ਬਰਨਾਲਾ (ਵਿਵੇਕ ਸਿੰਧਵਾਨੀ) : ਬਰਨਾਲਾ ਪੁਲਸ ਨੇ ਸੀ.ਆਈ.ਏ ਸਟਾਫ ਦੇ ਇੰਚਾਰਜ਼ ਇੰਸਪੈਕਟਰ ਬਲਜੀਤ ਸਿੰਘ ਦੀ ਅਗਵਾਈ ਹੇਠ 40 ਲੱਖ ਤੋਂ ਵੱਧ ਨਸ਼ੀਲੀਆਂ ਗੋਲੀਆ, ਟੀਕਿਆਂ ਦਾ ਵੱਡਾ ਜਖੀਰਾ ਬਰਾਮਦ ਕਰਦੇ ਹੋਏ ਮੁੱਖ ਮੰਤਰੀ ਵਲੋਂ ਸੂਬੇ ’ਚ ਸ਼ੁਰੂ ਕੀਤੀ ਨਸ਼ਾ ਵਿਰੋਧੀ ਮੁਹਿੰਮ ਵਿਚ ਵੱਡਮੁਲਾ ਯੋਗਦਾਨ ਪਾਇਆ ਹੈ। ਜ਼ਿਲਾ ਮੁਖੀ ਸੰਦੀਪ ਗੋਇਲ ਨੇ ਪ੍ਰੈਸ ਕਾਨਫਰੈਂਸ ਨੂੰ ਸੰਬੋਧਨ ਕਰਦੇ ਹੋਏ ਦੱਸਿਆ ਕਿ ਜ਼ਿਲਾ ਪੁਲਸ ਵਲੋਂ ਨਸ਼ਾ ਤਸਕਰਾਂ ਵਿਰੁੱਧ ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਸ ਮੁਹਿੰਮ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ, ਜਦੋਂ ਐੱਸ.ਪੀ ਡੀ. ਸੁਖਦੇਵ ਸਿੰਘ ਵਿਰਕ ਦੀ ਅਗਵਾਈ ਹੇਠ ਸੀ.ਆਈ.ਏ ਸਟਾਫ ਦੇ ਇੰਚਾਰਜ਼ ਨੇ ਮੁਖਬਰ ਦੀ ਇਤਲਾਹ ’ਤੇ ਮੋਹਨ ਲਾਲ ਉਰਫ ਕਾਲਾ ਵਾਸੀ ਕਿਲਾ ਮੁਹਲਾ ਨੂੰ ਕਾਬੂ ਕਰ ਲਿਆ। ਕਾਬੂ ਕੀਤੇ ਮੁਲਜ਼ਮ ਦੇ ਕਬਜ਼ੇ ਵਿਚੋਂ ਉਨ੍ਹਾਂ 2000 ਨਸ਼ੀਲੀਆਂ ਗੋਲੀਆਂ ਬਰਾਮਦ ਕਰਕੇ ਉਸ ਵਿੱਰੁਧ ਕੇਸ ਦਰਜ ਕਰ ਦਿੱਤਾ।
ਮੁਕਤ ਮੁਲਜ਼ਮ ਤੋਂ ਪੁਲਸ ਵਲੋਂ ਕੀਤੀ ਗਈ ਪੁੱਛਗਿਛ ਦੇ ਆਧਾਰ ’ਤੇ ਬਲਵਿੰਦਰ ਸਿੰਘ ਉਰਫ ਕਾਲੂ ਵਾਸੀ ਕਿਲਾ ਮੁਹਲਾ ਨੂੰ ਵੀ ਗ੍ਰਿਫਤਾਰ ਕੀਤਾ ਗਿਆ, ਜਿਸ ਤੋਂ ਬਾਅਦ ਪਤਾ ਲੱਗਿਆ ਕਿ ਉਹ ਇਹ ਗੋਲੀਆ ਸ਼ਹਿਰ ਦੀ ਮਸ਼ਹੂਰ ਦਵਾਈਆਂ ਦੀ ਦੁਕਾਨ ਬੀਰੂ ਰਾਮ ਠਾਕੁਰ ਦਾਸ ਦੇ ਮਾਲਕ ਨਰੇਸ਼ ਮਿੱਤਲ ਉਰਫ ਰਿੰਕੂ ਮਿੱਤਲ ਤੋਂ ਲੈ ਕੇ ਆਉਂਦਾ ਹੈ। ਪੁਲਸ ਵਲੋਂ ਡਰਗ ਇੰਸਪੈਕਟਰ ਨੂੰ ਨਾਲ ਲੈ ਕੇ ਰਿੰਕੂ ਮਿੱਤਲ ਦੇ ਮੈਡੀਕਲ ਸਟੋਰ ਦੀ ਜਦੋਂ ਜਾਂਚ ਕੀਤੀ ਗਈ ਤਾਂ ਪੁਲਸ ਨੂੰ 4900 ਨਸ਼ੀਲੀਆਂ ਗੋਲੀਆਂ ਬਰਾਮਦ ਹੋਇਆ। ਇਸ ਮਗਰੋਂ ਰਿੰਕੂ ਮਿੱਤਲ ਦੀ ਪੁੱਛਗਿਛ ਤੋਂ ਦੋਸ਼ੀ ਤਾਇਬ ਕਰੈਸੀ ਪੁੱਤਰ ਬਾਰੂ ਕਰੈਸੀ ਨੂੰ ਗ੍ਰਿਫਤਾਰ ਕੀਤਾ ਗਿਆ, ਜਿਸ ਦੀ ਨਿਸ਼ਾਨਦੇਹੀ ’ਤੇ ਬੀਤੇ ਦਿਨ ਸੀ.ਆਈ.ਏ ਸਟਾਫ ਬਰਨਾਲਾ ਦੀ ਪੁਲਸ ਪਾਰਟੀ ਵਲੋਂ ਡੀ.ਐੱਸ.ਪੀ. ਡੀ. ਰਮਨਿੰਦਰ ਸਿੰਘ ਦਿਉਲ ਅਤੇ ਇੰਚਾਰਜ਼ ਬਲਜੀਤ ਸਿੰਘ ਦੀ ਅਗਵਾਈ ਹੇਠ ਮਥੁਰਾ ਦੇ ਸਟੋਰ ਵਿਚੋਂ 40 ਲੱਖ 1 ਹਜਾਰ 40 ਨਸ਼ੀਲੀਆਂ ਗੋਲੀਆ ਦਾ ਜਖੀਰਾ ਬਰਾਮਦ ਹੋਇਆ।
ਪੁਲਸ ਦੇ ਹੱਥ ਲੱਗੇ ਜ਼ਖੀਰੇ ’ਚ 4 ਲੱਖ 39 ਹਜ਼ਾਰ 840 ਨਸ਼ੀਲੇ ਕੈਪਸੂਲ, 36 ਹਜ਼ਾਰ 800 ਨਸ਼ੀਲੇ ਟੀਕੇ ਅਤੇ 25 ਹਜ਼ਾਰ ਖੁੱਲੀਆ ਨਸ਼ੀਲੀਆਂ ਗੋਲੀਆਂ ਅਤੇ ਕੈਪਸੂਲ ਸ਼ਾਮਲ ਹਨ। ਜ਼ਿਲਾ ਪੁਲਸ ਮੁੱਖੀ ਨੇ ਦੱਸਿਆ ਕਿ ਇਹ ਸੂਬੇ ਦੀ ਸਭ ਤੋਂ ਵੱਡੀ ਨਸ਼ੀਲੀਆਂ ਗੋਲੀਆਂ ਦੀ ਰਿਕਵਰੀ ਹੈ ਅਤੇ ਹੋ ਸਕਦਾ ਹੈ ਕਿ ਇਹ ਭਾਰਤ ਦੀ ਵੀ ਇੰਨ੍ਹੀ ਵੱਡੀ ਪਹਿਲੀ ਰਿਕਵਰੀ ਹੋਵੇ। ਜਿਲਾ ਪੁਲਸ ਮੁਖੀ ਨੇ ਕਿਹਾ ਕਿ ਅਜੇ ਇਸ ਕੇਸ ਦੀ ਜਾਂਚ ਚਲ ਰਹੀ ਹੈ ਅਤੇ ਇਸ ਵਿਚ ਹੋਰ ਵੀ ਵੱਡੇ ਖੁਲਾਸੇ ਹੋਣ ਦੀ ਆਸ ਹੈ। ਉਨ੍ਹਾਂ ਕਿਹਾ ਅੱਜ ਦੀ ਇਸ ਰਿਕਵਰੀ ਨਾਲ ਅਸੀ ਪੰਜਾਬ ਵਿਚ ਨਸ਼ਾ ਸਪਲਾਈ ਦੀ ਸਭ ਤੋਂ ਵੱਧੀ ਚੈਨ ਨੂੰ ਤੋੜ ਕੇ ਰੱਖ ਦਿੱਤਾ ਹੈ। ਉਨ੍ਹਾਂ ਅੱਜ ਦੀ ਇਸ ਸਫਲਤਾ ਦਾ ਸੇਹਰਾ ਸੀ.ਆਈ.ਈ ਸਟਾਫ ਦੇ ਇੰਚਾਰਜ਼ ਇੰਸਪੈਕਟਰ ਬਲਜੀਤ ਸਿੰਘ, ਡੀ.ਐੱਸ.ਪੀ ਰਮਨਿੰਦਰ ਸਿੰਘ ਦਿਉਲ ਅਤੇ ਐੱਸ.ਪੀ ਡੀ ਸੁਖਦੇਵ ਸਿੰਘ ਵਿਰਕ ਨੂੰ ਦਿੱਤਾ। ਪ੍ਰੈਸ ਕਾਨਫਰੇਂਸ ਦੌਰਾਨ ਐੱਸ.ਪੀ ਡੀ ਸੁਖਦੇਵ ਸਿੰਘ ਵਿਰਕ, ਐੱਸ.ਪੀ ਰੁਪਿੰਦਰ ਭਾਰਦਵਾਜ, ਐੱਸ.ਪੀ.ਐੱਚ ਗੁਰਦੀਪ ਸਿੰਘ, ਡੀ.ਐੱਸ.ਪੀ ਰਮਨਿੰਦਰ ਸਿੰਘ ਦਿਉਲ, ਡੀ.ਐੱਸ.ਪੀ. ਰਾਜੇਸ਼ ਛਿੱਬਰ ਆਦਿ ਹਾਜ਼ਰ ਸਨ।
ਵਿਆਹ ਹੋਣ 'ਚ ਦੇਰ ਕਾਰਣ ਪ੍ਰੇਸ਼ਾਨ ਲੜਕੀ ਨੇ ਕੀਤੀ ਖੁਦਕੁਸ਼ੀ
NEXT STORY