ਬਠਿੰਡਾ (ਕੁਨਾਲ) : ਜੇਕਰ ਤੁਸੀਂ ਵੀ ਪੰਜਾਬ ਸਰਕਾਰ ਦੇ ਸਮਾਰਟ ਫੋਨਾਂ ਦਾ ਇੰਤਜ਼ਾਰ ਕਰ ਰਹੇ ਹੋ ਤਾਂ ਤੁਹਾਨੂੰ ਥੋੜ੍ਹਾ ਹੋਰ ਇੰਤਜ਼ਾਰ ਕਰਨਾ ਪਵੇਗਾ ਕਿਉਂਕਿ ਇਕ ਵਾਰ ਫਿਰ ਕੈਪਟਨ ਸਰਕਾਰ ਨੇ ਸਮਾਰਟਫੋਨ ਦੇਣ ਦੀ ਨਵੀਂ ਤਰੀਕ ਜਾਰੀ ਕਰ ਦਿੱਤੀ ਹੈ।
ਦਰਅਸਲ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਦੇ ਨੌਜਵਾਨਾਂ ਨੂੰ ਸਮਾਰਟਫੋਨ ਦੇਣ ਵਿਚ ਕੀਤੀ ਜਾ ਰਹੀ ਦੇਰੀ 'ਤੇ ਕਿਹਾ ਕਿ ਟੈਂਡਰ ਲੱਗ ਚੁੱਕਾ ਹੈ ਅਤੇ ਜਲਦੀ ਹੀ ਫੋਨ ਸਰਕਾਰ ਕੋਲ ਪਹੁੰਚਣ ਵਾਲੇ ਹਨ ਅਤੇ ਅਗਲੇ 3 ਮਹੀਨਿਆਂ ਵਿਚ ਸਮਾਰਟਫੋਨ ਨੌਜਵਾਨਾਂ ਨੂੰ ਵੰਡ ਦਿੱਤੇ ਜਾਣਗੇ। ਫਿਲਹਾਲ ਸਮਾਰਟ ਫੋਨ ਦੀ ਘੰਟੀ ਕਦੋਂ ਵੱਜੇਗੀ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।
ਦੱਸ ਦੇਈਏ ਕਿ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਬਠਿੰਡਾ ਨਾਲ ਕੀਤੇ ਵਿਕਾਸ ਦੇ ਵਾਅਦੇ ਪੂਰੇ ਕਰਦੇ ਹੋਏ ਕਈ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਰੱਖੇ। ਇਸ ਦੌਰਾਨ ਉਨ੍ਹਾਂ ਪੰਜਾਬ ਸਰਕਾਰ ਦੇ ਵੱਲੋਂ ਕੀਤੇ ਕੰਮ ਵੀ ਗਿਣਾਏ। ਇਸ ਦੌਰਾਨ ਮਨਪ੍ਰੀਤ ਬਾਦਲ ਨੇ ਪੰਜਾਬ ਸਰਕਾਰ ਵੱਲੋ ਰਜਿਸਟਰੀ ਲਈ 500 ਰੁਪਏ ਦੀ ਅਪਾਇੰਟਮੈਂਟ ਫੀਸ ਵਾਧੇ 'ਤੇ ਵੀ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਇਸ ਮਾਮੂਲੀ ਫੀਸ ਨਾਲ ਲੋਕਾਂ 'ਤੇ ਕੋਈ ਭਾਰ ਨਹੀਂ ਵਧੇਗਾ।
ਪ੍ਰਵਾਸੀ ਨੌਜਵਾਨ ਦੇ ਕਤਲ ਦਾ ਮਾਮਲਾ 24 ਘੰਟੇ 'ਚ ਟਰੇਸ, ਦੋ ਸਕੇ ਭਰਾ ਗ੍ਰਿਫ਼ਤਾਰ
NEXT STORY