ਬਠਿੰਡਾ (ਵੈਬ ਡੈਸਕ) : ਅੰਤਰਰਾਸ਼ਟਰੀ ਸਾਖਰਤਾ ਦਿਵਸ (International Literacy Day) ਮੌਕੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਟਵੀਟ ਕਰਦੇ ਹੋਏ ਮਾਪਿਆਂ ਨੂੰ ਇਕ ਖਾਸ ਬੇਨਤੀ ਕੀਤੀ ਹੈ। ਉਨ੍ਹਾਂ ਆਪਣੇ ਟਵੀਟ 'ਚ ਲਿਖਿਆ ਹੈ, 'ਅੰਤਰਰਾਸ਼ਟਰੀ ਸਾਖਰਤਾ ਦਿਵਸ ਮੌਕੇ, ਮੇਰੀ ਸਾਰੇ ਮਾਪਿਆਂ ਨੂੰ ਤੇ ਖ਼ਾਸ ਤੌਰ 'ਤੇ ਧੀਆਂ ਦੇ ਮਾਪਿਆਂ ਨੂੰ ਬੇਨਤੀ ਹੈ ਕਿ ਆਪਣੇ ਬੱਚਿਆਂ ਨੂੰ ਚੰਗੀ ਸਿੱਖਿਆ ਦਿਓ। ਮਹਿਜ਼ ਉਨ੍ਹਾਂ ਦੇ ਵਿਆਹ ਦੇ ਖ਼ਰਚ ਲਈ ਜੋੜਨ ਦੀ ਬਜਾਏ, ਉਨ੍ਹਾਂ ਦੀ ਸਿੱਖਿਆ 'ਤੇ ਨਿਵੇਸ਼ ਕਰੋ ਜਿਸ ਨਾਲ ਉਹ ਬਾਕੀ ਸਭ ਚੀਜ਼ਾਂ ਆਪਣੇ ਦਮ 'ਤੇ ਆਪ ਪ੍ਰਾਪਤ ਕਰ ਲੈਣਗੀਆਂ।
ਦੱਸ ਦੇਈਏ ਕਿ ਹਰ ਸਾਲ 8 ਸਤੰਬਰ ਨੂੰ ਅੰਤਰਰਾਸ਼ਟਰੀ ਸਾਖਰਤਾ ਦਿਵਸ ਵਜੋਂ ਮਨਾਇਆ ਜਾਂਦਾ ਹੈ, ਜੇਕਰ ਸਾਖਰਤਾ ਦਿਵਸ ਦਾ ਪਿਛੋਕੜ ਦੇਖੀਏ ਤਾਂ 17 ਨਵੰਬਰ ਨੂੰ 1965 ਨੂੰ ਯੂਨੈਸਕੋ ਵੱਲੋਂ ਫੈਸਲਾ ਕੀਤਾ ਗਿਆ ਸੀ ਕਿ ਹਰ ਸਾਲ 8 ਸੰਤਬਰ ਨੂੰ ਅੰਤਰਰਾਸ਼ਟਰੀ ਸਾਖਰਤਾ ਦਿਵਸ ਵਜੋਂ ਮਨਾਇਆ ਜਾਵੇਗਾ ਅਤੇ ਪਹਿਲੀ ਵਾਰ 8 ਸਤੰਬਰ 1966 ਨੂੰ ਅੰਤਰਰਾਸ਼ਟਰੀ ਸਾਖਰਤਾ ਦਿਵਸ ਮਨਾਇਆ ਗਿਆ ਸੀ।
ਬਿੱਟੂ ਦਾ ਦਾਅਵਾ : ਨਵੰਬਰ ਤੱਕ ਪੂਰੀ ਹੋਵੇਗੀ ਜਗਰਾਓਂ ਪੁਲ ਦੀ ਉਸਾਰੀ
NEXT STORY