ਬਟਾਲਾ/ਕਲਾਨੌਰ (ਬੇਰੀ, ਮਨਮੋਹਨ) : ਸਰਹੱਦੀ ਬਲਾਕ ਕਲਾਨੌਰ ਦੇ ਪਿੰਡ ਖਾਨੋਵਾਲ ਬੋਹੜੀ ਦੀ ਇਕ ਬੀਬੀ ਜੋ ਕਮਿਊਨਿਟੀ ਹੈਲਥ ਸੈਂਟਰ ਕਲਾਨੌਰ ਵਿਖੇ ਰੇਡੀਓਗਰਾਫ਼ਰ ਵਜੋਂ ਤਾਇਨਾਤ ਹੈ;ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਉਣ ਨਾਲ ਹਸਪਤਾਲ ਅਤੇ ਇਲਾਕੇ ਅੰਦਰ ਹਫੜਾ-ਦਫੜੀ ਮਚ ਗਈ। ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਕਮਿਊਨਟੀ ਹੈਲਥ ਸੈਂਟਰ ਕਲਾਨੌਰ ਦੇ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਲਖਵਿੰਦਰ ਸਿੰਘ ਅਠਵਾਲ ਨੇ ਦੱਸਿਆ ਕਿ ਬੀਤੀ ਰਾਤ ਰੇਡੀਓਗ੍ਰਾਫਰ ਬੀਬੀ ਜੋ ਬਲਾਕ ਕਲਾਨੌਰ ਦੇ ਪਿੰਡ ਖਾਨੋਵਾਲ ਬੋਹੜੀ ਦੀ ਰਹਿਣ ਵਾਲੀ ਹੈ; ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਉਣ ਉਪਰੰਤ ਉਸ ਨੂੰ ਗੁਰਦਾਸਪੁਰ ਸਰਕਾਰੀ ਹਸਪਤਾਲ ਵਿਖੇ ਇਲਾਜ ਲਈ ਦਾਖ਼ਲ ਕਰਵਾ ਦਿੱਤਾ ਗਿਆ ਹੈ।
ਇਹ ਵੀ ਪੜ੍ਹੋਂ : ਇਕ ਕੇਲੇ ਕਾਰਨ ਹੋਈ ਖੂਨੀ ਜੰਗ, ਵਹਿਸ਼ੀਪੁਣੇ ਦੀਆਂ ਟੱਪੀਆਂ ਹੱਦਾਂ (ਵੀਡੀਓ)
ਉਨ੍ਹਾਂ ਨੇ ਦੱਸਿਆ ਕਿ ਪੀੜਤ ਬੀਬੀ ਨੂੰ ਮਾਮੂਲੀ ਬੁਖਾਰ ਅਤੇ ਖੰਘ ਤੋਂ ਇਲਾਵਾ ਕੋਈ ਵਿਸ਼ੇਸ਼ ਲੱਛਣ ਨਜ਼ਰ ਨਹੀਂ ਆ ਰਹੇ ਸਨ ਅਤੇ ਉਸਦਾ ਸ਼ੱਕ ਦੇ ਤੌਰ 'ਤੇ 15 ਜੂਨ ਨੂੰ ਕੋਰੋਨਾ ਲਾਗ ਦੀ ਬਿਮਾਰੀ ਦੀ ਜਾਂਚ ਸਬੰਧੀ ਨਮੂਨਾ ਭੇਜਿਆ ਗਿਆ ਸੀ ਅਤੇ ਉਹ ਉਸ ਦਿਨ ਤੋਂ ਹੀ ਛੁੱਟੀ ਲੈ ਕੇ ਆਪਣੇ ਘਰ 'ਚ ਹੀ ਸੀ। ਬੀਤੀ ਰਾਤ ਉਸ ਦੀ ਰਿਪੋਰਟ ਮਿਲਣ ਉਪਰੰਤ ਸਾਨੂੰ ਪਤਾ ਲੱਗਾ ਕਿ ਉਸਦਾ ਕੋਰੋਨਾ ਟੈਸਟ ਪਾਜ਼ੇਟਿਵ ਹੈ। ਕਰੋਨਾ ਪੀੜਤ ਰੇਡੀਓਗ੍ਰਾਫਰ ਬੀਬੀ ਦੇ ਪਰਿਵਾਰਕ ਮੈਂਬਰਾਂ ਅਤੇ ਉਸ ਦੇ ਸੰਪਰਕ 'ਚ ਆਏ ਵਿਅਕਤੀਆਂ ਦੇ ਇਲਾਵਾ ਸਰਕਾਰੀ ਹਸਪਤਾਲ ਦੇ ਸਿਹਤ ਮੁਲਾਜ਼ਮਾਂ ਦੇ ਕਰੋਨਾ ਵਾਇਰਸ ਦੀ ਜਾਂਚ ਸਬੰਧੀ ਨਮੂਨੇ ਲਏ ਜਾ ਰਹੇ ਹਨ।
ਇਹ ਵੀ ਪੜ੍ਹੋਂ : ਪ੍ਰੇਮੀ ਦੀ ਘਿਨੌਣੀ ਕਰਤੂਤ, 14 ਸਾਲਾ ਪ੍ਰੇਮਿਕਾ ਨਾਲ ਪਹਿਲਾਂ ਖੁਦ ਮਿਟਾਈ ਹਵਸ ਫਿਰ ਦੋਸਤਾਂ ਅੱਗੇ ਪਰੋਸਿਆ
ਇਕ ਕੇਲੇ ਕਾਰਨ ਹੋਈ ਖੂਨੀ ਜੰਗ, ਵਹਿਸ਼ੀਪੁਣੇ ਦੀਆਂ ਟੱਪੀਆਂ ਹੱਦਾਂ (ਵੀਡੀਓ)
NEXT STORY