ਬਠਿੰਡਾ (ਅਮਿਤ ਸ਼ਰਮਾ,ਵਿਜੇ) : ਬਠਿੰਡਾ ਜ਼ਿਲੇ ਦੇ ਪਿੰਡ ਭਗਤਾ ਭਾਈ ਵਿਚ ਇਕ ਨੌਜਵਾਨ ਨੂੰ ਗੋਲੀ ਮਾਰ ਕੇ ਜ਼ਖਮੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ, ਜਿਸ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ, ਜਿਥੇ ਹਾਲਤ ਗੰਭੀਰ ਹੋਣ 'ਤੇ ਉਸ ਨੂੰ ਚੰਡੀਗੜ੍ਹ ਪੀ. ਜੀ. ਆਈ. 'ਚ ਰੈਫਰ ਕਰ ਦਿੱਤਾ ਗਿਆ।
ਮੁੱਢਲੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਭਗਤਾ ਭਾਈ ਦੇ ਸਕੂਲ ਦੇ ਸਾਹਮਣੇ ਕੁੱਝ ਮੁੰਡੇ ਕੁੜੀਆਂ ਨਾਲ ਛੇੜਛਾੜ ਕਰਨ ਲਈ ਖੜ੍ਹੇ ਹੋਏ ਸਨ। ਜਦੋਂ ਗੁਰਪ੍ਰੀਤ ਸਿੰਘ ਨਾਂ ਦੇ ਨੌਜਵਾਨ ਨੇ ਉਨ੍ਹਾਂ ਦਾ ਵਿਰੋਧ ਕੀਤਾ ਅਤੇ ਉਨ੍ਹਾਂ ਨੂੰ ਉਥੋਂ ਜਾਣ ਲਈ ਕਿਹਾ ਕਿ ਤਾਂ ਅਵਤਾਰ ਸਿੰਘ ਵਿਰਕ ਨੇ ਪਿਸਤੌਲ ਕੱਢ ਕੇ ਗੁਰਪ੍ਰੀਤ ਸਿੰਘ ਮਿੱਡਾ 'ਤੇ ਫਾਇਰ ਕਰ ਦਿੱਤਾ। ਗੋਲੀ ਉਸ ਦੇ ਗਲੇ 'ਚ ਲੱਗੀ ਅਤੇ ਉਹ ਉਥੇ ਹੀ ਡਿੱਗ ਪਿਆ। ਗੋਲੀ ਚਲਦੇ ਹੀ ਭਗਤਾ ਭਾਈਕਾ 'ਚ ਦਹਿਸ਼ਤ ਦਾ ਮਾਹੌਲ ਛਾ ਗਿਆ ਅਤੇ ਲੋਕਾਂ ਨੇ ਗੋਲੀਬਾਰੀ ਕਰਨ ਵਾਲੇ ਨੂੰ ਘੇਰ ਲਿਆ, ਜਿਸ 'ਚ ਅਵਤਾਰ ਸਿੰਘ ਫਰਾਰ ਹੋਣ 'ਚ ਸਫਲ ਹੋ ਗਿਆ ਤਾਂ ਲੋਕਾਂ ਨੇ ਉਸ ਦੇ ਸਾਥੀ ਮਨਪ੍ਰੀਤ ਨੂੰ ਘੇਰ ਕੇ ਪੁਲਸ ਹਵਾਲੇ ਕਰ ਦਿੱਤਾ। ਜਦਕਿ ਮੌਕੇ 'ਤੇ ਪੁੱਜੀ ਪੁਲਸ ਨੇ ਕੁਝ ਸਮੇਂ ਬਾਅਦ ਹੀ ਉਨ੍ਹਾਂ ਦੇ ਤੀਜੇ ਸਾਥੀ ਹਰਪ੍ਰੀਤ ਉਰਫ ਹੈਪੀ ਨੂੰ ਵੀ ਗ੍ਰਿਫਤਾਰ ਕਰ ਲਿਆ।
ਥਾਣਾ ਪ੍ਰਮੁੱਖ ਰਾਜਿੰਦਰ ਕੁਮਾਰ ਨੇ ਦੱਸਿਆ ਕਿ ਮੁਲਜ਼ਮਾਂ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ, ਜਦਕਿ ਮਨਪ੍ਰੀਤ ਨੂੰ ਲੋਕਾਂ ਨੇ ਫੜ ਕੇ ਪੁਲਸ ਹਵਾਲੇ ਕਰ ਦਿੱਤਾ ਸੀ ਅਤੇ ਹਰਪ੍ਰੀਤ ਹੈਪੀ ਨੂੰ ਵੀ ਕੁਝ ਸਮੇਂ ਬਾਅਦ ਗ੍ਰਿਫਤਾਰ ਕਰ ਲਿਆ ਗਿਆ ਅਤੇ ਅਵਤਾਰ ਸਿੰਘ ਜਿਸ 'ਤੇ ਬਾਘਾਪੁਰਾਣਾ 'ਚ ਕਈ ਮਾਮਲੇ ਦਰਜ ਹਨ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ।
ਸੰਘਣੀ ਧੁੰਦ ਦੀ ਲਪੇਟ 'ਚ ਆਇਆ ਤਰਨਤਾਰਨ, ਵਿਜ਼ੀਬਿਲਟੀ ਘਟੀ (ਵੀਡੀਓ)
NEXT STORY