ਬਠਿੰਡਾ (ਬਲਵਿੰਦਰ,ਵਿਜੈ)-ਅੱਜ ਇੱਥੇ ਨਹਿਰ 'ਚੋਂ ਰਾਕਟ ਲਾਂਚਰ ਦਾ ਅਣਚੱਲਿਆ ਗੋਲਾ ਮਿਲਿਆ ਹੈ। ਇਸ ਅਣਚੱਲੇ ਗੋਲੇ ਮਿਲਣ ਦੇ ਨਾਲ ਲੋਕਾਂ 'ਚ ਦਹਿਸ਼ਤ ਦਾ ਮਾਹੌਲ ਹੈ ਅਤੇ ਇਸ ਦੀ ਜਾਂਚ ਕੀਤੀ ਜਾ ਰਹੀ ਹੈ।ਜਾਣਕਾਰੀ ਅਨੁਸਾਰ ਨਹਿਰ ਅੱਜਕੱਲ੍ਹ ਬੰਦ ਹੈ ਤੇ ਖੜ੍ਹੇ ਪਾਣੀ 'ਚੋਂ ਅੱਜ ਸਵੇਰੇ ਕੁਝ ਮਛਿਆਰੇ ਮੱਛੀਆਂ ਫੜ੍ਹ ਰਹੇ ਸਨ। ਇਸੇ ਦੌਰਾਨ ਉਨ੍ਹਾਂ ਨੂੰ ਨਹਿਰ 'ਚੋਂ ਇਕ ਅਜੀਬੋ-ਗਰੀਬ ਚੀਜ ਮਿਲੀ। ਇਸਨੂੰ ਬਾਹਰ ਕੱਢਕੇ ਥਾਣਾ ਥਰਮਲ ਪੁਲਸ ਨੂੰ ਸੂਚਿਤ ਕੀਤਾ ਗਿਆ।ਥਾਣਾ ਮੁਖੀ ਬਲਵਿੰਦਰ ਸਿੰਘ ਨੇ ਦੱਸਿਆ ਕਿ ਨਹਿਰ 'ਚੋਂ ਮਿਲੀ ਚੀਜ ਰਾਕਟ ਲਾਂਚਰ ਦਾ ਅਨਚੱਲਿਆ ਗੋਲਾ ਹੈ। ਗੋਲੇ ਦੀ ਜਾਂਚ ਖ਼ਾਤਰ ਬੰਬ ਰੋਧਕ ਦਸਤੇ ਨੂੰ ਬੁਲਾਇਆ ਗਿਆ ਹੈ।
ਇਹ ਵੀ ਪੜ੍ਹੋ: ਸਨਸਨੀਖੇਜ ਖ਼ੁਲਾਸਾ: ਕਿਰਾਏਦਾਰ ਜਨਾਨੀ ਨੇ 2 ਲੱਖ 'ਚ ਵੇਚੀ ਮਕਾਨ ਮਾਲਕ ਦੀ ਧੀ
ਸੰਭਾਵਨਾ ਹੈ ਕਿ ਇਹ ਗੋਲਾ ਪਿੱਛੋਂ ਰੁੜ੍ਹ ਕੇ ਆਇਆ ਹੈ, ਕਿਉਂਕਿ ਇਹ ਨਹਿਰ ਗੋਬਿੰਦਗੜ੍ਹ ਤੋਂ ਆਉਂਦੀ ਹੈ, ਜਿਥੇ ਫੌਜ ਦਾ ਕਬਾੜ ਭਾਰੀ ਮਾਤਰਾ 'ਚ ਵਿਕਦਾ ਹੈ। ਇੱਥੋਂ ਅਕਸਰ ਐਸਾ ਕੁਝ ਨਹਿਰ 'ਚ ਸੁੱਟ ਦਿੱਤਾ ਜਾਂਦਾ ਹੈ, ਜੋ ਰੁੜ੍ਹ ਕੇ ਇਸ ਪਾਸੇ ਪਹੁੰਚ ਜਾਂਦਾ ਹੈ। ਪਹਿਲਾਂ ਵੀ ਇਸ ਤਰ੍ਹਾਂ ਦੀਆਂ ਵਸਤਾਂ ਨਹਿਰ 'ਚੋਂ ਮਿਲ ਜਾਂਦੀਆਂ ਹਨ। ਫਿਰ ਵੀ ਪੁਲਸ ਇਸ ਨੂੰ ਸ਼ੱਕ ਦੀ ਨਜ਼ਰ ਨਾਲ ਦੇਖ ਰਹੀ ਹੈ।
ਇਹ ਵੀ ਪੜ੍ਹੋ: 83 ਫ਼ੀਸਦੀ ਅੰਕ ਪ੍ਰਾਪਤ ਕਰਨ ਵਾਲੀ ਸਿੱਖਿਆਰਥਣ ਨੇ ਗਰੀਬੀ ਕਾਰਨ ਕੀਤੀ ਖ਼ੁਦਕੁਸ਼ੀ
ਇੰਪਰੂਵਮੈਂਟ ਟਰੱਸਟ ਅਲਾਟੀਆਂ ਨੂੰ ਮੁੱਢਲੀਆਂ ਸਹੂਲਤਾਂ ਉਪਲੱਬਧ ਕਰਵਾਉਣ ’ਚ ਨਾਕਾਮ
NEXT STORY