ਜਲੰਧਰ (ਚਾਵਲਾ) : ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਾਮਲਿਆਂ ਦੀ ਜਾਂਚ ਸਬੰਧੀ ਸੀ. ਬੀ. ਆਈ. ਅਤੇ ਪੰਜਾਬ ਪੁਲਸ ਦੀ ਐੱਸ. ਆਈ. ਟੀ. ਵਿਚਾਲੇ ਜਾਂਚ ਦੇ ਅਧਿਕਾਰ ਨੂੰ ਲੈ ਕੇ ਪੈਦਾ ਹੋਏ ਟਕਰਾਅ ਚਲ ਰਿਹਾ ਹੈ। ਇਸ ਸਬੰਧੀ 'ਜਾਗੋ' ਪਾਰਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਨੇ ਚੀਫ਼ ਜਸਟਿਸ ਆਫ਼ ਇੰਡੀਆ ਐੱਸ. ਏ. ਬੋਬਡੇ ਨੂੰ ਜਾਂਚ ਦੇ ਅਧਿਕਾਰ 'ਤੇ ਉਕਤ ਮਾਮਲੇ ਵਿਚ ਸੁਪਰੀਮ ਕੋਰਟ ਵਿਚ ਲਮਕਦੇ ਸੀ. ਬੀ. ਆਈ. ਦੇ ਦਾਅਵੇ ਉੱਤੇ ਜਲਦੀ ਵਿਚਾਰ ਕਰ ਕੇ ਨਬੇੜਾ ਕਰਨ ਦੀ ਅਪੀਲ ਕੀਤੀ ਹੈ। ਜੀ. ਕੇ. ਨੇ ਕਿਹਾ ਕਿ 2015 'ਚ ਹੋਈ ਬੇਅਦਬੀ 'ਤੇ 5 ਸਾਲ ਦੇ ਬਾਅਦ ਜਾਂਚ ਦੇ ਅਧਿਕਾਰ ਸਬੰਧੀ ਮੋਹਾਲੀ ਕੋਰਟ 'ਚ ਸੀ. ਬੀ. ਆਈ. ਵੱਲੋਂ ਬੁੱਧਵਾਰ ਨੂੰ ਪੁਲਸ ਜਾਂਚ ਨੂੰ ਰੋਕਣ ਦੀ ਲਗਾਈ ਗਈ ਗੁਹਾਰ, ਇਨਸਾਫ਼ ਦੀ ਉਡੀਕ ਕਰ ਰਹੀ ਸਿੱਖ ਕੌਮ ਨੂੰ ਦਰਦ ਦੇਣ ਦੇ ਬਰਾਬਰ ਹੈ। ਹਾਲਾਂਕਿ ਐੱਸ. ਆਈ. ਟੀ. ਵਲੋਂ ਇਸ ਮਾਮਲੇ ਵਿਚ ਹਾਲ ਹੀ 'ਚ ਡੇਰਾ ਸਿਰਸਾ ਮੁਖੀ ਰਾਮ ਰਹੀਮ ਨੂੰ ਆਰੋਪੀ ਨਾਮਜ਼ਦ ਕੀਤਾ ਗਿਆ ਹੈ, ਇਸ ਲਈ ਅਜਿਹੇ ਸਮੇਂ 'ਚ 2 ਜਾਂਚ ਏਜੰਸੀਆਂ ਦਾ ਆਪਸ ਵਿਚ ਟਕਰਾਉਣਾ ਇਨਸਾਫ਼ ਦੀ ਰਾਹ ਵਿਚ ਵੱਡੀ ਰੁਕਾਵਟ ਹੈ। ਜੀ. ਕੇ. ਨੇ ਚੀਫ਼ ਜਸਟਿਸ ਨੂੰ 3 ਮਹੀਨਿਆਂ 'ਚ ਉਕਤ ਮਾਮਲਿਆਂ ਦੀ ਜਾਂਚ ਪੂਰੀ ਕਰਨ ਦਾ ਸਬੰਧਤ ਏਜੰਸੀ ਨੂੰ ਨਿਰਦੇਸ਼ ਦੇਣ ਦੀ ਵੀ ਗੁਹਾਰ ਲਗਾਈ ਹੈ। ਨਾਲ ਹੀ ਜੀ. ਕੇ. ਨੇ ਬੇਅਦਬੀ ਅਤੇ ਚੋਰੀ ਹੋਏ ਸਰੂਪਾਂ ਦੇ ਮਾਮਲੇ 'ਚ ਬਾਦਲ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਸ਼੍ਰੋਮਣੀ ਅਤੇ ਦਿੱਲੀ ਕਮੇਟੀ ਦੀ ਚੁੱਪ ਉੱਤੇ ਸਵਾਲ ਵੀ ਚੁੱਕੇ ਹਨ।
ਇਹ ਵੀ ਪੜ੍ਹੋ : ਬੇਅਦਬੀ ਮਾਮਲੇ 'ਚ ਆਇਆ ਨਵਾਂ ਮੋੜ
ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਚੋਰੀ ਮਾਮਲਿਆਂ ਵਿਚ ਬਾਦਲ ਦਲ ਦੀ ਚੁੱਪ ਨੂੰ ਸ਼ੱਕੀ ਦੱਸਦੇ ਹੋਏ ਉਨ੍ਹਾਂ ਨੇ ਕਿਹਾ ਕਿ 2015 ਵਿਚ ਇਨ੍ਹਾਂ ਦੀ ਪੰਜਾਬ ਵਿਚ ਸਰਕਾਰ ਰਹਿੰਦੇ ਸ਼ਰੇਆਮ ਡੇਰਾ ਸਮਰਥਕਾਂ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਚੋਰੀ ਅਤੇ ਬੇਅਦਬੀ ਕੀਤੀ ਜਾਂਦੀ ਰਹੀ। ਜਿਸ ਤੋਂ ਬਾਅਦ ਰੋਸ ਪ੍ਰਗਟ ਕਰ ਰਹੀ ਸਿੱਖ ਸੰਗਤ ਉੱਤੇ ਇਨ੍ਹਾਂ ਦੀ ਪੁਲਸ ਸਿੱਧੀ ਗੋਲੀਆਂ ਚਲਾਉਂਦੀ ਹੈ। ਜਿਸ ਵਿਚ 2 ਸਿੱਖ ਸ਼ਹੀਦ ਹੁੰਦੇ ਹਨ। ਇਸ ਦੇ ਬਾਅਦ 2016 ਵਿਚ ਗੁਰਦੁਆਰਾ ਰਾਮਸਰ ਸਾਹਿਬ, ਅਮ੍ਰਿੰਤਸਰ ਵਿਖੇ ਲੱਗੀ ਅੱਗ ਦੇ ਬਾਅਦ 267 ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚੋਰੀ ਜਾਂ ਗ਼ਾਇਬ ਹੋ ਜਾਂਦੇ ਹਨ। ਪਰ ਸ਼੍ਰੋਮਣੀ ਕਮੇਟੀ 2020 ਤੱਕ ਇਸ ਚੋਰੀ ਨੂੰ ਦਬਾ ਕੇ ਰੱਖਦੀ ਹੈ। ਸਿੱਖ ਰੈੱਫਰੈਂਸ ਲਾਇਬ੍ਰੇਰੀ ਦਾ ਫ਼ੌਜ ਵੱਲੋਂ ਆਪ੍ਰੇਸ਼ਨ ਬਲੂ ਸਟਾਰ ਦੇ ਸਮੇਂ ਜੂਨ 1984 ਵਿਚ ਲੁੱਟ ਕੇ ਲੈ ਜਾਏ ਗਏ ਖ਼ਜ਼ਾਨੇ ਦੀ ਵਾਪਸੀ ਲਈ ਜਦੋਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਸੁਖਬੀਰ ਬਾਦਲ 2019 ਵਿਚ ਮੁਲਾਕਾਤ ਕਰ ਕੇ ਖ਼ਜ਼ਾਨਾ ਵਾਪਸ ਮੰਗਦੇ ਹਨ, ਤਾਂ ਇਨ੍ਹਾਂ ਦੀ ਨਵੀਂ ਚੋਰੀ ਸਾਹਮਣੇ ਆ ਜਾਂਦੀ ਹੈ।
ਇਹ ਵੀ ਪੜ੍ਹੋ : ਸਾਵਧਾਨ : ਡਰਾਈਵਿੰਗ ਲਾਈਸੈਂਸ ਅਪਲਾਈ ਕਰਦੇ ਸਮੇਂ ਕੀਤੀ ਇਹ ਗਲਤੀ ਪਵੇਗੀ ਭਾਰੀ
ਗ੍ਰਹਿ ਮੰਤਰੀ ਇਨ੍ਹਾਂ ਨੂੰ ਕਹਿੰਦੇ ਹਨ ਕਿ ਅਸੀਂ ਸ਼੍ਰੋਮਣੀ ਕਮੇਟੀ ਨੂੰ ਖ਼ਜ਼ਾਨਾ ਵਾਪਸ ਕਰ ਚੁੱਕੇ ਹਾਂ, ਜੇਕਰ ਕੁੱਝ ਬਾਕੀ ਹੈ, ਤਾਂ ਦੱਸੋ। ਅੱਜ ਇਕ ਸਾਲ ਦੇ ਬਾਅਦ ਵੀ ਸ਼੍ਰੋਮਣੀ ਕਮੇਟੀ ਸਰਕਾਰ ਨੂੰ ਕੁੱਝ ਵੀ ਦੱਸਣ ਦੀ ਹਾਲਤ ਵਿਚ ਨਹੀਂ ਹੈਂ, ਜਦੋਂ ਕਿ ਮੀਡੀਆ ਰਿਪੋਰਟਾਂ ਵਿਚ ਖ਼ੁਲਾਸਾ ਹੋ ਚੁੱਕਿਆ ਹੈ ਕਿ ਸਰਕਾਰ ਤੋਂ ਵਾਪਿਸ ਆਏ ਧਾਰਮਿਕ ਸਾਹਿਤ ਦਾ ਜ਼ਿਆਦਾਤਰ ਹਿੱਸਾ ਇਹ ਕਰੋੜਾਂ ਰੁਪਏ ਵਿਚ ਵੇਚ ਕੇ ਖਾ ਗਏ ਹਨ। ਜਿਸ ਵਿਚ ਸਰੀ ਗੁਰੂ ਗ੍ਰੰਥ ਸਾਹਿਬ ਦੇ ਹਸਤ ਲਿਖਤ ਸਰੂਪ ਸਣੇ ਗੁਰੂ ਸਾਹਿਬਾਨਾਂ ਦੇ ਹੁਕਮਨਾਮੇ ਵੀ ਸ਼ਾਮਿਲ ਹਨ। ਜੀ. ਕੇ. ਨੇ ਅਫ਼ਸੋਸ ਪ੍ਰਗਟਾਇਆ ਕਿ ਗੁਰੂ ਗ੍ਰੰਥ ਸਾਹਿਬ ਦੀ ਰਾਹ ਉੱਤੇ ਪੰਥ ਨੂੰ ਚਲਾਉਣ ਦੀ ਇੱਛਾ ਨਾਲ ਹੋਂਦ ਵਿਚ ਆਏ ਸ਼੍ਰੋਮਣੀ ਅਕਾਲੀ ਦਲ ਅਤੇ ਗੁਰਦੁਆਰਾ ਕਮੇਟੀਆਂ ਦੇ ਆਗੂ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਚੋਰੀ ਅਤੇ ਵੇਚਣ ਵਾਲਿਆਂ ਦੇ ਰੱਖਿਅਕ ਬਣਕੇ ਬੇਸ਼ਰਮੀ ਭਰੀ ਚੁੱਪ ਧਾਰਕੇ ਬੈਠੇ ਹੋਏ ਹਨ।
ਪਟਿਆਲਾ 'ਚ ਕੋਰੋਨਾ ਦਾ ਫਟਿਆ ਬੰਬ, 22 ਮਾਮਲੇ ਆਏ ਸਾਹਮਣੇ
NEXT STORY