ਬਠਿੰਡਾ : (ਅਮਿਤ ਸ਼ਰਮਾ) : ਹਰਸਿਮਰਤ ਬਾਦਲ ਨੇ ਜਿਸ ਜ਼ਖਮੀ ਪਰਿਵਾਰ ਦੀ ਮਦਦ ਕੀਤੀ ਸੀ, ਉਨ੍ਹਾਂ ਨੇ ਬੀਬਾ ਬਾਦਲ ਦਾ ਤਹਿ ਦਿਲੋਂ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ਹਰਸਿਮਰਤ ਬਾਦਲ ਨੇ ਜਿਵੇਂ ਹੀ ਉਨ੍ਹਾਂ ਨੂੰ ਜ਼ਖਮੀ ਹਾਲਤ ਵਿਚ ਸੜਕ 'ਤੇ ਪਏ ਦੇਖਿਆ ਤਾਂ ਉਨ੍ਹਾਂ ਨੇ ਬਿਨਾਂ ਕੁੱਝ ਸੋਚੇ ਸਮਝੇ ਆਪਣੇ ਕਾਫਲੇ ਨੂੰ ਰੋਕਿਆ ਅਤੇ ਉਨ੍ਹਾਂ ਦੀ ਮਦਦ ਕੀਤੀ। ਇੱਥੋਂ ਤੱਕ ਉਨ੍ਹਾਂ ਵੱਲੋਂ ਜ਼ਖਮੀਆਂ ਨੂੰ ਮੌਕੇ 'ਤੇ ਮੁੱਢਲੀ ਸਹਾਇਆ ਵੀ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਬੀਬਾ ਬਾਦਲ ਬਾਅਦ ਵਿਚ ਉਨ੍ਹਾਂ ਨੂੰ ਖੁਦ ਹਸਪਤਾਲ ਤੱਕ ਛੱਡ ਕੇ ਆਏ ਅਤੇ ਹਰ ਸੰਭਵ ਮਦਦ ਦਾ ਭਰੋਸਾ ਵੀ ਦਿੱਤਾ।

ਦੱਸ ਦੇਈਏ ਕਿ 2 ਜੂਨ ਦੀ ਰਾਤ ਨੂੰ ਬਠਿੰਡਾ ਦੇ ਪਿੰਡ ਬੀੜ ਤਲਾਬ ਦਾ ਰਹਿਣ ਵਾਲਾ ਗੁਰਦੀਪ ਸਿੰਘ ਸਕੂਟਰ 'ਤੇ ਆਪਣੀ ਪਤਨੀ ਅਤੇ 3 ਪੋਤਰੇ ਅਤੇ ਪੋਤਰੀਆਂ ਨਾਲ ਜਾ ਰਿਹਾ ਸੀ ਕਿ ਬਠਿੰਡਾ-ਬਾਦਲ ਸੜਕ 'ਤੇ ਪਏ ਟੋਏ ਕਾਰਨ ਉਹ ਹੇਠਾਂ ਡਿੱਗ ਗਏ ਅਤੇ ਜ਼ਖਮੀ ਹੋ ਗਏ। ਇੰਨੇ ਨੂੰ ਉਥੋਂ ਹਰਸਿਮਰਤ ਕੌਰ ਬਾਦਲ ਦਾ ਕਾਫਲਾ ਜਾ ਰਿਹਾ ਸੀ, ਜੋ ਜ਼ਖਮੀਆਂ ਨੂੰ ਦੇਖ ਕੇ ਰੁੱਕ ਗਿਆ ਅਤੇ ਉਨ੍ਹਾਂ ਦੀ ਮਦਦ ਕੀਤੀ। ਬੀਬਾ ਬਾਦਲ ਨੇ ਜ਼ਖ਼ਮੀ ਬੱਚਿਆਂ ਦੀ ਮਲਹਮ-ਪੱਟੀ ਕਰਨ ਤੋਂ ਇਲਾਵਾ ਸੜਕ ਵਿਚਲੇ ਡੂੰਘੇ ਟੋਏ ਦੀ ਮੁਰੰਮਤ ਲਈ ਬਠਿੰਡਾ ਦੇ ਡਿਪਟੀ ਕਮਿਸ਼ਨਰ ਨੂੰ ਫ਼ੋਨ 'ਤੇ ਨਿਰਦੇਸ਼ ਵੀ ਦਿੱਤੇ।
ਪੰਜਾਬ 'ਚ ਬਿਜਲੀ ਦੀ ਡਿਮਾਂਡ 1866 ਲੱਖ ਯੂਨਿਟ ਤੋਂ ਪਾਰ
NEXT STORY