ ਸਬੰਧ 'ਚ ਜਦੋਂ ਪੀ.ਆਰ.ਟੀ.ਸੀ. ਬਰਨਾਲਾ ਡਿਪੋ ਦੇ ਸੁਪਰੀਡੈਂਟ ਰੋਹੀ ਰਾਮ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਡਿਪੋ 'ਚ 64 ਬੱਸ ਹਨ। ਪੰਜਾਬ ਸਰਕਾਰ ਨੇ ਉਨ੍ਹਾਂ ਨੂੰ ਬੱਸਾਂ ਦਾ ਬੀਮਾ ਨਾ ਕਰਵਾਉਣ ਦੀ ਛੂਟ ਦਿੱਤੀ ਹੋਈ ਹੈ। ਇਸ ਗੱਲ ਦਾ ਪਤਾ ਲੱਗਣ 'ਤੇ ਲੋਕਾਂ ਨੇ ਆਪਣੀ ਭੜਾਸ ਕੱਢਦੇ ਹੋਏ ਕਿਹਾ ਕਿ ਜੇਕਰ ਆਮ ਲੋਕ ਆਪਣੀਆਂ ਗੱਡੀਆਂ ਦਾ ਬੀਮਾ ਕਰਵਾਉਂਦੇ ਹਨ ਤਾਂ ਫਿਰ ਸਰਕਾਰੀ ਬੱਸਾਂ ਦਾ ਬੀਮਾ ਕਿਉਂ ਨਹੀਂ ਕਰਵਾਇਆ ਜਾ ਰਿਹਾ।
ਹੈਰੀਟੇਜ ਸਟਰੀਟ ਦੇ ਬੁੱਤਾਂ ਦੀ ਭੰਨ ਤੋੜ ਦੇ ਮਾਮਲੇ 'ਚ 8 ਗ੍ਰਿਫਤਾਰ, 1 ਦਿਨ ਦੇ ਰਿਮਾਂਡ 'ਤੇ
NEXT STORY