ਬਠਿੰਡਾ(ਜ. ਬ.)— ਪੰਜਾਬ ਸਰਕਾਰ ਵਲੋਂ ਖੇਡਾਂ ਦਾ ਬਜਟ ਦੁੱਗਣਾ ਕੀਤਾ ਗਿਆ। ਪੰਜਾਬ 'ਚ ਖੇਡਾਂ ਦਾ ਮਾਹੌਲ ਪੈਦਾ ਕਰਨਾ ਇਕ ਵੱਡੇ ਪੁੰਨ ਵਰਗਾ ਹੈ ਕਿਉਂਕਿ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਰੱਖਣ ਤੇ ਨਸ਼ਾ ਮੁਕਤ ਪੰਜਾਬ ਦੀ ਸਿਰਜਣਾ ਕਰਨਾ ਖੇਡਾਂ ਦਾ ਮਾਹੌਲ ਬਣਾਉਣਾ ਲਾਜ਼ਮੀ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਇਥੇ ਇਕ ਸਪੋਰਟਸ ਕਲੱਬ ਦੇ ਉਦਘਾਟਨ ਮੌਕੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵਲੋਂ ਕੀਤਾ ਗਿਆ। ਉਨ੍ਹਾਂ ਬੱਲੇਬਾਜ਼ੀ ਕਰ ਕੇ ਕਲੱਬ ਦੇ ਪਹਿਲੇ ਕ੍ਰਿਕਟ ਟੂਰਨਾਮੈਂਟ ਸੰਜੀਵਨੀ ਚਿਲਡਰਨ ਹਸਪਤਾਲ ਕੱਪ ਦੀ ਸ਼ੁਰੂਆਤ ਵੀ ਕਰਵਾਈ।
ਇਸ 1010 ਸਪੋਰਟਸ ਕਲੱਬ ਦੇ ਸੰਚਾਲਕ ਬਲਵਿੰਦਰ ਸ਼ਰਮਾ ਤੇ ਕੋਚ ਹਰਪ੍ਰੀਤ ਸੰਧੂ ਵਧਾਈ ਦੇ ਪਾਤਰ ਹਨ, ਜਿਨ੍ਹਾਂ ਵਲੋਂ ਇਹ ਯੋਗ ਉਪਰਾਲਾ ਕੀਤਾ ਹੈ। ਵਿੱਤ ਮੰਤਰੀ ਨੇ ਸ਼ਮ੍ਹਾ ਰੌਸ਼ਨ ਕਰਨ ਉਪਰੰਤ ਕ੍ਰਿਕਟ ਪਿੱਚ 'ਤੇ ਵੀ ਜੌਹਰ ਦਿਖਾਏ। ਉਨ੍ਹਾਂ ਦੱਸਿਆ ਕਿ ਕਈ ਦਹਾਕੇ ਪਹਿਲਾਂ ਦਾ ਬਚਪਨ ਤੇ ਜਵਾਨੀ ਯਾਦ ਆ ਗਈ, ਜਦੋਂ ਖੇਡ ਮੈਦਾਨ 'ਚ ਲੰਬਾ ਸਮਾਂ ਗੁਜ਼ਰਦਾ ਸੀ। ਇਨਸਾਨ ਭਾਵੇਂ ਕਿਸੇ ਵੀ ਅਹੁਦੇ 'ਤੇ ਪਹੁੰਚ ਜਾਵੇ ਪਰ ਉਸ ਦਾ ਖੇਡਾਂ ਨਾਲ ਪ੍ਰੇਮ ਕਦੇ ਨਹੀਂ ਘਟਦਾ। ਇਸ ਮੌਕੇ ਅਰੁਣ ਵਧਾਵਨ ਪ੍ਰਧਾਨ ਬਠਿੰਡਾ ਕਾਂਗਰਸ, ਕੇ. ਕੇ. ਅਗਰਵਾਲ, ਪਵਨ ਮਾਨੀ, ਕੌਂਸਲਰ ਬੇਅੰਤ ਸਿੰਘ ਆਦਿ ਵੀ ਮੌਜੂਦ ਸਨ।
ਜਦੋਂ ਲੋਕਾਂ ਨੇ ਚੌਂਕ ਵਿਚਕਾਰ ਘੇਰੀ 'ਕੈਪਟਨ' ਦੀ ਕਾਰ... (ਵੀਡੀਓ)
NEXT STORY