ਬਟਾਲਾ (ਬੇਰੀ, ਸਾਹਿਲ): ਬਟਾਲਾ ਪੁਲਸ ਨੇ ਅੰਨ੍ਹੇ ਕਤਲ ਦੀ ਗੁੱਥੀ ਸੁਲਝਾਉਣ ’ਚ ਸਫ਼ਲਤਾ ਪ੍ਰਾਪਤ ਕੀਤੀ ਹੈ। ਇਸ ਸਬੰਧੀ ਪੁਲਸ ਲਾਈਨ ਬਟਾਲਾ ’ਚ ਪ੍ਰੈੱਸ ਕਾਨਫ਼ਰੰਸ ਦੌਰਾਨ ਐੱਸ. ਐੱਸ. ਪੀ. ਬਟਾਲਾ ਰਛਪਾਲ ਸਿੰਘ ਨੇ ਦੱਸਿਆ ਕਿ ਪੁਲਸ ਥਾਣਾ ਸਿਵਲ ਲਾਈਨ ਨੂੰ ਸੁਖਦੇਵ ਪਾਲ ਪੁੱਤਰ ਚਰਨ ਦਾਸ ਵਾਸੀ ਗਾਉਂਸਪੁਰਾ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸਦੇ 15 ਸਾਲਾਂ ਮੁੰਡੇ ਕਰਨ ਕੁਮਾਰ ਨੂੰ ਕਿਸੇ ਅਣਪਛਾਤੇ ਵਿਅਕਤੀ ਨੇ ਹਿਰਾਸਤ ’ਚ ਰੱਖਿਆ ਹੈ। ਇਸ ਸਬੰਧੀ ਮੁਕੱਦਮਾ ਥਾਣਾ ਸਿਵਲ ਲਾਈਨ ਵਿਖੇ ਦਰਜ ਕਰਨ ਤੋਂ ਬਾਅਦ ਮਾਮਲੇ ਦੀ ਤਫ਼ਤੀਸ਼ ਕਰਨੀ ਸ਼ੁਰੂ ਕੀਤੀ ਗਈ ਤਾਂ ਸੁਖਦੇਵ ਪਾਲ ਨੇ ਪੁਲਸ ਨੂੰ ਆਪਣੇ ਦੁਬਾਰਾ ਬਿਆਨ ਦਰਜ ਕਰਵਾਏ ਕਿ ਉਸਦੇ ਜਵਾਈ ਨਵਜੋਤ ਸਿੰਘ ਉਰਫ ਮੇਜਰ ਪੁੱਤਰ ਜਸਪਾਲ ਸਿੰਘ ਵਾਸੀ ਗਲੀ ਨੰ.10 ਸੁਲਤਾਲਵਿੰਡ ਰੋਡ ਅੰਮÇ੍ਰਤਸਰ ਨੇ ਆਪਣੇ ਦੋਸਤ ਅਮਰ ਸਿੰਘ ਨਾਲ ਰਲ ਕੇ ਉਸਦੇ ਮੁੰਡੇ ਨੂੰ ਅਗਵਾ ਕੀਤਾ ਅਤੇ ਕਤਲ ਕਰ ਕੇ ਲਾਸ਼ ਨੂੰ ਖੁਰਦ ਬੁਰਦ ਕਰ ਦਿੱਤਾ ਹੈ।
ਇਹ ਵੀ ਪੜ੍ਹੋ : ਕੋਰੋਨਾ ਨਾਲ ਮਰੇ SMO ਦੀ ਪਤਨੀ ਨੇ ਚੁੱਕਿਆ ਖ਼ੌਫ਼ਨਾਕ ਕਦਮ, ਦਿਲ ਨੂੰ ਝੰਜੋੜ ਦੇਵੇਗੀ ਵਜ੍ਹਾ
ਇਸ ’ਤੇ ਪੁਲਸ ਨੇ ਉਕਤ ਮੁਕੱਦਮੇ ’ਚ ਧਾਰਾਵਾਂ ਦਾ ਵਾਧਾ ਕਰਦਿਆਂ ਨਵਜੋਤ ਅਤੇ ਉਸਦੇ ਦੋਸਤ ਨੂੰ ਗਿ੍ਰਫ਼ਤਾਰ ਕਰਕੇ ਪੁੱਛਗਿਛ ਕੀਤੀ ਤਾਂ ਇਨ੍ਹਾਂ ਨੇ ਮੰਨਿਆ ਕਿ ਉਨ੍ਹਾਂ ਬੱਚੇ ਕਰਨ ਦਾ ਕਤਲ ਕਰ ਕੇ ਲਾਸ਼ ਵੱਲਾ ਨਹਿਰ ’ਚ ਸੁੱਟ ਦਿੱਤੀ ਹੈ। ਐੱਸ. ਐੱਸ. ਪੀ. ਨੇ ਦੱਸਿਆ ਕਿ ਇਸ ਦੇ ਤੁਰੰਤ ਪੁਲਸ ਨੇ ਨਹਿਰੀ ਵਿਭਾਗ ਨਾਲ ਤਾਲਮੇਲ ਕਰ ਕੇ ਵੱਲਾ ਨਹਿਰ ਦਾ ਪਾਣੀ ਬੰਦ ਕਰਵਾਇਆ ਅਤੇ ਸਰਚ ਅਭਿਆਨ ਸ਼ੁਰੂ ਕੀਤਾ, ਜਿਸ ’ਤੇ ਬੱਚੇ ਕਰਨ ਦੀ ਲਾਸ਼ ਇੱਬਨ ਪੁੱਲ ਨਹਿਰ ’ਚੋਂ ਬਰਾਮਦ ਹੋਈ ਅਤੇ ਇਸ ਤਰ੍ਹਾਂ ਸਿਵਲ ਲਾਈਨ ਪੁਲਸ ਨੇ ਇਸ ਕੇਸ ਨੂੰ ਬਹੁਤ ਹੀ ਘੱਟ ਸਮੇਂ ’ਚ ਸੁਲਝਾ ਲਿਆ ਹੈ ਜਦਕਿ ਮੁਲਜ਼ਮ ਪੁਲਸ ਹਿਰਾਸਤ ਵਿਚ ਹਨ।
ਇਹ ਵੀ ਪੜ੍ਹੋ : ਸ਼੍ਰੋਮਣੀ ਕਮੇਟੀ ਪ੍ਰਧਾਨ ਵਲੋਂ ਗੁਰਦੁਆਰਾ ਫਤਿਹਗੜ੍ਹ ਸਾਹਿਬ ਦਾ ਮੈਨੇਜਰ ਤੇ ਗ੍ਰੰਥੀ ਮੁਅੱਤਲ, ਜਾਣੋ ਕੀ ਹੈ ਮਾਮਲਾ
ਫਿਰੋਜ਼ਪੁਰ 'ਚ ਗੁੰਡਾਗਰਦੀ ਦਾ ਨੰਗਾ ਨਾਚ, ਨੌਜਵਾਨ ਨੂੰ ਸ਼ਰੇਆਮ ਮਾਰੀਆਂ ਗੋਲੀਆਂ
NEXT STORY