ਬਠਿੰਡਾ (ਸੁਖਵਿੰਦਰ) : ਨਰੂਆਣਾ ਰੋਡ 'ਤੇ ਬੀਕਾਨੇਰ ਰੇਲਵੇ ਲਾਈਨ ਨਜ਼ਦੀਕ ਇਕ ਵਿਅਕਤੀ ਨੇ ਦਰੱਖ਼ਤ ਨਾਲ ਫਾਹ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਮ੍ਰਿਤਕ ਨੇ ਆਪਣੇ ਸੁਸਾਇਡ ਨੋਟ 'ਚ ਆਪਣੀ ਮੌਤ ਦੇ ਲਈ ਕਿਸੇ ਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ। ਪੁਲਸ ਮਾਮਲੇ 'ਚ ਅਗਲੀ ਕਾਰਵਾਈ ਕਰ ਰਹੀ ਹੈ। ਜਾਣਕਾਰੀ ਅਨੁਸਾਰ ਸਹਾਰਾ ਜਨ ਸੇਵਾ ਨੂੰ ਸੂਚਨਾ ਮਿਲੀ ਸੀ ਕਿ ਬੀਕਾਨੇਰ ਰੇਲਵੇ ਲਾਈਨ ਨਜ਼ਦੀਕ ਇਕ ਵਿਅਕਤੀ ਨੇ ਫਾਹਾ ਲੈ ਲਿਆ। ਸੂਚਨਾ ਮਿਲਣ 'ਤੇ ਸਹਾਰਾ ਵਰਕਰ ਅਤੇ ਜੀ. ਆਰ. ਪੀ. ਦੇ ਅਧਿਕਾਰੀ ਮੌਕੇ 'ਤੇ ਪਹੁੰਚੇ । ਪੁਲਸ ਦੀ ਪੜਤਾਲ ਤੋਂ ਬਾਅਦ ਸੰਸਥਾ ਮੈਂਬਰਾਂ ਨੇ ਮ੍ਰਿਤਕ ਦੀ ਲਾਸ਼ ਨੂੰ ਦਰੱਖ਼ਤ ਤੋਂ ਹੇਠਾਂ ਉਤਾਰਿਆ।
ਇਹ ਵੀ ਪੜ੍ਹੋਂ : ਹਵਸ ਦੇ ਭੁੱਖੇ ਮੁੰਡਿਆਂ ਨੂੰ ਵੀ ਨਹੀਂ ਬਖਸ਼ ਰਹੇ: ਹੁਣ 8 ਸਾਲਾ ਮੁੰਡੇ ਨਾਲ ਕੀਤਾ ਗਲਤ ਕੰਮ
ਮ੍ਰਿਤਕ ਕੋਲ ਇਕ ਸੁਸਾਇਡ ਨੋਟ ਵੀ ਪੁਲਸ ਨੇ ਬਰਾਮਦ ਕੀਤਾ।ਸੁਸਾਇਡ ਨੋਟ ਨਾਲ ਹੀ ਮ੍ਰਿਤਕ ਦੀ ਸਨਾਖਤ ਰਮੇਸ਼ ਕੁਮਾਰ 48 ਪੁੱਤਰ ਮਦਨ ਲਾਲ ਵਾਸੀ ਅਮਰਪੁਰਾ ਬਸਤੀ ਵਜੋਂ ਹੋਈ। ਮ੍ਰਿਤਕ ਨੇ ਸੁਸਾਇਡ ਨੋਟ 'ਚ ਆਪਣੇ ਸਰੀਰ ਦੇ ਅੰਗ ਦਾਨ ਕਰਨ ਦੀ ਇੱਛਾ ਵੀ ਜਤਾਈ ਹੈ, ਉਸ ਨੇ ਲਿਖਿਆ ਕਿ ਜੇਕਰ ਮੇਰੇ ਅੰਗ ਕਿਸੇ ਦੇ ਕੰਮ ਆ ਸਕਣ ਤਾਂ ਇਨ੍ਹਾਂ ਨੂੰ ਕੱਢ ਲੈਣਾ। ਸਹਾਰਾ ਵਰਕਰਾਂ ਨੇ ਲਾਸ਼ ਨੂੰ ਪੋਸਟਮਾਰਟਮ ਦੇ ਲਈ ਸਿਵਲ ਹਸਪਤਾਲ ਪਹੁੰਚਾਇਆ। ਪੁਲਸ ਅਗਲੀ ਕਾਰਵਾਈ ਕਰ ਰਹੀ ਹੈ। ਇਧਰ, ਮਾਡਲ ਟਾਊਨ ਗੁਰਦੁਆਰਾ ਨਜ਼ਦੀਕ ਦੋ ਮੋਟਰਸਾਈਕਲਾਂ ਦੀ ਟੱਕਰ 'ਚ ਇਕ ਮੋਟਰਸਾਈਕਲ ਸਵਾਰ ਨਿਰੰਜਨ ਸਿੰਘ ਵਾਸੀ ਧੋਬੀਆਣਾ ਜ਼ਖਮੀ ਹੋ ਗਿਆ ਜਿਸ ਨੂੰ ਸਹਾਰਾ ਵਲੋਂ ਹਸਪਤਾਲ ਪਹੁੰਚਾਇਆ।
ਇਹ ਵੀ ਪੜ੍ਹੋਂ : ਅਕਾਲੀ ਦਲ ਬਾਦਲ ਦਾ ਭੋਗ ਪਹਿਲਾਂ ਦਿੱਲੀ ਪਾਵਾਂਗੇ ਫਿਰ ਸ਼੍ਰੋਮਣੀ ਕਮੇਟੀ ਦੀ ਇਲੈਕਸ਼ਨ 'ਚ : ਜੀ. ਕੇ.
ਜੌੜਾ ਛੱਤਰਾਂ ਵਿਖੇ 2 ਧਿਰਾਂ 'ਚ ਝਗੜਾ, ਨੌਜਵਾਨ ਜ਼ਖ਼ਮੀ
NEXT STORY