ਬਠਿੰਡਾ (ਕੁਨਾਲ ਬਾਂਸਲ): ਬਠਿੰਡਾ ਦੇ ਧੋਬੀਆਣਾ 'ਚ ਇਕ ਨੌਜਵਾਨ ਵਲੋਂ ਫਾਹਾ ਲਗਾ ਕੇ ਆਪਣੀ ਜੀਵਲ ਲੀਲਾ ਖਤਮ ਕਰ ਦੇਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਦਰਅਸਲ ਮਰਨ ਵਾਲੇ ਨੌਜਵਾਨ ਦਾ 4 ਸਾਲ ਪਹਿਲਾਂ ਵਿਆਹ ਹੋਇਆ ਸੀ, ਪਰ ਉਸ ਦੇ ਬਾਅਦ ਤੋਂ ਹੀ ਇਨ੍ਹਾਂ ਦੋਵਾਂ 'ਚ ਵਿਵਾਦ ਰਹਿੰਦਾ ਸੀ। ਇਸ ਦੇ ਚੱਲਦਿਆਂ ਆਖਰਕਾਰ ਨੌਜਵਾਨ ਨੇ ਘਰ 'ਚ ਫਾਹਾ ਲਗਾ ਕੇ ਆਪਣੀ ਜਾਨ ਦੇ ਦਿੱਤੀ। ਪੁਲਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਬਠਿੰਡਾ ਦੇ ਸਰਕਾਰੀ ਹਸਪਤਾਲ 'ਚ ਰੱਖਿਆ ਹੈ, ਪਰ ਮ੍ਰਿਤਕ ਦੀ ਮਾਂ ਦਾ ਦੋਸ਼ ਹੈ ਕਿ ਉਨ੍ਹਾਂ ਦੀ ਨੂੰਹ ਦਾ ਕਿਸੇ ਹੋਰ ਨਾਲ ਨਾਜਾਇਜ਼ ਰਿਸ਼ਤਾ ਸੀ, ਜਿਸ ਦੇ ਕਾਰਨ ਇਹ ਸਭ ਕੁੱਝ ਹੋਇਆ ਹੈ।
ਇਹ ਵੀ ਪੜ੍ਹੋ: ਪਟਿਆਲਾ 'ਚ ਕੋਰੋਨਾ ਦਾ ਫਟਿਆ ਬੰਬ, 22 ਮਾਮਲੇ ਆਏ ਸਾਹਮਣੇ
ਇਸ ਸਬੰਧੀ ਮ੍ਰਿਤਕ ਅਮਨਦੀਪ ਦੀ ਮਾਤਾ ਬਲਜੀਤ ਕੌਰ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਨੂੰਹ ਦੇ ਚਾਲ-ਚਲਣ ਠੀਕ ਨਹੀਂ ਸੀ ਅਤੇ ਘਰ ਤੋਂ ਬਾਹਰ ਬਿਨਾਂ ਦੱਸੇ ਚਲੀ ਜਾਂਦੀ ਸੀ। ਪਿਛਲੇ ਕਾਫੀ ਦਿਨਾਂ ਤੋਂ ਇਸ ਕਾਰਨ ਵਿਵਾਦ ਚੱਲਦਾ ਰਹਿੰਦਾ ਸੀ ਅਤੇ ਉਹ ਘਰ ਛੱਡ ਕੇ ਚਲੀ ਗਈ ਸੀ। ਉਨ੍ਹਾਂ ਨੂੰ ਸ਼ੱਕ ਹੈ ਉਨ੍ਹਾਂ ਦੀ ਨੂੰਹ ਨੂੰ ਅੱਗੇ ਕਿਤੇ ਹੋਰ ਉਸ ਦੇ ਮਾਤਾ-ਪਿਤਾ ਨੇ ਵੇਚ ਦਿੱਤਾ ਹੈ ਜਾਂ ਵਿਆਹ ਕਰ ਦਿੱਤਾ ਹੈ, ਜਿਸ ਦੇ ਚੱਲਦੇ ਉਨ੍ਹਾਂ ਦੇ ਪੁੱਤਰ ਨੇ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ।ਇਸ ਪੂਰੇ ਮਾਮਲੇ ਨੂੰ ਲੈ ਕੇ ਬਠਿੰਡਾ ਪੁਲਸ ਥਾਣਾ ਕੈਂਟ ਮੌਕੇ 'ਤੇ ਪਹੁੰਚੀ ਅਤੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਸਿਵਿਲ ਹਸਪਤਾਲ 'ਚ ਪੋਸਟਮਾਰਟਮ ਲਈ ਰੱਖਿਆ ਹੈ, ਜਿਵੇਂ ਹੀ ਉਸ ਦੀ ਰਿਪੋਰਟ ਆਉਂਦੀ ਹੈ, ਉਸ ਦੇ ਆਧਾਰ 'ਤੇ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ: 4 ਭੈਣਾਂ ਦੇ ਇਕਲੌਤੇ ਭਰਾ ਨਾਲ ਵਾਪਰਿਆ ਦਰਦਨਾਕ ਹਾਦਸਾ, ਬਾਂਹ ਦੇ ਹੋਏ ਟੋਟੇ-ਟੋਟੇ
ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਾਮਲੇ 'ਚ ਸੁਖਬੀਰ ਦੀ ਚੁੱਪੀ 'ਤੇ 'ਜਾਗੋ' ਪਾਰਟੀ ਨੇ ਚੁੱਕੇ ਸਵਾਲ
NEXT STORY