ਚੰਡੀਗੜ੍ਹ : ਬਾਸਮਤੀ ਦੀ ਮਹਿਕ ਕਰੀਬ ਤਿੰਨ ਸਾਲਾਂ ਬਾਅਦ ਇਸ ਵਾਰ ਕਾਸ਼ਤਕਾਰਾਂ ਤੱਕ ਵੀ ਪੁੱਜੀ ਹੈ। ਮੰਡੀਆਂ 'ਚ ਪਹੁੰਚ ਰਹੀ ਬਾਸਮਤੀ ਦੇ ਕਾਸ਼ਤਕਾਰਾਂ ਨੂੰ ਬੀਤੇ ਸਾਲ ਦੇ ਭਾਅ ਦੇ ਮੁਕਾਬਲੇ ਇਸ ਵਾਰ ਕਰੀਬ ਇਕ ਹਜ਼ਾਰ ਰੁਪਏ ਫੀ ਕੁਇੰਟਲ ਵੱਧ ਮਿਲ ਰਹੇ ਹਨ। ਪੰਜਾਬ ਦੀਆਂ ਮੰਡੀਆਂ 'ਚ ਹਾਲੇ ਮੁੱਖ ਤੌਰ 'ਤੇ ਬਾਸਮੀਤ ਦੀ ਪੂਸਾ-1509 ਕਿਸਮ ਦੀ ਪੁੱਜਣੀ ਸ਼ੁਰੂ ਹੋਈ ਹੈ। ਇਸ ਦਾ ਕਿਸਾਨਾਂ ਨੂੰ 2900 ਤੋਂ 3100 ਰੁਪਏ ਕੁਇੰਟਲ ਭਾਅ ਮਿਲ ਰਿਹਾ ਹੈ, ਜਦੋਂ ਕਿ ਬੀਤੇ ਸਾਲ 2000 ਰੁਪਏ ਦਾ ਭਾਅ ਮਿਲਿਆ ਸੀ। ਬਾਸਮਤੀ ਦੀ ਪੂਸਾ-1121 ਕਿਸਮ ਹਾਲੇ ਮੰਡੀਆਂ 'ਚ ਨਹੀਂ ਆਈ। ਵਪਾਰੀਆਂ ਤੇ ਬਰਾਮਦਕਾਰਾਂ ਨੂੰ ਉਮੀਦ ਹੈ ਕਿ ਇਸ ਦਾ ਮੁੱਲ ਵੀ ਪਿਛਲੇ ਸਾਲ ਦੇ ਮੁਕਾਬਲੇ 40-50 ਫੀਸਦੀ ਵੱਧ ਰਹੇਗਾ। ਉਨ੍ਹਾਂ ਨੂੰ ਇਸ ਦਾ ਮੁੱਲ ਪਿਛਲੇ ਸਾਲ ਦੇ 2400 ਰੁਪਏ ਕੁਇੰਟਲ ਦੇ ਮੁਕਾਬਲੇ ਇਸ ਵਾਰ 3500 ਰੁਪਏ ਤੱਕ ਜਾਣ ਦੀ ਉਮੀਦ ਹੈ। ਮਾਰਕਿਟ ਕਮੇਟੀ ਖੰਨਾ ਦੇ ਸਾਬਕਾ ਚੇਅਰਮੈਨ ਹਰਬੰਸ ਸਿੰਘ ਰੋਸਾ ਨੇ ਕਿਹਾ, 'ਇਸ ਵਾਰ ਵਪਾਰੀਆਂ ਤੇ ਬਰਾਮਦਕਾਰਾਂ ਦਰਮਿਆਨ ਬਾਸਮਤੀ ਦੀ ਖਰੀਦ ਲਈ ਵੱਡੇ ਪੱਧਰ 'ਤੇ ਮੁਕਾਬਲੇਬਾਜ਼ੀ ਦੇ ਆਸਾਰ ਹਨ। ਕੌਮਾਂਤਰੀ ਪੱਧਰ 'ਤੇ ਵੀ ਉੱਚਾ ਭਾਅ ਲੱਗਣ ਸਦਕਾ ਬਰਾਮਦਕਾਰਾਂ ਖਰੀਦ ਸ਼ਕੀਤ ਵੀ ਵੱਧ ਹੈ।
ਬਟਾਲਾ ਤੇ ਹੋਰ ਸ਼ਹਿਰੀ ਖੇਤਰਾਂ 'ਚ ਇੰਡਸਟਰੀ ਦੀ ਤਬਾਹੀ ਲਈ ਅਕਾਲੀ ਜ਼ਿੰਮੇਵਾਰ : ਜਾਖੜ
NEXT STORY