ਬਰਨਾਲਾ (ਰਾਜੇਸ਼ ਕੋਹਲੀ) : ਬਰਨਾਲਾ ਦੇ ਪਿੰਡ ਧੌਲਾ ਦੇ ਵਾਤਾਵਰਣ ਪ੍ਰੇਮੀ ਸੰਦੀਪ ਧੌਲਾ ਪਿਛਲੇ 10 ਸਾਲਾਂ ਤੋਂ ਗਲੋਬਲ ਵਾਰਮਿੰਗ ਖਿਲਾਫ ਆਪਣੀ ਆਵਾਜ਼ ਬੁਲੰਦ ਕਰਦੇ ਹੋਏ ਵਾਤਾਵਰਣ ਨੂੰ ਬਚਾਉਣ ਲਈ ਮਿਸ਼ਨ ਗ੍ਰੀਨ ਚਲਾ ਰਹੇ ਹਨ। ਉਨ੍ਹਾਂ 10 ਸਾਲਾਂ ਵਿਚ ਕਰੀਬ 20 ਹਜ਼ਾਰ ਰੁੱਖ ਲਾ ਕੇ ਆਪਣੇ ਪਿੰਡ ਵਿਚ 15 ਜੰਗਲ ਤਿਆਰ ਕਰ ਦਿੱਤੇ ਹਨ। ਇਨ੍ਹਾਂ ਜੰਗਲਾਂ ਵਿਚ ਸੈਂਕੜੇ ਕਿਸਮਾਂ ਦੇ ਰੁੱਖ ਮਿਲਣਗੇ। ਇਸੇ ਕਰਕੇ ਇਸ ਪਿੰਡ ਵਿਚ ਆਮ ਨਾਲੋਂ ਕਾਫੀ ਘੱਟ ਤਾਪਮਾਨ ਪਾਇਆ ਜਾਂਦਾ ਹੈ।

ਸੰਦੀਪ ਨੇ ਆਪਣੀ ਜੇਬ ਖਰਚ 'ਚੋਂ ਪੌਦੇ ਲਗਾਉਣ ਦੀ ਸ਼ੁਰੂਆਤ 2008 ਵਿਚ ਕੀਤੀ ਸੀ ਅਤੇ ਇਸ ਕੋਸ਼ਿਸ਼ ਵਿਚ ਸੰਦੀਪ ਪਹਿਲਾਂ ਇਕੱਲਾ ਸੀ। ਬਾਅਦ ਵਿਚ ਹੌਲ਼ੀ-ਹੌਲ਼ੀ ਉਸ ਦੇ ਸਾਥੀ ਮਿੱਤਰ ਵੀ ਇਸ ਕੰਮ ਵਿੱਚ ਉਸ ਦਾ ਸਾਥ ਦੇਣ ਲੱਗੇ। ਫਿਰ ਉਨ੍ਹਾਂ ਨੇ ਪਿੰਡ ਵਿਚ ਹੀ ਕਲੱਬ ਬਣਾਇਆ। ਮਿਸ਼ਨ ਗ੍ਰੀਨ ਨੂੰ ਲੈ ਕੇ ਲਗਾਤਾਰ ਮਿਹਨਤ ਕਰ ਰਹੇ ਸੰਦੀਪ ਨੇ ਲੋਕਾਂ ਦੀ ਮਦਦ ਨਾਲ ਹੁਣ ਤੱਕ 15 ਜੰਗਲ ਤਿਆਰ ਕਰ ਦਿੱਤੇ ਹਨ, ਜੋ ਪੁਰੀ ਤਰ੍ਹਾਂ ਸੰਘਣੇ ਅਤੇ ਹਰਿਆਲੀ ਨਾਲ ਭਰੇ ਹੋਏ ਹਨ। ਲੋਕ ਤਾਜ਼ੀ ਤੇ ਸ਼ੁੱਧ ਹਵਾ ਲਈ ਜੰਗਲਾਂ ਵਿੱਚ ਸੈਰ ਕਰਨ ਜਾਂਦੇ ਹਨ। ਸੰਦੀਪ ਅਤੇ ਉਸ ਦੇ ਸਾਥੀਆਂ ਦੀ ਨਵੇਂ ਪੌਦੇ ਲਗਾਉਣ ਦੀ ਮੁਹਿੰਮ ਲਗਾਤਾਰ ਜਾਰੀ ਹੈ।

ਅਕਾਲੀ ਦਲ ਵੱਲੋਂ ਸਿੰਗਲਾ 'ਤੇ ਪਲਟਵਾਰ, ਕਰਤਾਰਪੁਰ ਸਾਹਿਬ ਕੋਰੀਡੋਰ 'ਤੇ ਪੁੱਛਿਆ ਸਵਾਲ
NEXT STORY