ਬਠਿੰਡਾ (ਅਮਿਤ ਸ਼ਰਮਾ) : ਬਠਿੰਡਾ ਦੇ ਰਾਮਪੁਰਾ ਫੂਲ 'ਚ ਮਾਮੂਲੀ ਗੱਲ ਨੇ ਖਤਰਨਾਕ ਲੜਾਈ ਦਾ ਰੂਪ ਲੈ ਲਿਆ। ਜਾਣਕਾਰੀ ਮੁਤਾਬਕ ਛੋਟੀ ਲੜਕੀ ਦੇ ਸਕੂਟਰੀ ਦਾ ਹੈਂਡਲ ਲੱਗਣ ਤੋਂ ਭੜਕੇ ਉਸ ਦੇ ਪਰਿਵਾਰ ਨੇ ਮੰਨੀ ਨਾਂਅ ਦੇ ਮੁੰਡੇ ਦੀ ਜੰਮ ਕੇ ਕੁੱਟਮਾਰ ਕੀਤੀ ਤੇ ਇਹ ਸਾਰੀ ਕੁੱਟਮਾਰ ਸੀ.ਸੀ.ਟੀ.ਵੀ. 'ਚ ਕੈਦ ਹੋ ਗਈ। ਉਕਤ ਵਿਅਕਤੀਆਂ ਨੇ ਮੁੰਡੇ ਦੀ ਲੋਹੇ ਦੀ ਰੋਡ ਨਾਲ ਬੇਹਰਿਹਮੀ ਨਾਲ ਕੁੱਟਮਾਰ ਕੀਤੀ। ਇਸ ਕੁੱਟਮਾਰ 'ਚ ਪੀੜਤ ਦੇ ਹੱਥ, ਪੈਰ 'ਚ ਫਰੈਕਚਰ ਆ ਗਿਆ ਤੇ ਗੰਭੀਰ ਸੱਟਾਂ ਵੀ ਲੱਗੀਆਂ।
ਇਸ ਸਬੰਧੀ ਪੁਲਸ ਅਧਿਕਾਰੀ ਨੇ ਦੱਸਿਆ ਕਿ ਉਹ ਐਕਸਰੇ ਰਿਪੋਰਟ ਦੀ ਉਡੀਕ ਕਰ ਰਹੇ ਹਨ ਤੇ ਉਸ ਤੋਂ ਬਾਅਦ ਹੀ ਮਾਮਲਾ ਦਰਜ ਕਰ ਬਣਦੀ ਕਾਰਵਾਈ ਕੀਤੀ ਜਾਵੇਗੀ।
ਅਕਾਲੀ ਆਗੂ ਸਾਥੀਆਂ ਸਣੇ ਕਾਬੂ, ਕਾਂਗਰਸੀ ਸਰਪੰਚ ਦੇ ਪਤੀ ਦੀ ਕਰਨੀ ਸੀ ਹੱਤਿਆ
NEXT STORY