ਬਠਿੰਡਾ— ਬਠਿੰਡਾ ਦਾ ਮਲਤਾਨੀਆ ਪਿੰਡ ਉਸ ਸਮੇਂ ਖੁਸ਼ੀ ਨਾਲ ਝੂਮ ਉੱਠਿਆ, ਜਦੋਂ ਇੱਥੋਂ ਦੀ ਧੀ ਨੂੰ ਇਟਲੀ ਦੀ ਅਗਲੀ ਰਾਜਦੂਤ ਬਣਾਇਆ ਗਿਆ। 1989-ਬੈਚ ਦੀ ਆਈ. ਐੱਫ. ਐੱਸ. ਅਫਸਰ ਰੀਨਤ ਸੰਧੂ ਨੂੰ ਇਟਲੀ ਦੀ ਅਗਲੀ ਰਾਜਦੂਤ ਬਣਾਇਆ ਗਿਆ ਹੈ।
ਵਰਤਮਾਨ ਸਮੇਂ ਵਿਚ ਰੀਨਤ ਵਾਸ਼ਿੰਗਟਨ ਵਿਖੇ ਭਾਰਤੀ ਮਿਸ਼ਨ ਵਿਚ ਡਿਪਟੀ ਚੀਫ ਦੇ ਤੌਰ 'ਤੇ ਸੇਵਾਵਾਂ ਨਿਭਾਅ ਰਹੀ ਹੈ। ਉਸ ਦੇ ਪਤੀ ਸ਼੍ਰੀ ਲੰਕਾ ਵਿਚ ਭਾਰਤੀ ਹਾਈ ਕਮਿਸ਼ਨਰ ਹਨ। ਰੀਨਤ ਦੇ ਇਟਲੀ ਦੀ ਰਾਜਦੂਤ ਬਣਨ ਦੀ ਖ਼ਬਰ ਜਿਵੇਂ ਹੀ ਉਸ ਦੇ ਪਿੰਡ ਪਹੁੰਚੀ ਤਾਂ ਪੂਰੇ ਪਿੰਡ ਵਿਚ ਖੁਸ਼ੀ ਦੀ ਲਹਿਰ ਫੈਲ ਗਈ। ਘਰ-ਘਰ ਲੱਡੂ ਵੰਡੇ ਗਏ। ਪਿੰਡ ਵਾਸੀਆਂ ਨੇ ਕਿਹਾ ਕਿ ਇਹ ਉਨ੍ਹਾਂ ਸਾਰਿਆਂ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪਿੰਡ ਦੀ ਧੀ ਨੇ ਇਹ ਸਫਲਤਾ ਸਖਤ ਮਿਹਨਤ ਅਤੇ ਸੰਘਰਸ਼ ਨਾਲ ਹਾਸਲ ਕੀਤੀ ਹੈ। ਉਸ ਦਾ ਪਰਿਵਾਰ ਵੀ ਉਸ ਦੀ ਇਸ ਸਫਲਤਾ ਤੋਂ ਬੇਹੱਦ ਉਤਸ਼ਾਹਤ ਹੈ।
ਪੁਲਸ ਹੱਥ ਲੱਗੀ ਸਫਲਤਾ, ਅਫੀਮ ਅਤੇ ਭੁੱਕੀ ਸਣੇ 3 ਕਾਬੂ
NEXT STORY