ਬਟਾਲਾ (ਬਲਵਿੰਦਰ ਭੱਲਾ) : ਬਟਾਲਾ 'ਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਵ 'ਚ ਸ਼ਾਮਲ ਹੋਣ ਆਏ ਇਕ ਪੰਜ ਸਾਲਾ ਬੱਚੇ ਦੀ ਸੀਵਰੇਜ ਡਿੱਗਣ ਕਾਰਨ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਬੱਚੇ ਦੇ ਪਰਿਵਾਰਕ ਮੈਬਰਾਂ ਨੇ ਬੱਚੇ ਦੀ ਲਾਸ਼ ਬਟਾਲਾ ਦੇ ਜਲੰਧਰ ਚੌਕ 'ਚ ਰੱਖ ਕੇ ਰੋਸ ਪ੍ਰਦਰਸ਼ਨ ਕਰਦਿਆਂ ਆਵਾਜਾਈ ਜਾਮ ਕਰ ਦਿੱਤੀ। ਪਰਿਵਾਰਕ ਮੈਬਰਾਂ ਦਾ ਦੋਸ਼ ਹੈ ਕਿ ਪ੍ਰਸ਼ਾਸਨ ਦੀ ਲਾਪ੍ਰਵਾਹੀ ਦੇ ਚੱਲਦਿਆਂ ਉਨ੍ਹਾਂ ਦੇ ਬੱਚੇ ਦੀ ਮੌਤ ਹੋਈ ਹੈ। ਜੇਕਰ ਪ੍ਰਸ਼ਾਸਨ ਨੇ ਖੁੱਲ੍ਹੇ ਸੀਵਰੇਜ 'ਤੇ ਢੱਕਣ ਲਗਾਇਆ ਹੁੰਦਾ ਤਾਂ ਉਨ੍ਹਾਂ ਦੇ ਬੱਚੇ ਦੀ ਜਾਨ ਬੱਚ ਸਕਦੀ ਸੀ।
ਜਾਣਕਾਰੀ ਮੁਤਾਬਕ ਮ੍ਰਿਤਕ ਬੱਚਾ ਗੁਰਨੂਰ ਸਿੰਘ ਆਪਣੇ ਪਰਿਵਾਰ ਸਮੇਤ ਸੁਲਤਾਨਪੁਰ ਲੋਧੀ ਤੋਂ ਆਏ ਬਾਰਾਤ ਰੂਪੀ ਨਗਰ ਕੀਰਤਨ ਦੇ ਦਰਸ਼ਨ ਕਰਨ ਲਈ ਆਇਆ ਸੀ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਬੱਚਾ ਪਿਸ਼ਾਬ ਕਰਨ ਲਈ ਸੜਕ ਕਿਨਾਰੇ ਗਿਆ ਪਰ ਵਾਪਸ ਨਹੀਂ ਆਇਆ। ਉਨ੍ਹਾਂ ਨੇ ਕਾਫੀ ਦੇਰ ਤੱਕ ਬੱਚੇ ਦੀ ਭਾਲ ਕੀਤੀ ਪਰ ਕੁਝ ਪਤਾ ਨਹੀਂ ਲੱਗਿਆ। ਸਵੇਰੇ ਉਸੇ ਜਗ੍ਹਾ 'ਤੇ ਬਣੇ ਇਕ ਸੀਵਰੇਜ ਨੇੜੇ ਬੱਚੇ ਦੀਆਂ ਚੱਪਲਾਂ ਦਿਖਾਈ ਦਿੱਤੀਆਂ ਤਾਂ ਸ਼ੱਕ ਹੋਣ 'ਤੇ ਸੀਵਰੇਜ ਹੋਲ ਦੇ ਅੰਦਰ ਦੇਖਿਆ ਤਾਂ ਉਸ 'ਚੋਂ ਬੱਚੇ ਦੀ ਲਾਸ਼ ਬਰਾਮਦ ਹੋਈ।
ਪਰਿਵਾਰ ਵਲੋਂ ਪ੍ਰਦਰਸ਼ਨ ਕਰਕੇ ਮੰਗ ਕੀਤੀ ਗਈ ਕਿ ਸਬੰਧਤ ਵਿਭਾਗ ਦੇ ਲਾਪ੍ਰਵਾਹੀ ਕਰਨ ਵਾਲੇ ਅਧਿਕਾਰੀਆਂ ਖਿਲਾਫ ਕਾਨੂੰਨੀ ਕਰਵਾਈ ਹੋਣੀ ਚਾਹੀਦੀ ਹੈ। ਮੌਕੇ 'ਤੇ ਪ੍ਰਦਰਸ਼ਨ ਨੂੰ ਰੋਕਣ ਲਈ ਪੁੱਜੇ ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਮਾਮਲੇ 'ਚ ਜਾਂਚ ਤੋਂ ਬਾਅਦ ਜਿਸ ਵਿਭਾਗ ਦੀ ਲਾਪ੍ਰਵਾਹੀ ਸਾਹਮਣੇ ਆਵੇਗੀ, ਉਸ ਖਿਲਾਫ ਪੀੜਤ ਪਰਵਾਰ ਦੇ ਬਿਆਨਾਂ ਦੇ ਆਧਾਰ ਉੱਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਤਿਆਰ ਕੀਤੇ ਜਾ ਰਹੇ ਗੁਰੂ ਕੇ ਬਾਗ ਵਿਖੇ ਚੰਦਨ ਦੇ ਬੂਟਿਆਂ ਨਾਲ ਸੁਗੰਧਿਤ ਹੋਏਗਾ ਵਾਤਾਵਰਣ : ਡਾ. ਰੂਪ ਸਿੰਘ
NEXT STORY