ਬਰਨਾਲਾ/ ਬੁਧਨੀ (ਵਿਵੇਕ ਸਿੰਧਵਾਨੀ) : ਦੇਸ਼ ਦੇ ਮੁੱਖ ਉਦਯੋਗਿਕ ਘਰਾਣੇ ਟਰਾਈਡੈਂਟ ਗਰੁੱਪ ਦੇ ਬੁਧਨੀ ਯੂਨਿਟ,ਜੋ ਕਿ ਮੱਧ ਪ੍ਰਦੇਸ਼ ਵਿੱਚ ਸਥਿਤ ਹੈ, ਵਿਚ ਕੱਲ੍ਹ ਸਵੇਰ ਤੋਂ ਲੱਗੀ ਅੱਗ ਅਜੇ ਤੱਕ ਬੁਝੀ ਨਹੀਂ ਹੈ ਇਸ ਅੱਗ ਨਾਲ ਅੰਦਾਜ਼ਨ ਸੌ ਕਰੋੜ ਦੇ ਕਰੀਬ ਦੇ ਨੁਕਸਾਨ ਹੋ ਗਿਆ ਹੈ ਜਦਕਿ ਸਹੀ ਅੰਕੜਾ ਅੱਗ ਬੁਝਣ ਤੋਂ ਬਾਅਦ ਹੀ ਪਤਾ ਚੱਲ ਸਕੇਗਾ।ਗਰੁੱਪ ਦੇ ਪ੍ਰਵਕਤਾ ਨੇ ਦੱਸਿਆ ਕਿ ਬੁਧਨੀ ਯੂਨਿਟ ਦੇ ਕਾਰਟਨ ਗੋਦਾਮ ਵਿੱਚ ਕੱਲ੍ਹ ਸਵੇਰੇ ਅੱਗ ਲੱਗ ਗਈ ਸੀ ਜਿਸ ਉੱਤੇ ਅਜੇ ਤੱਕ ਕਾਬੂ ਨਹੀਂ ਪਾਇਆ ਜਾ ਸਕਿਆ। ਜ਼ਿਕਰਯੋਗ ਹੈ ਕਿ ਟਰਾਈਡੈਂਟ ਗਰੁੱਪ ਦਾ ਦੇਸ਼ ਵਿਚ ਟੈਕਸਟਾਈਲ ਗਰੁੱਪ ਵਿੱਚ ਬਹੁਤ ਵੱਡਾ ਨਾਂ ਹੈ ਅਤੇ ਇਸ ਵੱਲੋਂ 20 ਹਜ਼ਾਰ ਦੇ ਕਰੀਬ ਲੋਕਾਂ ਨੂੰ ਸਿੱਧੇ ਤੌਰ ’ਤੇ ਰੁਜ਼ਗਾਰ ਦਿੱਤਾ ਹੋਇਆ ਹੈ।
ਇਹ ਵੀ ਪੜ੍ਹੋ: 26 ਸਾਲਾਂ ਨੌਜਵਾਨ ਲਈ ਕਾਲ ਬਣੀ ਚਾਇਨਾ ਡੋਰ, ਘਰੋਂ ਸਮਾਨ ਲੈਣ ਗਏ ਨੂੰ ਇੰਝ ਮਿਲੀ ਮੌਤ
ਜਿਵੇਂ ਹੀ ਟਰਾਈਡੈਂਟ ਦੇ ਬੁਧਨੀ ਯੂਨਿਟ ਵਿੱਚ ਅੱਗ ਦੀ ਖ਼ਬਰ ਸੋਸ਼ਲ ਮੀਡੀਆ ਤੇ ਫੈਲੀ ਤਾਂ ਲੋਕਾਂ ਦੇ ਹਮਦਰਦੀ ਭਰੇ ਸੰਦੇਸ਼ ਆਉਣੇ ਸ਼ੁਰੂ ਹੋ ਗਏ ਜਿਸ ਤੇ ਗਰੁੱਪ ਦੇ ਐਮ.ਡੀ. ਸ੍ਰੀ ਰਾਜਿੰਦਰ ਗੁਪਤਾ ਨੇ ਸੋਸ਼ਲ ਮੀਡੀਆ ਰਾਹੀਂ ਹੀ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਤੁਹਾਡੀਆਂ ਸਾਰਿਆਂ ਦੀਆਂ ਅਸੀਸਾਂ ਅਤੇ ਰੱਬ ਉਹ ਵੱਲੋਂ ਸਾਨੂੰ ਤੋਹਫੇ ’ਚ ਮਿਲੀ ਇੱਛਾ ਸ਼ਕਤੀ ਸਾਡੇ ਨਾਲ ਹੈ।ਰੱਬ ਦਿਆਲੂ ਸੀ ਅਤੇ ਦਿਆਲੂ ਹੋਵੇਗਾ। ਇਹ ਸਮਾਂ ਸਾਡੀ ਪਰਖ ਦਾ ਹੈ।ਟ੍ਰਾਈਡੈਂਟ ਇੱਕ ਸ਼ਾਨਦਾਰ ਟੀਮ ਹੈ ਅਤੇ ਮਾਨਸੂਨ ਤੋਂ ਪਹਿਲਾਂ ਪਹਿਲਾਂ ਅਸੀਂ ਮੁੜ ਤੋਂ ਆਪਣੇ ਉਦਯੋਗ ਨੂੰ ਪਟੜੀ ਤੇ ਲੈ ਆਵਾਂਗੇ।
ਇਹ ਵੀ ਪੜ੍ਹੋ: ਜੇਲ੍ਹ ’ਚ ਹੋਇਆ ਸੀ ਪੰਜਾਬ ਦੀ ਇਸ ਪਹਿਲੀ ਮਹਿਲਾ ਮੁੱਖ ਮੰਤਰੀ ਦਾ ਜਨਮ (ਵੀਡੀਓ)
ਇਹ ਵੀ ਪੜ੍ਹੋ: ਸਰਕਾਰੀ ਰਿਹਾਇਸ਼ ਵਿਵਾਦ ਵਾਲੇ ਮਾਮਲੇ ਦਾ ਬੀਬੀ ਭੱਠਲ ਨੇ ਦੱਸਿਆ ਪੂਰਾ ਸੱਚ
ਸ਼ਹਿਰ ਦੇ 45 ਪਾਰਕਾਂ ਨੂੰ ਸਮਾਰਟ ਬਣਾਉਣ ਦੇ ਪ੍ਰਾਜੈਕਟ ਦੀ ਹੋਈ ਸ਼ੁਰੂਆਤ, 5 ’ਤੇ ਚੱਲ ਰਿਹੈ ਕੰਮ
NEXT STORY