ਬਟਾਲਾ (ਬੇਰੀ) : ਬਟਾਲਾ ਦੇ ਸਿਵਲ ਹਸਪਤਾਲਾ 'ਚ ਦੁਬਾਰਾ ਕੋਰੋਨਾ ਲਾਗ ਨੇ ਦਸਤਕ ਦੇ ਦਿੱਤੀ ਹੈ, ਜਿਸ ਤਹਿਤ ਸਿਵਲ ਹਸਪਤਾਲ ਦੀ ਇਕ ਸਟਾਫ ਨਰਸ ਕੋਰੋਨਾ ਪਾਜ਼ੇਟਿਵ ਪਾਈ ਗਈ ਹੈ। ਇਸ ਸਬੰਧੀ ਸਿਵਲ ਹਸਪਤਾਲ ਦੇ ਐੱਸ. ਐੱਮ. ਓ. ਡਾ. ਸੰਜੀਵ ਭੱਲਾ ਨੇ ਦੱਸਿਆ ਕਿ ਕੁਝ ਰੋਜ਼ ਪਹਿਲਾਂ ਬਟਾਲਾ ਦੇ ਸਿਵਲ ਹਸਪਤਾਲ ਵਿਖੇ ਡਿਊਟੀ ਕਰਦੀ ਨਰਸ ਨੂੰ ਬੁਖਾਰ ਦੇ ਲੱਛਣ ਸਨ, ਜਿਸ ਤੋਂ ਬਾਅਦ ਹਸਪਤਾਲ ਸਟਾਫ ਵਲੋਂ ਉਸਦਾ ਨਮੂਨਾ ਲੈ ਕੇ ਕੋਰੋਨਾ ਜਾਂਚ ਲਈ ਭੇਜਿਆ ਗਿਆ ਸੀ ਅਤੇ ਨਰਸ ਨੂੰ ਵਾਪਸ ਭੇਜ ਦਿੱਤਾ ਗਿਆ ਸੀ।
ਇਹ ਵੀ ਪੜ੍ਹੋਂ : ਪੰਜਾਬ 'ਚ ਨਹੀਂ ਰੁਕ ਰਿਹਾ ਕੋਰੋਨਾ ਦਾ ਕਹਿਰ, ਇਕ ਹੋਰ ਮਰੀਜ਼ ਨੇ ਤੋੜਿਆ ਦਮ
ਡਾ. ਭੱਲਾ ਨੇ ਦੱਸਿਆ ਕਿ ਅੱਜ ਸਬੰਧਤ ਨਰਸ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਪਾਈ ਗਈ ਹੈ ਅਤੇ ਉਕਤ ਨਰਸ ਨੂੰ ਹੁਣ ਸਿਵਲ ਹਸਪਤਾਲ ਵਿਚ ਕੁਆਰੰਟਾਈਨ ਕਰਦੇ ਹੋਏ ਉਸਦਾ ਇਲਾਜ ਸ਼ੁਰੂ ਕਰ ਦਿੱਤਾ ਗਿਆ ਹੈ। ਉਨ੍ਹਾਂ ਹੋਰ ਦੱਸਿਆ ਇਸ ਦੇ ਨਾਲ ਹੀ ਹੁਣ ਇਸ ਸਟਾਫ ਨਰਸ ਦੇ ਸੰਪਰਕ 'ਚ ਆਈਆਂ 7 ਸਟਾਫ ਨਰਸਾਂ, 2 ਕਲਾਸਫੌਰ ਮੁਲਾਜ਼ਮਾਂ ਅਤੇ ਇਕ ਡਾਕਟਰ ਨੂੰ ਕੁਆਰੰਟਾਈਨ ਕਰਦੇ ਹੋਏ ਇਨਾਂ ਦੇ ਨਮੂਨੇ ਵੀ ਕੋਰੋਨਾ ਜਾਂਚ ਲਈ ਲੈ ਕੇ ਜਾਂਚ ਲਈ ਭੇਜ ਦਿੱਤੇ ਗਏ ਹਨ।
ਇਹ ਵੀ ਪੜ੍ਹੋਂ : ਤਰਨਤਾਰਨ 'ਚ ਕੋਰੋਨਾ ਦਾ ਕਹਿਰ, 56 ਸਾਲਾ ਵਿਅਕਤੀ ਨੇ ਤੋੜਿਆ ਦਮ
ਰਜ਼ੀਆ ਸੁਲਤਾਨਾ ਨੇ 43 ਉਮੀਦਵਾਰਾਂ ਨੂੰ ਤਰਸ ਦੇ ਆਧਾਰ ’ਤੇ ਸੌਂਪੇ ਨਿਯੁਕਤੀ ਪੱਤਰ
NEXT STORY